ਰਵਾ ਇਡਲੀ

idali-bਸਮੱਗਰੀ
ਇਕ ਕੱਪ ਸੂਜੀ
ਅੱਧਾ ਕੱਪ ਖੱਟਾ ਦਹੀਂ
ਅੱਧਾ ਚਮਚ ਰਾਈ
ਅੱਧਾ ਚਮਚ ਜ਼ੀਰਾ
ਅੱਧਾ ਚਮਚ ਬਰੀਕ ਕੱਟੇ ਹੋਏ ਕਾਜੂ
3 ਚਮਚ ਘਿਓ
2 ਚਮਚ ਹਰਾ ਧਨੀਆ
2 ਹਰੀਆਂ ਮਿਰਚਾਂ ਕੱਟੀਆਂ ਹੋਈਆਂ
ਨਮਕ ਸੁਆਦ ਅਨੁਸਾਰ
ਚੁਟਕੀ ਭਰ ਫ਼ਰੂਟ ਲੂਣ
ਵਿਧੀ
ਇਕ ਨਾੱਨ ਸਟਿਕ ਕੜਾਹੀ ਵਿੱਚ ਤੇਲ ਗਰਮ ਕਰੋ। ਇਸ ਵਿੱਚ ਸੂਜੀ ਪਾ ਕੇ ਹਲਕਾ ਜਿਹਾ ਗਰਮ ਕਰੋ। ਇਸ ਤੋਂ ਬਾਅਦ ਸੂਜੀ ਵਿੱਚ ਹਰਾ ਧਨੀਆ, ਦਹੀਂ ਅਤੇ ਹਰੀਆਂ ਮਿਰਚਾਂ ਨੂੰ ਮਿਲਾਓ। ਇਸ ਤੋਂ ਬਾਅਦ ਰਾਈ ਭੁੰਨ ਕੇ ਇਸ ਸਾਰੇ ਮਿਸ਼ਰਣ ਵਿੱਚ ਮਿਲਾਓ। ਇਡਲੀ ਦਾ ਘੋਲ ਤਿਆਰ ਹੋਣ ਤੋਂ ਬਾਅਦ ਇਸ ਵਿੱਚ ਫ਼ਰੂਟ ਲੂਣ ਪਾਓ। ਹੁਣ ਇਸ ਨੂੰ 10 ਮਿੰਟ ਤਕ ਇਕ ਪਾਸੇ ਰੱਖ ਦਿਓ। ਹੁਣ ਸਟੀਮਰ ਵਿੱਚ ਪਾਣੀ ਗਰਮ ਕਰ ਕੇ ਇਸ ਵਿੱਚ ਘੋਲ ਫ਼ਰੂਟ ਲੂਣ ਦੋਬਾਰਾ ਪਾ ਕੇ ਚੰਗੀ ਤਰ੍ਹਾਂ ਮਿਲਾਓ। ਫ਼ਿਰ ਘੋਲ ਨੂੰ ਮੋਲਡ ਵਿੱਚ ਪਾਓ ਅਤੇ ਦਸ ਮਿੰਟ ਤਕ ਸਟੀਮ ਕਰ ਲਓ। ਇਡਲੀ ਤਿਆਰ ਹੋ ਗਈ ਹੈ। ਇਸ ਨੂੰ ਗਰਮਾ-ਗਰਮ ਹੀ ਕੱਢ ਲਓ ਅਤੇ ਚਟਨੀ ਦੇ ਨਾਲ ਖਾਓ।

SHARE
Previous articleਪੁਲਾਅ
Next articleਭਾਗ ਦੂਜਾ