ਘਰੇਲੂ ਟਿਪਸ

images-300x168ਗਰਭ ਅਵਸਥਾ ਦੌਰਾਨ ਤਣਾਅ ਨਾ ਲਓ। ਟੈਨਸ਼ਨ ਹੋਣ ਨਾਲ ਪੇਟ ‘ਚ ਦਰਦ ਅਤੇ ਏਂਠਨ ਹੋ ਸਕਦੀ ਹੈ।
ਗਰਭ ਅਵਸਥਾ ‘ਚ ਸਰੀਰ ‘ਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਇਸ ਕਾਰਨ ਪੇਟ ਫ਼ੁੱਲ ਜਾਂਦਾ ਹੈ। ਅਜਿਹੇ ‘ਚ ਸਮੇਂ-ਸਮੇਂ ‘ਤੇ ਪਾਣੀ ਪੀਂਦੇ ਰਹੋ।
ਗਰਭ ਅਵਸਥਾ ‘ਚ ਫ਼ਾਈਬਰ ਖਾਣਾ ਜ਼ਰੂਰ ਲਓ। ਇਸ ਨਾਲ ਪਾਚਨ ਕਿਰਿਆ ਵਧੀਆ ਰਹਿੰਦੀ ਹੈ।
ਕਸਰਤ ਕਰਨ ਨਾਲ ਬਲੋਟਿੰਗ ਦੀ ਤਕਲੀਫ਼ ਨਹੀਂ ਹੁੰਦੀ ਹੈ।ਦ ਅਚਾਨਕ ਠੰਡੀ ਥਾਂ ਤੋਂ ਇਕਦਮ ਗਰਮ ਥਾਂ ‘ਤੇ ਨਾ ਜਾਓ, ਜੇ ਤੁਸੀ ਏ. ਸੀ. ਹੇਠਾਂ ਬੈਠੇ ਹੋ ਤਾਂ ਅਚਾਨਕ ਧੁੱਪ ‘ਚ ਨਾ ਜਾਓ।
ਧੁੱਪ ‘ਚ ਛੱਤਰੀ ਦੀ ਵਰਤੋਂ ਕਰੋ। ਧੁੱਪ ਦੀਆਂ ਐਨਕਾਂ ਲਗਾਓ ਅਤੇ ਹਲਕੇ-ਫ਼ੁੱਲਕੇ ਕੱਪੜੇ ਪਾਓ।
ਮੇਥੀ ਦੇ ਦਾਣਿਆਂ ਦੀ ਵਰਤੋਂ ਨਾਲ ਪੇਟ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਰਾਤ ਨੂੰ ਮੇਥੀ ਦੇ ਦਾਣਿਆਂ ਨੂੰ ਭਿਓ ਕੇ ਰੱਖ ਦਿਓ ਅਤੇ ਸਵੇਰੇ ਉਸ ਪਾਣੀ ਨੂੰ ਪੀ ਲਓ। ਇਸ ਨਾਲ ਕਾਫ਼ੀ ਫ਼ਾਇਦਾ ਹੋਵੇਗਾ।
ਕੱਚਾ ਪਿਆਜ਼ ਹਰ ਰੋਜ਼ ਖਾਓ। ਜਦੋਂ ਵੀ ਧੁੱਪ ‘ਚ ਨਿਕਲੋ ਤਾਂ ਆਪਣੀ ਜੇਬ ‘ਚ ਇਕ ਛੋਟਾ ਜਿਹਾ ਪਿਆਜ਼ ਰੱਖੋ।
ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਇਸ ਨਾਲ ਸਰੀਰ ‘ਚ ਪਾਣੀ ਦੀ ਘਾਟ ਨਹੀਂ ਹੋਵੇਗੀ।
ਜ਼ਿਆਦਾ ਗਰਮੀਆਂ ਦੇ ਮੌਸਮ ‘ਚ ਮੌਸਮੀ ਫ਼ਲ, ਫ਼ਲਾਂ ਦਾ ਰਸ, ਦਹੀਂ, ਲੱਸੀ, ਜਲ-ਜ਼ੀਰਾ, ਅੰਬ ਦਾ ਪਾਣੀ ਪੀਓ ਜਾ ਫ਼ਿਰ ਅੰਬ ਦੀ ਚਟਨੀ ਖਾਓ।