ਘਰੇਲੂ ਟਿਪਸ

images-300x168ਸਵੇਰੇ ਦੇ ਸਮੇਂ ਖਾਲੀ ਪੇਟ ਗਰਮ ਨਿੰਬੂ ਪਾਣੀ ਦੀ ਵਰਤੋਂ ਕਰਨ ਨਾਲ ਭਾਰ ਘੱਟ ਜਾਂਦਾ ਹੈ।
ਗਰਮ ਪਾਣੀ ‘ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਛਾਤੀ ‘ਚ ਹੋ ਰਹੀ ਜਲਨ ਘੱਟ ਹੋ ਜਾਂਦੀ ਹੈ।
ਗਰਮ ਨਿੰਬੂ ਪਾਣੀ ਦੀ ਵਰਤੋਂ ਕਰਨ ਨਾਲ ਸਾਹ ‘ਚੋਂ ਆ ਰਹੀ ਬਦਬੂ ਤੋਂ ਵੀ ਛੁਟਕਾਰਾ ਮਿਲਦਾ ਹੈ।
ਕਸਕਾਸ ਅਤੇ ਮਿਸ਼ਰੀ ਦੋਨਾਂ ਨੂੰ ਬਰਾਬਰ ਮਾਤਰਾ ‘ਚ ਪੀਸ ਕੇ ਰੱਖੋ। 10 ਗ੍ਰਾਮ ਹਰ ਰੋਜ਼ ਖਾਣ ਅਤੇ ਉੱਪਰੋਂ ਗਰਮ ਦੁਧ ਪੀਣ ਨਾਲ ਲੱਕ ਦੀ ਪੀੜ ਠੀਕ ਹੁੰਦੀ ਹੈ।
ਸੁੰਠੀ, ਜਵੈਣ, ਮੇਥੀ ਨੂੰ 50-50 ਗ੍ਰਮ ਲੈ ਕੇ ਕੁੱਟ ਕੇ ਚੂਰਣ ਬਣਾ ਲਵੋ। 2 ਗ੍ਰਾਮ ਚੂਰਨ ਦਿਨ ‘ਚ ਦੋ ਵਾਰ ਥੋੜ੍ਹੇ ਜਿਹੇ ਗਰਮ ਪਾਣੀ ਨਾਲ ਖਾਣ ਨਾਲ ਦਰਦ ਠੀਕ ਹੁੰਦਾ ਹੈ।
ਗਰਮ ਨਿੰਬੂ ਪਾਣੀ ਦੀ ਵਰਤੋਂ ਕਰਨ ਨਾਲ ਚਮੜੀ ਨਾਲ ਸੰਬੰਧਿਤ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਨਾਲ ਚਮੜੀ ਵੀ ਸਾਫ਼ ਅਤੇ ਤਾਜ਼ਗੀ ਨਾਲ ਭਰਪੂਰ ਰਹਿੰਦੀ ਹੈ।
ਨਿੰਬੂ ‘ਚ ਪੋਟਾਸ਼ੀਅਮ ਵੀ ਹੁੰਦਾ ਹੈ ਜਿਹੜਾ ਦਿਮਾਗ ਅਤੇ ਨਾੜੀ ਪ੍ਰਣਾਲੀ ਨੂੰ ਉਤੇਜਿਤ ਕਰਦਾ ਹੈ। ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਣ ਵੀ ਮਦਦ ਕਰਦਾ ਹੈ।
ਸਵੇਰੇ ਖਾਲੀ ਪੇਟ ਗਰਮ ਨਿੰਬੂ ਪਾਣੀ ਦੀ ਵਰਤੋਂ ਕਰਨ ਨਾਲ ਪਾਚਣ ਕਿਰਿਆ ‘ਚ ਵੀ ਸੁਧਾਰ ਹੁੰਦਾ ਹੈ।
ਜਵੈਣ 1, ਤੇਜ ਪੱਤਾ, 1 ਤੋਲਾ ਅਤੇ ਸੌਂਫ਼ ਨੂੰ ਪੀਹ ਕੇ 1 ਕਿਲੋ ਪਾਣੀ ‘ਚ ਉਬਾਲ ਕੇ ਕਾੜ੍ਹਾ ਬਣਾਓ। ਜਦੋਂ 100 ਗ੍ਰਾਮ ਪਾਣੀ ਬਾਕੀ ਰਹਿ ਜਾਵੇ ਤਾਂ ਠੰਡਾ ਕਰਕੇ ਪੀਣ ਨਾਲ ਲੱਕ ਦਾ ਦਰਦ ਠੀਕ ਹੁੰਦਾ ਹੈ।