ਮੈਂਗੋ ਕੋਕੋਨਟ ਬਰਫ਼ੀ

ਖਾਣੇ ਤੋਂ ਬਾਅਦ ਕੁਝ ਮਿੱਠਾ ਹੋਵੇ ਤਾਂ ਇਸ ਨਾਲ ਖਾਣੇ ਦਾ ਸੁਆਦ ਹੋਰ ਵੀ ਵਧ ਜਾਂਦਾ ਹੈ। ਬਾਜ਼ਾਰ ਦੀ ਮਿਠਾਈ ਖਾਣ ਦੀ ਬਜਾਏ ਜੇ ਤੁਸੀਂ ਘਰ ‘ਚ ਖੁੱਦ ਮਿਠਾਈ ਬਣਾ ਲਈ ਜਾਵੇ ਤਾਂ ਇਸ ਨਾਲ ਸਿਹਤ ਵੀ ਚੰਗੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਘਰ ‘ਚ ਹੀ ਮੈਂਗੋ ਕੋਕੋਨਟ ਬਰਫ਼ੀ ਬਣਾਉਣ ਦਾ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
ਅੰਬ ਦਾ ਪਲਪ (1 ਕਿਲੋ)
ਚੀਨੀ 300 ਗ੍ਰਾਮ
ਨਾਰੀਅਲ ਦਾ ਬੂਰਾ 100 ਗ੍ਰਾਮ
ਦਾਲਚੀਨੀ ਪਾਊਡਰ 1/2 ਚਮਚ
ਸੁੱਕੇ ਮੇਵੇ (ਕੱਟੇ ਹੋਏ)
ਬਣਾਉਣ ਦੀ ਵਿਧੀ
ਇਕ ਕੜਾਈ ‘ਚ ਅੰਬ ਦਾ ਪਲਪ ਪਾ ਕੇ ਘੱਟ ਗੈਸ ‘ਤੇ ਪਕਾਓ।
ਇਸ ਤੋਂ ਬਾਅਦ ਇਸ ‘ਚ ਚੀਨੀ, ਨਾਰੀਅਲ ਦਾ ਬੂਰਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਗਾੜਾ ਹੋਣ ਤੱਕ ਪਕਾਓ।
ਫ਼ਿਰ ਇਸ ‘ਚ ਦਾਲਚੀਨੀ ਪਾ ਕੇ ਪਕਾਓ।
ਜਦੋਂ ਇਹ ਗਾੜਾ ਹੋ ਜਾਵੇ ਤਾਂ ਇਕ ਪਲੇਟ ਨੂੰ ਗ੍ਰੀਸ ਕਰਕੇ ਉਸ ‘ਚ ਬਰਫ਼ੀ ਦਾ ਪੇਸਟ ਪਾ ਦਿਓ।
ਪਲੇਟ ਨੂੰ ਫ਼ਰਿੱਜ ‘ਚ ਪੂਰੀ ਰਾਤ ਦੇ ਲਈ ਰੱਖ ਦਿਓ।
ਜਦੋਂ ਇਹ ਤਿਆਰ ਹੋ ਜਾਵੇ ਤਾਂ ਇਸ ਨੂੰ ਆਪਣੀ ਪਸੰਦ ਦੀ ਸ਼ੇਪ ‘ਚ ਕੱਟ ਕੇ ਸਰਵ ਕਰੋ ਅਤੇ ਇਸ ਦਾ ਸੁਆਦ ਲਓ।