ਦੁਨੀਆ ਭਰ ਦੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਅਤੇ ਬ੍ਰੈਸਟਫ਼ੀਡਿੰਗ (ਮਾਂ ਦਾ ਦੁੱਧ) ਕਰਵਾਉਣ ਨੂੰ ਉਤਸ਼ਾਹਿਤ ਕਰਨ ਲਈ 10 ਤੋਂ ਵੱਧ ਦੇਸ਼ਾਂ ਵਿੱਚ ਹਰ ਸਾਲ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਮਨਾਇਆ ਜਾਂਦਾ ਹੈ। 1 ਅਗਸਤ ਤੋਂ ਅਗਲਾ ਪੂਰਾ ਹਫ਼ਤਾ ਬ੍ਰੈਸਟਫ਼ੀਡਿੰਗ ਡੇ ਦੇ ਰੂਪ ਵਿੱਚ ਮਨਾਇਆ ਜਾਵੇਗਾ। ਇਸ ਦਿਨ ਨੂੰ ਮਨਾਉਣ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੂਰੀ ਦੁਨੀਆ ਵਿੱਚ ਲੋਕਾਂ ਖਾਸ ਕਰਕੇ ਮਾਵਾਂ ਨੂੰ ਇਸ ਦੀ ਅਹਿਮੀਅਤ ਪਤਾ ਲੱਗੇ ਕਿ ਬੱਚਿਆਂ ਲਈ ਮਾਂ ਦੇ ਦੁੱਧ ਤੋਂ ਵੱਧ ਕੇ ਕੁਝ ਵੀ ਨਹੀਂ ਹੈ। ਇਸ ਲਈ ਬੱਚਿਆਂ ਨੂੰ ਆਪਣਾ ਦੁੱਧ ਚੁੰਘਾਉਣ ਤੋਂ ਕਤਰਾਓ ਨਾ ਸਗੋਂ ਹੋਰ ਔਰਤਾਂ ਨੂੰ ਵੀ ਜਾਗਰੂਕ ਕਰੋ। ਨਵਜੰਮੇ ਬੱਚਿਆਂ ਨੂੰ ਭਰਪੂਰ ਪੋਸ਼ਣ ਮਾਂ ਦੇ ਦੁੱਧ ਤੋਂ ਹੀ ਮਿਲਦਾ ਹੈ। ਜਿਹੜੇ ਬੱਚੇ ਮਾਂ ਦੇ ਦੁੱਧ ਤੋਂ ਵਾਂਝੇ ਰਹਿ ਜਾਂਦੇ ਹਨ, ਉਹ ਕਿਸੇ ਨਾ ਕਿਸੇ ਇਨਫ਼ੈਕਸ਼ਨ ਤੋਂ ਛੇਤੀ ਪੀੜਤ ਹੋ ਜਾਂਦੇ ਹਨ। ਉਹ ਅੰਦਰੂਨੀ ਤੌਰ ‘ਤੇ ਕਮਜ਼ੋਰ ਹੁੰਦੇ ਹਨ। ਮਾਂ ਦਾ ਦੁੱਧ ਬੱਚਿਆਂ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਮਾਂ ਦਾ ਪਹਿਲਾ ਪੀਲਾ ਸੰਘਣਾ ਦੁੱਧ ਬੱਚੇ ਲਈ ਹਰ ਬੀਮਾਰੀ ਨਾਲ ਲੜਨ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਨਵਜੰਮੇ ਬੱਚਿਆਂ ਨੂੰ ਲੋੜੀਂਦੀ ਸੁਰੱਖਿਆ, ਪਿਆਰ ਅਤੇ ਪੋਸ਼ਣ ਦੀ ਲੋੜ ਹੁੰਦੀ ਹੈ। ਮਾਂ ਦੇ ਦੁੱਧ ਦਾ ਕੋਈ ਹੋਰ ਬਦਲ ਨਹੀਂ ਹੈ।
ਬ੍ਰੈਸਟਫ਼ੀਡਿੰਗ ਜਨਮ ਤੋਂ ਤੁਰੰਤ ਬਾਅਦ ਇੱਕ ਘੰਟੇ ਦੇ ਅੰਦਰ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਬੱਚੇ ਨੂੰ ਲਗਾਤਾਰ ਬ੍ਰੈਸਟਫ਼ੀਡਿੰਗ ਨਾਲ 6 ਮਹੀਨੇ ਦੀ ਮਿਆਦ ਤੱਕ ਬ੍ਰੈਸਟਫ਼ੀਡਿੰਗ ਕਰਵਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਬਹੁਤ ਸਾਰੀਆਂ ਔਰਤਾਂ ਬ੍ਰੈਸਟਫ਼ੀਡਿੰਗ ਨਹੀਂ ਕਰਵਾਉਂਦੀਆਂ ਪਰ ਬ੍ਰੈਸਟਫ਼ੀਡਿੰਗ ਤੋਂ ਵਾਂਝੇ ਰਹਿਣ ਵਾਲੇ ਬੱਚੇ ਮਾਨਸਿਕ ਅਤੇ ਸਰੀਰਕ ਤੌਰ ‘ਤੇ ਕਮਜ਼ੋਰ ਹੁੰਦੇ ਹਨ।
ਬੱਚਿਆਂ ਲਈ ਕਿਉਂ ਜ਼ਰੂਰੀ ਹੈ ਮਾਂ ਦਾ ਦੁੱਧ
ਨਵਜੰਮੇ ਬੱਚੇ ਲਈ ਮਾਂ ਦਾ ਦੁੱਧ ਅੰਮ੍ਰਿਤ ਦੇ ਬਰਾਬਰ ਹੁੰਦਾ ਹੈ। ਇਸ ਨਾਲ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਹੁੰਦਾ ਹੈ।
ਇੱਕ ਖੋਜ ਮੁਤਾਬਿਕ ਪ੍ਰੀਮੈਚਿਓਰ ਬੱਚਿਆਂ ਲਈ ਮਾਂ ਦਾ ਦੁੱਧ ਵਿਸ਼ੇਸ਼ ਰੂਪ ਨਾਲ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਬੱਚੇ ਦੀ ਮਾਨਸਿਕ ਸਿਹਤ ਸਿੱਧੇ ਤੌਰ ‘ਤੇ ਪ੍ਰਭਾਵਿਤ ਹੁੰਦੀ ਹੈ। ਪ੍ਰੀਮੈਚਿਓਰ ਬੱਚੇ ਦਾ ਦਿਮਾਗ ਆਮ ਤੌਰ ‘ਤੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦਾ, ਇਸ ਲਈ ਉਸ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ।
ਮਾਂ ਦੇ ਦੁੱਧ ਵਿੱਚ ਬੱਚਿਆਂ ਲਈ ਲੋੜੀਂਦਾ ਪ੍ਰੋਟੀਨ, ਫ਼ੈਟ, ਕੈਲੋਰੀ, ਲੈਕਟੋਜ, ਵਿਟਾਮਿਨ, ਲੋਹਾ, ਖਣਿਜ, ਪਾਣੀ ਅਤੇ ਐਂਜਾਈਮ ਲੋੜੀਂਦੀ ਮਾਤਰਾ ਵਿੱਚ ਹੁੰਦੇ ਹਨ।
ਮਾਂ ਦਾ ਦੁੱਧ ਪਚਾਉਣਾ ਸੌਖਾਲਾ ਹੁੰਦਾ ਹੈ।
ਇਹ ਬੱਚੇ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ, ਜੋ ਉਸ ਨੂੰ ਬਹੁਤ ਸਾਰੀਆਂ ਇਨਫ਼ੈਕਸ਼ਨਸ ਤੋਂ ਸੁਰੱਖਿਅਤ ਕਰਦਾ ਹੈ।
ਦਿਮਾਗੀ ਵਿਕਾਸ ਵਿੱਚ ਵੀ ਇਹ ਅਹਿਮ ਭੂਮਿਕਾ ਨਿਭਾਉਂਦਾ ਹੈ।
ਬ੍ਰੈਸਟਫ਼ੀਡਿੰਗ ਬੱਚੇ ਅਤੇ ਮਾਂ ਵਿੱਚਾਲੇ ਭਾਵਨਾਤਮਕ ਬੰਧਨ ਨੂੰ ਵਧਾਉਂਦਾ ਹੈ।
ਤੁਹਾਨੂੰ ਦੱਸ ਦਈਏ ਕਿ ਮਾਂ ਦਾ ਦੁੱਧ ਸਿਰਫ਼ ਬੱਚੇ ਲਈ ਹੀ ਨਹੀਂ ਸਗੋਂ ਖੁਦ ਮਾਂ ਦੀ ਸਿਹਤ ਲਈ ਵੀ ਫ਼ਾਇਦੇਮੰਦ ਹੈ।
ਇਸ ਨਾਲ ਔਰਤਾਂ ਨੂੰ ਬ੍ਰੈਸਟ ਕੈਂਸਰ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।
ਇਹ ਜਣੇਪੇ ਤੋਂ ਪਹਿਲਾਂ ਖੂਨ ਵਗਣ ਅਤੇ ਅਨੀਮੀਆ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ।ਇਸ ਨਾਲ ਔਰਤ ਨੂੰ ਆਪਣੀ ਪੁਰਾਣੀ ਸਰੀਰਕ ਸਰੰਚਨਾ ਵਾਪਸ ਲਿਆਉਣ ਵਿੱਚ ਮਦਦ ਮਿਲਦੀ ਹੈ।
ਬ੍ਰੈਸਟਫ਼ੀਡਿੰਗ ਕਰਵਾਉਣ ਵਾਲੀਆਂ ਔਰਤਾਂ ਵਿੱਚ ਮੋਟਾਪਾ ਨਹੀਂ ਆਉਂਦਾ।










