ਨਿਊ ਜ਼ੀਲੈਂਡ ਗਈ ਪਾਕਿ ਕ੍ਰਿਕਟ ਟੀਮ ਦੇ ਤਿੰਨ ਹੋਰ ਖਿਡਾਰੀ ਕੋਰੋਨਾ ਪੌਜ਼ੇਟਿਵ

Image Courtesy :jagbani(punjabkesari)

ਨਵੀਂ ਦਿੱਲੀ – ਨਿਊਜ਼ੀਲੈਂਡ ਦੌਰੇ ‘ਤੇ ਗਈ ਪਾਕਿਸਤਾਨ ਕ੍ਰਿਕਟ ਟੀਮ ਦੀਆਂ ਮੁਸ਼ਕਿਲਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਦੂਜੇ ਰਾਊਂਡ ‘ਚ ਪਾਕਿਸਤਾਨ ਦੇ ਤਿੰਨ ਹੋਰ ਖਿਡਾਰੀ ਕੋਰੋਨਾਵਾਇਰਸ ਪੌਜ਼ੇਟਿਵ ਪਾਏ ਗਏ ਹਨ ਤੇ ਜਿਸ ਦੌਰਾਨ ਕੁੱਲ ਪੌਜ਼ੇਟਿਵਾਂ ਦੀ ਗਿਣਤੀ 10 ਹੋ ਗਈ ਹੈ। ਫ਼ਿਲਹਾਲ ਇੱਕ ਖਿਡਾਰੀ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਨਿਊ ਜ਼ੀਲੈਂਡ ਦੇ ਸਿਹਤ ਮੰਤਰਾਲਾ ਅਜੇ ਵੀ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕਿਤੇ ਇਹ ਮਾਮਲਾ ਪੁਰਣਾ ਤਾਂ ਨਹੀਂ। ਨਿਊ ਜ਼ੀਲੈਂਡ ਦੇ ਸਿਹਤ ਮੰਤਰਾਲੇ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕ੍ਰਾਈਸਟਚਰਚ ‘ਚ ਪਾਕਿਸਤਾਨ ਕ੍ਰਿਕਟ ਸਕੁਐਡ ਦੇ 46 ਮੈਂਬਰਾਂ ‘ਚੋਂ 42 ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਤਿੰਨ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਮਾਮਲੇ ਪੁਰਾਣੇ ਤਾਂ ਨਹੀਂ ਇਸ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।