ਸੇਂਟ ਜੋਂਸਂ ਭਾਰਤ ਦੇ ਖਿਲਾਫ਼ ਹੋਣ ਵਾਲੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਲਈ ਵੈਸਟ ਇੰਡੀਜ਼ ਦੇ ਵਿਕਟਕੀਪਰ ਦਿਨੇਸ਼ ਰਾਮਦੀਨ ਨੂੰ ਟੀਮ ‘ਚ ਨਹੀਂ ਚੁਣਿਆ ਗਿਆ। ਰਾਮਦੀਨ ਇਸ ਫ਼ੈਸਲੇ ਤੋਂ ਕਾਫ਼ੀ ਹੈਰਾਨ ਹੋਏ ਹਨ। ਅਜਿਹਾ ਉਨ੍ਹਾਂ ਨਾਲ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਰਾਮਦੀਨ ਨੂੰ ਵੱਡਾ ਝੱਟਕਾ ਲੱਗ ਚੁੱਕਾ ਹੈ। ਰਾਮਦੀਨ ਪਿਛਲੇ ਸਾਲ ਟੀਮ ਦੇ ਕਪਤਾਨ ਦੇ ਰੂਪ ‘ਚ ਭੂਮਿਕਾ ਨਿਭਾ ਚੁੱਕੇ ਹਨ। ਉਨ੍ਹਾਂ ਨੇ ਪਿਛਲੇ ਸਾਲ ਆਸਟਰੇਲੀਆ ਦੇ ਖਿਲਾਫ਼ ਹੋਈ ਟੈਸਟ ਸੀਰੀਜ਼ ਤੋਂ ਬਾਅਦ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਵੈਸਟ ਇੰਡੀਜ਼ ਦੇ ਸਾਬਕਾ ਕਪਤਾਨ ਨੇ ਟਵੀਟ ਕਰ ਕੇ ਦੱਸਿਆ ਸੀ ਕਿ ਚੋਣ ਕਮੇਟੀ ਦੇ ਪ੍ਰਧਾਨ ਕਰਟਨੀ ਬ੍ਰਾਊਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਟੈਸਟ ਸੀਰੀਜ਼ ‘ਚ ਉਨ੍ਹਾਂ ਦਾ ਔਸਤ ਕਾਫ਼ੀ ਘੱਟ ਹੈ, ਇਸ ਲਈ ਉਨ੍ਹਾਂ ਨੂੰ ਟੀਮ ‘ਚ ਨਹੀਂ ਚੁਣਿਆ ਗਿਆ। ਹਾਲਾਂਕਿ ਰਾਮਦੀਨ ਨੇ ਇਸ ਤੋਂ ਬਾਅਦ ਬਿਆਨ ਦਿੰਦੇ ਕਿਹਾ ਕਿ ਉਹ ਘਰੇਲੂ ਮੈਚਾਂ ‘ਚ ਵਧੀਆ ਪ੍ਰਦਰਸ਼ਨ ਕਰ ਕੇ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਰਾਮਦੀਨ ਟੈਸਟ ਮੈਚਾਂ ‘ਚ 74 ਮੈਚਾਂ ‘ਚ 25.87 ਦੀ ਔਸਤ ਨਾਲ 2,898 ਦੌੜਾਂ ਬਣਾ ਚੁੱਕੇ ਹਨ।












