ਨਾਨਵੈੱਜ ਦੇ ਸ਼ੌਕੀਨ ਲੋਕਾਂ ਦੀ ਦਾਵਤ ‘ਚ ਜਦੋਂ ਤਕ ਚਿਕਨ ਨਾ ਬਣਾਇਆ ਜਾਵੇ ਤਾਂ ਮਹਿਮਾਨ ਨਿਵਾਜ਼ੀ ਅਧੂਰੀ ਮੰਨੀ ਜਾਂਦੀ ਹੈ। ਜੇ ਤੁਸੀਂ ਮਹਿਮਾਨਾਂ ਨੂੰ ਕੁਝ ਸਪੈਸ਼ਲ ਨਾਨਵੈੱਜ ਖਿਲਾਉਣਾ ਚਾਹੁੰਦੇ ਹੋ ਤਾਂ ਅੱਜ ਉਨ੍ਹਾਂ ਦੇ ਲਈ ਮਸਾਲੇਦਾਰ ਮੋਜ਼ਰੈਲਾ ਚਿਕਨ ਟ੍ਰਾਈ ਕਰਕੇ ਦੇਖੋ। ਇਹ ਖਾਣ ‘ਚ ਸੁਆਦੀ ਹੋਣ ਦੇ ਨਾਲ-ਨਾਲ ਬਣਾਉਣ ‘ਚ ਵੀ ਆਸਾਨ ਹੈ। ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ…
ਸਮੱਗਰੀ
– ਬੋਨਲੈੱਸ ਚਿਕਨ 450 ਗ੍ਰਾਮ
– ਇਤਾਲਵੀ ਮਸਾਲਾ 1 ਚੱਮਚ
– ਪੈਪਰਿਕਾ 1 ਚੱਮਚ
– ਪਿਆਜ਼ ਪਾਊਡਰ 1/2 ਚੱਮਚ
– ਨਮਕ 1 ਚੱਮਚ
– ਕਾਲੀ ਮਿਰਚ 1/2 ਚੱਮਚ
– ਜੈਤੂਨ ਦਾ ਤੇਲ 50 ਮਿਲੀਲੀਟਰ
– ਤੇਲ 1 ਚੱਮਚ
– ਪਿਆਜ਼ 70 ਗ੍ਰਾਮ
– ਲਸਣ 1 ਚੱਮਚ
– ਲਾਲ ਸ਼ਿਮਲਾ ਮਿਰਚ 210 ਗ੍ਰਾਮ
– ਟਮਾਟਰ ਪਿਊਰੀ 410 ਗ੍ਰਾਮ
– ਗਾਰਲਿਕ ਐਂਡ ਟਮੈਟੋ ਸਾਓਸ 2 ਚੱਮਚ
– ਚਿਲੀ ਫ਼ਲੈਕਸ 1/4 ਚੱਮਚ
– ਇਤਾਲਵੀ ਮਸਾਲਾ 1 ਚੱਮਚ
– ਨਮਕ 1/2 ਚੱਮਚ
– ਮੋਜ਼ਰੈਲਾ ਪਨੀਰ 80 ਗ੍ਰਾਮ
– ਧਨੀਆ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਬਾਉਲ ‘ਚ 450 ਗ੍ਰਾਮ ਬੋਨਲੈੱਸ ਚਿਕਨ, 1 ਚੱਮਚ ਇਤਾਲਵੀ ਮਸਾਲਾ, 1 ਚੱਮਚ ਪੈਪਰਿਕਾ, 1/2 ਚੱਮਚ ਪਿਆਜ਼ ਪਾਊਡਰ,1 ਚੱਮਚ ਨਮਕ,1/2 ਚੱਮਚ ਕਾਲੀ ਮਿਰਚ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਅਤੇ 30 ਮਿੰਟ ਤਕ ਮੈਰੀਨੇਟ ਹੋਣ ਲਈ ਰੱਖ ਦਿਓ।
2. ਪੈਨ ‘ਚ 50 ਮਿਲੀਲੀਟਰ ਜੈਤੂਨ ਦਾ ਤੇਲ ਗਰਮ ਕਰਕੇ ਉਸ ‘ਚ ਮਸਾਲੇਦਾਰ ਚਿਕਨ ਰੱਖ ਕੇ 7 ਤੋਂ 10 ਮਿੰਟ ਲਈ ਫ਼੍ਰਾਈ ਕਰੋ ਅਤੇ ਇਸ ਦੀ ਸਾਈਡ ਬਦਲ ਕੇ ਦੂਜੀ ਸਾਈਡ ਵੀ 7 ਤੋਂ 10 ਮਿੰਟ ਤਕ ਫ਼੍ਰਾਈ ਕਰੋ ਇਸ ਨੂੰ ਇਕ ਸਾਈਡ ਰੱਖ ਦਿਓ।
3. ਫ਼ਿਰ ਵੱਖਰੇ ਪੈਨ ‘ਚ 1 ਚੱਮਚ ਤੇਲ ਗਰਮ ਕਰਕੇ 70 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
4. ਫ਼ਿਰ ਇਸ ‘ਚ 1 ਚੱਮਚ ਲੱਸਣ ਮਿਕਸ ਕਰਕੇ ਇਸ ਨੂੰ 1-2 ਮਿੰਟ ਤਕ ਪਕਾ ਲਓ।
5. ਇਸ ਤੋਂ ਬਾਅਦ ਇਸ ‘ਚ 210 ਗ੍ਰਾਮ ਲਾਲ ਸ਼ਿਮਲਾ ਮਿਰਚ, 410 ਗ੍ਰਾਮ ਟਮਾਟਰ ਪਿਊਰੀ, 2 ਚੱਮਚ ਗਾਰਲਿਕ ਐਂਡ ਹਰਬ ਟਮੈਟੋ ਸਾਓਸ, 1/4 ਚੱਮਚ ਚਿੱਲੀ ਫ਼ਲੈਕਸ, 1 ਚੱਮਚ ਇਤਾਲਵੀ ਮਸਾਲਾ, 1/2 ਚੱਮਚ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ 5 ਤੋਂ 7 ਮਿੰਟ ਤਕ ਪੱਕਣ ਦਿਓ।
6. ਫ਼ਿਰ ਇਸ ‘ਚ ਫ਼੍ਰਾਈ ਕੀਤਾ ਹੋਇਆ ਚਿਕਨ ਪਾ ਕੇ ਇਸ ਦੇ ਉੱਪਰ 80 ਗ੍ਰਾਮ ਮੋਜ਼ਰੈਲਾ ਪਨੀਰ ਪਾਓ ਅਤੇ ਇਸ ਨੂੰ ਓਵਨ ‘ਚ 350 ਡਿਗਰੀ ਫ਼ਾਰਨਹਾਈਟ/180 ਡਿਗਰੀ ਸੈਲਸੀਅਸ ‘ਤੇ 10 ਮਿੰਟ ਤਕ ਬੇਕ ਕਰੋ।
7. ਇਸ ਨੂੰ ਓਵਨ ‘ਚੋਂ ਕੱਢ ਕੇ ਧਨੀਏ ਨਾਲ ਗਾਰਨਿਸ਼ ਕਰਕੇ ਸਰਵ ਕਰੋ।










