ਅਕਰਮ ਨੂੰ ਗੇਂਦਬਾਜ਼ੀ ਕੋਚ ਬਣਾਉਣਾ ਚਾਹੁੰਦਾ ਸੀ ਗਾਂਗੁਲੀ

ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ ਵਿੱਚਾਲੇ ਦੇ ਵਿੱਚਾਲੇ ਕ੍ਰਿਕਟ ਸੰਬੰਧਾਂ ‘ਚ ਬੇਸ਼ੱਕ ਲੰਬੇ ਸਮੇਂ ਤੋਂ ਇਕ ਫ਼ਾਸਲਾ ਬਣਿਆ ਹੋਇਆ ਹੈ ਪਰ ਇਸ ਗੱਲ ਦਾ ਸਾਰਿਆ ਨੂੰ ਪਤਾ ਹੈ ਕਿ ਦੋਵੇਂ ਦੇਸ਼ਾਂ ਦੇ ਖਿਡਾਰੀਆਂ ਵਿੱਚਾਲੇ ਹਮੇਸ਼ਾ ਦੋਸਤਾਨਾ ਸੰਬੰਧ ਰਹੇ ਹਨ।
ਰਿਸ਼ਤੇ ‘ਚ ਖਟਾਸ ਹੋਣ ਕਾਰਨ ਪੂਰੀ ਨਹੀਂ ਹੋਈ ਉਮੀਦ
ਦੇਸ਼ ਦੇ ਸਭ ਤੋਂ ਸਫ਼ਲ ਕਪਤਾਨਾਂ ‘ਚੋਂ ਇਕ ਅਤੇ ਦਿੱਗਜ਼ ਬੱਲੇਬਾਜ਼ੀ ਸੌਰਵ ਗਾਂਗੁਲੀ ਤਾਂ ਪਾਕਿਸਤਾਨ ਦੇ ਜ਼ਬਰਦਸਤ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੂੰ ਭਾਰਤੀ ਟੀਮ ਦਾ ਗੇਂਦਬਾਜ਼ੀ ਕੋਚ ਬਣਾਉਣਾ ਚਾਹੁੰਦੇ ਹਨ ਪਰ ਦੋਵੇਂ ਦੇਸ਼ਾਂ ਦੇ ਰਿਸ਼ਤੇ ਦੇ ਵਿੱਚਾਲੇ ਤਕਰਾਰ ਹੋਣ ਕਾਰਨ ਉਸ ਦੀ ਇਹ ਉਮੀਦ ਪੂਰੀ ਨਹੀਂ ਹੋ ਸਕੀ। ਗਾਂਗੁਲੀ ਦਾ ਖੁਲਾਸਾ ਹਾਲ ‘ਚ ਪ੍ਰਕਾਸ਼ਿਤ ਆਪਣੀ ਕਿਤਾਬ ‘ਏ ਸੇਂਚੁਰੀ ਇਜ਼ ਨਾਟ ਇਨਫ਼’ ‘ਚ ਕੀਤਾ ਹੈ। ਗਾਂਗੁਲੀ ਨੇ ਆਪਣੀ ਇਸ ਹਸਰਤ ਨੂੰ ਆਖੀਰ ਅਕਰਮ ਨੂੰ ਆਈ.ਪੀ.ਐੱਲ. ਦੀ ਕੋਲਕਾਤਾ ਟੀਮ ਦਾ ਗੇਂਦਬਾਜ਼ੀ ਸਲਾਹਕਾਰ ਬਣਾ ਕੇ ਪੂਰੀ ਕੀਤੀ। ਗਾਂਗੁਲੀ ਕੋਲਕਾਤਾ ਟੀਮ ਦਾ ਪਹਿਲਾਂ ਅਤੇ ਇਸ ਦਾ ਆਇਕਨ ਖਿਡਾਰੀ ਵੀ ਸੀ। ਗਾਂਗੁਲੀ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਅਕਰਮ ਦੇ ਕਾਫ਼ੀ ਮੁਰੀਦ ਸੀ।
ਅਕਰਮ ਜਿਹਾ ਕੋਈ ਹੋਰ ਗੇਂਦਬਾਜ਼ ਨਹੀਂ
ਬੰਗਾਲ ਟਾਇਗਰ ਦੇ ਨਾਂ ਨਾਲ ਮਸ਼ਹੂਰ ਗਾਂਗੁਲੀ ਨੇ ਆਪਣੀ ਖਿਤਾਬ ‘ਚ ਲਿਖਿਆ ਕਿ ਮੈਂ ਅਕਰਮ ਨੂੰ ਭਾਰਤੀ ਟੀਮ ਦਾ ਗੇਂਦਬਾਜ਼ੀ ਕੋਚ ਬਣਾਉਣ ਲਈ ਬਹੁਤ ਉਤਸ਼ਾਹਿਤ ਸੀ। ਮੈਂ ਕ੍ਰਿਕਟ ਮੈਦਾਨ ‘ਤੇ ਉਸ ਵਰਗਾ ਕੋਈ ਗੇਂਦਬਾਜ਼ ਨਹੀਂ ਦੇਖਿਆ ਸੀ। ਲੋਕ ਉਸ ਨੂੰ ਸਵਿੰਗ ਦਾ ਸੁਲਤਾਨ ਕਹਿੰਦੇ ਸਨ ਪਰ ਮੇਰੀ ਨਜ਼ਰ ‘ਚ ਉਹ ਤੇਜ਼ ਗੇਂਦਬਾਜ਼ੀ ਦਾ ਸ਼ਾਪਿੰਗ ਮਾਲ ਸੀ। ਤੁਸੀਂ ਗੇਂਦਬਾਜ਼ੀ ‘ਚ ਜੋ ਚਾਹੁੰਦੇ ਸੀ ਉਹ ਉਸ ਕੋਲੋਂ ਮਿਲ ਸਕਦਾ ਸੀ।