ਮਸ਼ਰੂਮ ਕੜ੍ਹੀ

images-300x168ਸਮੱਗਰੀ- 250 ਗ੍ਰਾਮਂ ਮਸ਼ਰੂਮ
ਇੱਕ ਕੱਪਂ ਪਿਆਜ਼ਾਂ ਦਾ ਪੇਸਟ
ਅੱਧਾ ਕੱਪਂ ਟਮਾਟਰ ਪਿਊਰੀ
ਅੱਧਾ ਵੱਡਾ ਚੱਮਚਂ ਅਦਰਕ ਲਸਣ ਦਾ ਪੇਸਟ
3 ਵੱਡੇ ਚੱਮਚਂ ਦਹੀ
1/4 ਛੋਟਾ ਚੱਮਚਂ ਹਲਦੀ ਪਾਊਡਰ
ਅੱਧਾ ਛੋਟਾ ਚੱਮਚਂ ਲਾਲ ਮਿਰਚ ਪਾਊਡਰ
1/4 ਛੋਟਾ ਚੱਮਚਂ ਗਰਮ ਮਸਾਲਾ
ਅੱਧਾ ਛੋਟਾ ਚੱਮਚਂ ਪੀਸੀ ਹੋਈ ਕਸੂਰੀ ਮੇਥੀ
2ਂ ਛੋਟੀਆਂ ਇਲਾਇਚੀਆਂ
2ਂ ਕੜ੍ਹੀ ਪੱਤੇ
1ਂ ਵੱਡੀ ਇਲਾਇਚੀ
3ਂ ਲੌਂਗ
ਇੱਕ ਛੋਟਾ ਚੱਮਚਂ ਜ਼ੀਰਾ
ਤੇਲ
ਸੁਆਦ ਮੁਤਾਬਕ ਲੂਣ
ਵਿਧੀ- ਮਸ਼ਰੂਮਾਂ ਨੂੰ ਇੱਕ ਗਿੱਲੇ ਕੱਪੜੇ ਨਾਲ ਪੂੰਝ ਕੇ ਸਾਫ਼ ਕਰ ਲਓ। ਫ਼ਿਰ ਇਨ੍ਹਾਂ ਨੂੰ ਕੱਟ ਲਓ।
ਗੈਸ ‘ਤੇ ਪੈਨ ‘ਚ ਤੇਲ ਗਰਮ ਕਰ ਲਓ। ਇਸ ‘ਚ ਜ਼ੀਰਾ, ਦਾਲਚਨੀ, ਵੱਡੀ ਇਲਾਇਚੀ, ਛੋਟੀਆਂ ਇਲਾਇਚੀਆਂ ਅਤੇ ਕੜ੍ਹੀ ਪੱਤੇ ਪਾ ਕੇ ਘੱਟ ਸੇਕ ‘ਤੇ ਪਕਾਓ।
ਪੇਸਟ ਦਾ ਰੰਗ ਸੁਨਹਿਰਾ ਹੋਣ ਤੋਂ ਬਾਅਦ ਇਸ ‘ਚ ਟਮਾਟਰ ਪਿਊਰੀ, ਹਲਦੀ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ ਅਤੇ ਲੂਣ ਪਾ ਕੇ ਮਿਕਸ ਕਰੋ।
ਜਦੋਂ ਗ੍ਰੇਵੀ ‘ਚੋਂ ਤੇਲ ਵੱਖ ਹੁੰਦਾ ਦਿਖਾਈ ਦੇਣ ਲੱਗੇ ਤਾਂ ਇਸ ‘ਚ ਮਸ਼ਰੂਮ ਪਾਓ।
ਇਸ ਤੋਂ ਬਾਅਦ ਸਬਜ਼ੀ ‘ਚ ਲੋੜ ਮੁਤਾਬਕ ਪਾਣੀ ਪਾ ਕੇ ਮਿਲਾਓ ਅਤੇ ਇਸ ਨੂੰ ਢੱਕ ਦਿਓ।
ਹੁਣ ਘੱਟ ਸੇਕ ‘ਤੇ 15-20 ਮਿੰਟਾਂ ਤੱਕ ਸਬਜ਼ੀ ਨੂੰ ਪਕਾਓ।
ਜਦੋਂ ਮਸ਼ਰੂਮ ਨਰਮ ਹੋ ਕੇ ਪੱਕ ਜਾਣ ਤਾਂ ਪੈਨ ਤੋਂ ਢੱਕਣ ਹਟਾ ਦਿਓ।
ਹੁਣ ਇਸ ਸਬਜ਼ੀ ‘ਚ ਕਸੂਰੀ ਮੇਥੀ ਅਤੇ ਗਰਮ ਮਸਾਲਾ ਪਾ ਕੇ ਮਿਕਸ ਕਰੋ ਅਤੇ ਗੈਸ ਬੰਦ ਕਰ ਦਿਓ।
ਤਿਆਰ ਹੈ ਪੰਜਾਬੀ ਮਸ਼ਰੂਮ ਕੜ੍ਹੀ। ਇਸ ਨੂੰ ਧਨੀਏ ਦੇ ਪੱਤਿਆਂ ਨਾਲ ਸਜ਼ਾ ਕੇ ਰੋਟੀ, ਪਰੌਂਠੇ, ਨਾਨ ਜਾਂ ਚੌਲ਼ਾਂ ਨਾਲ ਸਰਵ ਕਰੋ।