ਕਾਜੂ ਲੱਸੀ

ਸਮੱਗਰੀ
– 4-5 ਕਾਜੂ ਬਾਰੀਕ ਕੱਟੇ ਹੋਏ
– 2 ਕੱਪ ਦਹੀ
– 1 ਵੱਡਾ ਚਮਚ ਚੀਨੀ
– ਪਾਣੀ ਜ਼ਰੂਰਤ ਮੁਤਾਬਕ
– 3 ਆਇਸ ਕਿਊਬ
ਬਣਾਉਣ ਦੀ ਵਿਧੀ
– ਕਾਜੂ ਲੱਸੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਦਹੀ, ਬਾਰੀਕ ਕੱਟੇ ਹੋਏ ਕਾਜੂ, ਪਾਣੀ, ਚੀਨੀ ਅਤੇ ਆਇਸ ਕਿਊਬ ਮਿਕਸੀ ‘ਚ ਪਾ ਕੇ ਗਾੜਾ ਘੋਲ ਤਿਆਰ ਕਰ ਲਓ।
– ਧਿਆਨ ਰਹੇ ਕਿ ਲੱਸੀ ਨਾ ਜ਼ਿਆਦਾ ਪਤਲੀ ਹੋਵੇ ਅਤ ਨਾ ਹੀ ਇਹ ਜ਼ਿਆਦਾ ਸੰਘਣੀ ਹੋਵੇ।
– ਕਾਜੂ ਲੱਸੀ ਤਿਆਰ ਹੈ ਇਕ ਗਿਲਾਸ ‘ਚ ਪਾ ਕੇ ਕਾਜੂ ਦੇ ਟੁਕੜਿਆਂ ਨਾਲ ਗਾਰਨਿਸ਼ ਕਰੋ ਅਤੇ ਸਰਵ ਕਰੋ।