ਕੱਚੇ ਅੰਬ ਦੀ ਚਟਨੀ

ਸਮੱਗਰੀ
– 2 ਕੱਚੇ ਅੰਬ
– 1 ਛੋਟਾ ਕੱਪ ਕੱਦੂਕਸ ਕੀਤਾ ਨਾਰੀਅਲ
– 1 ਕੱਪ ਚੀਨੀ ਜਾਂ ਗੁੜ
– 1 ਛੋਟਾ ਕੱਪ ਕੱਟਿਆ ਧਨੀਆ
– 1 ਚਮਚ ਤੇਲ
– 1 ਛੋਟਾ ਚਮਚ ਰਾਈ
– 1 ਛੋਟਾ ਚਮਚ ਮੇਥੀ ਦਾਣਾ
– 1 ਛੋਟਾ ਚਮਚ ਜ਼ੀਰਾ
– 2-3 ਸੁੱਕੀਆਂ ਲਾਲ ਮਿਰਚਾਂ
– ਨਮਕ ਸਵਾਦ ਅਨੁਸਾਰ
– 1/ 2 ਚਮਚ ਹਲਦੀ
ਵਿਧੀ
ਅੰਬ ਦੀਆਂ ਗੁਠਲੀਆਂ ਕੱਢ ਕੇ ਚੰਗੀ ਤਰ੍ਹਾਂ ਕੱਦੂਕਸ ਕਰ ਲਓ। ਤੁਸੀਂ ਚਾਹੋ ਤਾਂ ਅੰਬ ਨੂੰ ਛੋਟੇ-ਛੋਟੇ ਪੀਸਾਂ ‘ਚ ਵੀ ਕੱਟ ਸਕਦੇ ਹੋ। ਕੜਾਹੀ ‘ਚ ਤੇਲ ਪਾ ਕੇ ਗਰਮ ਕਰੋ ਅਤੇ ਉਸ ਵਿੱਚ ਮੇਥੀ, ਰਾਈ, ਲਾਲ ਮਿਰਚ ਅਤੇ ਜ਼ੀਰਾ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ। ਫ਼ਿਰ ਉਸ ਵਿੱਚ ਕੱਦੂਕਸ ਕੀਤਾ ਹੋਇਆ ਅੰਬ ਪਾਓ ਅਤੇ ਤਿੰਨ ਤੋਂ ਚਾਰ ਮਿੰਟ ਤਕ ਨਰਮ ਹੋਣ ਤਕ ਪਕਾਓ। ਨਾਲ ਹੀ ਨਮਕ, ਹਲਦੀ, ਅਤੇ ਗੁੜ ਜਾਂ ਸ਼ੱਕਰ ਪਾਓ। ਜਦੋਂ ਚਟਨੀ ਦਾ ਰੰਗ ਬਦਲਣ ਲੱਗੇ ਤਾਂ ਨਾਰੀਅਲ ਅਤੇ ਹਰਾ ਧਨੀਆ ਵੀ ਮਿਕਸ ਕਰੋ। ਅੰਬ ਦੀ ਚਟਨੀ ਤਿਆਰ ਹੈ। ਰੋਟੀ ਅਤੇ ਸਬਜ਼ੀ ਨਾਲ ਲਓ ਅੰਬ ਦੀ ਚਟਨੀ ਦਾ ਮਜ਼ਾ!