ਦਹੀਂ ਪਾਪੜੀ ਚਾਟ ਤਾਂ ਅਕਸਰ ਬਣਾਉਂਦੇ ਅਤੇ ਖਾਂਦੇ ਹੋ ਪਰ ਘਰ ਵਿੱਚ ਬਚੀ ਹੋਈ ਬਰੈੱਡ ਦਾ ਕੀ ਕਰਦੇ ਹੋ? ਕੀ ਤੁਸੀਂ ਕਦੇਂ ਸੋਚਿਆਂ ਹੈ ਕਿ ਬਰੈੱਡ ਨਾਲ ਵੀ ਸੁਆਦੀ ਚਾਟ ਬਣਾਈ ਜਾ ਸਕਦੀ ਹੈ। ਜਾਣੋਂ ਬਰੈੱਡ ਪਾਪੜੀ ਚਾਟ ਬਣਾਉਣ ਦਾ ਤਰੀਕਾ
ਸਮੱਗਰੀ
ਅੱਠ ਬਰੈੱਡ ਸਲਾਈਸ
ਇੱਕ ਛੋਟੀ ਕਟੋਰੀ ਉਬਲੇ ਹੋਏ ਕਾਬੁਲੀ ਛੋਲੇ
ਇੱਕ ਕੋਲੀ ਦਹੀ
ਦੋ ਛੋਟੇ ਚਮੱਚ ਲਾਲ ਮਿਰਚ ਪਾਊਡਰ
ਦੋ ਛੋਟੇ ਚਮੱਚ ਜੀਰਾ ਪਾਊਡਰ
ਦੋ ਛੋਟੇ ਚਮੱਚ ਮਿੱਠੀ ਚਟਨੀ
ਦੋ ਛੋਟੇ ਚਮੱਚ ਤਿੱਖੀ ਚਟਨੀ
ਨਮਕ ਸੁਆਦ ਮੁਤਾਬਕ
ਤੇਲ ਤਲਣ ਲਈ
ਸਜਾਵਟ ਲਈ
ਇੱਕ ਕੋਲੀ ਨਮਕੀਨ ਸੇਵ
ਇੱਕ ਛੋਟੀ ਕੋਲੀ ਬੂੰਦੀ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਸਾਰੇ ਬਰੈੱਡ ਨੂੰ ਵਿੱਚੋਂ ਕੱਟ ਕੇ ਗੋਲ ਆਕਾਰ ਸ਼ੇਪ ਵਿੱਚ ਕੱਟ ਲਓ।
2. ਇਸ ਤੋਂ ਬਾਅਦ ਤੇਜ਼ ਗੈਸ ‘ਤੇ ਇੱਕ ਪੈਨ ਵਿੱਚ ਤੇਲ ਗਰਮ ਕਰਨ ਲਈ ਰੱਖੋ।
3. ਤੇਲ ਦੇ ਗਰਮ ਹੁੰਦੇ ਹੀ ਬਰੈੱਡ ਦੇ ਕੱਟੇ ਹੋਏ ਪੀਸ ਪਾ ਕੇ ਸੁਨਿਹਰਾ ਤਲ ਲਓ ਅਤੇ ਇੱਕ ਪਲੇਟ ਵਿੱਚ ਕੱਢ ਕੇ ਰੱਖ ਲਓ।
4. ਇੱਕ ਕੋਲੀ ਦਹੀਂ ਵਿੱਚ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਫ਼ੈਂਟ ਲਓ।
5. ਫ਼ਿਰ ਬਰੈੱਡ ‘ਤੇ ਉਬਲੇ ਹੋਏ ਕਾਬੁਲੀ ਛੋਲੇ ਫ਼ੈਲਾ ਦਿਓ।
6. ਫ਼ਿਰ ਉਸ ਉਪਰ ਉਬਲੇ ਆਲੂ ਦੇ ਟੁਕੜੇ ਅਤੇ ਦਹੀਂ ਪਾਓ।
7. ਦਹੀਂ ਦੇ ਉਪਰ ਮਿੱਠੀ ਅਤੇ ਤਿੱਖੀ ਚਟਨੀ ਪਾ ਕੇ ਲਾਲ ਮਿਰਚ ਪਾਊਡਰ ਅਤੇ ਜੀਰਾ ਪਾਊਡਰ ਛਿੜਕੋ।
8. ਬਰੈੱਡ ਪਾਪੜੀ ਚਾਟ ਨੂੰ ਨਮਕੀਨ ਸੇਵ ਅਤੇ ਬੂੰਦੀ ਨਾਲ ਗਾਰਨਿਸ਼ ਕਰਕੇ ਸਰਵ ਕਰੋ ਅਤੇ ਇਸ ਦਾ ਸੁਆਦ ਲਓ।










