ਤੰਦੂਰੀ ਅਚਾਰੀ ਪਨੀਰ

ਸਮੱਗਰੀ
1 ਚਮੱਚ ਧਨੀਆ ਦੇ ਬੀਜ
1/4 ਚਮੱਚ ਮੇਥੀ ਬੀਜ
1/2 ਚਮੱਚ ਕਲੌਂਜੀ ਦੇ ਬੀਜ
100 ਗ੍ਰਾਮ ਦਹੀਂ
2 ਚਮੱਚ ਅੰਬ ਦੇ ਆਚਾਰ ਦਾ ਮਸਾਲਾ
1/4 ਚਮੱਚ ਹਲਦੀ
1/2 ਚਮੱਚ ਸਰੋਂ ਦਾ ਪਾਊਡਰ
1ਚਮੱਚ ਲਾਲ ਮਿਰਚ
1 ਚਮੱਚ ਅਦਰਕ ਪੇਸਟ
1/ 2 ਚਮੱਚ ਲਸਣ ਦੀ ਪੇਸਟ
1/ 2 ਚਮੱਚ ਗਰਮ ਮਸਾਲਾ
1 ਚਮੱਚ ਨਮਕ
500 ਗ੍ਰਾਮ ਪਨੀਰ
ਬਟਰ
ਚਾਟ ਮਸਾਲਾ
ਹਰੀ ਚਟਨੀ
ਬਣਾਉਣ ਦੀ ਵਿਧੀ
1. ਇੱਕ ਪੈਨ ਵਿੱਚ ਧਨੀਆ ਦੇ ਬੀਜ, ਮੇਥੀ ਬੀਜ ਅਤੇ ਕਲੌਂਜੀ ਬੀਜ ਪਾ ਕੇ ਹਲਕਾ ਬ੍ਰਾਊਨ ਹੋਣ ਤੱਕ ਭੁੰਨ ਲਓ।
2. ਫ਼ਿਰ ਇਨ੍ਹਾਂ ਫ਼੍ਰਾਈ ਕੀਤੇ ਹੋਏ ਬੀਜ ਨੂੰ ਪੀਸ ਲਓ ਇੱਕ ਬਾਊਲ ਵਿੱਚ ਪਨੀਰ ਨੂੰ ਛੱਡ ਕੇ ਸਾਰੀ ਸਮੱਗਰੀ ਪਾ ਕੇ ਮਿਕਸ ਕਰ ਲਓ।
3. ਇਸ ਤੋਂ ਬਾਅਦ ਪਨੀਰ ਦੇ ਟੁਕੜੇ ਨੂੰ ਪਾ ਕੇ ਚੰਗੀ ਤਰ੍ਹਾਂ ਨਾਲ ਡਿਪ ਕਰੋ ਅਤੇ 30 ਮਿੰਟ ਲਈ ਫ਼ਰਿੱਜ ਵਿੱਚ ਰੱਖ ਦਿਓ।
4. ਬੇਕਿੰਗ ਟ੍ਰੇ ਨੂੰ ਬਟਰ ਦੇ ਨਾਲ ਗ੍ਰੀਸ ਕਰ ਲਓ। ਫ਼ਿਰ ਪਨੀਰ ਦੇ ਟੁੱਕੜਿਆਂ ਨੂੰ ਸੀਖ ਵਿੱਚ ਪਾ ਕੇ ਟ੍ਰੇ ਵਿੱਚ ਰੱਖ ਦਿਓ।
5. ਓਵਨ ਵਿੱਚ 350 ਤੋਂ 180 ਡਿਗਰੀ ਤਾਪਮਾਨ ‘ਤੇ ਇਸ ਨੂੰ ਬੇਕ ਕਰੋ। ਬਾਅਦ ਵਿੱਚ ਪਨੀਰ ਨੂੰ ਸੀਖ ਤੋਂ ਕੱਢ ਲਓ। ਫ਼ਿਰ
6. ਫ਼ਿਰ ਇਸ ‘ਤੇ ਚਾਟ ਮਸਾਲਾ ਅਤੇ ਗ੍ਰੀਨ ਚਟਨੀ ਪਾ ਕੇ ਸਰਵ ਕਰੋ।