ਮਨੁੱਖ ਨੇ ਆਪਣੇ ਜੀਵਨ ਨੂੰ ਸੌਖਾ ਅਤੇ ਅੰਨਦਮਈ ਬਨਾਉਣ ਲਈ ਗਿਆਨ, ਵਿਗਿਆਨ ਪੱਖੋ ਕਾਫ਼ੀ ਤਰੱਕੀ ਕੀਤੀ ਹੈ। ਪ੍ਰਮਾਤਮਾ ਨੇ ਵੀ ਮਨੁੱਖ ਨੂੰ ਕੁਦਰਤੀ ਤੌਰ ‘ਤੇ ਆਨੰਦ ਮਾਨਣ ਲਈ ਬਹੁਤ ਕੁੱਝ ਪ੍ਰਦਾਨ ਕੀਤਾ ਹੈ। ਸਭ ਤੋ ਵੱਡੀ ਪ੍ਰਮਾਤਮਾ ਦੀ ਦੇਣ ਢੁੱਕਵਾਂ ਪੌਣ ਪਾਣੀ ਅਤੇ ਜਲਵਾਯੂ ਹੈ। ਇਸ ਦੇ ਨਾਲ ਹੀ ਅਨੇਕਾਂ ਤਰ੍ਹਾਂ ਦੇ ਪ੍ਰਦਾਰਥ ਮੱਨੁਖ ਨੂੰ ਖਾਣ ਪੀਣ ਅਤੇ ਭੋਗਣ ਨੂੰ ਦਿੱਤੇ ਹਨ। ਮਨੁੱਖ ਨੇ ਕਈ ਤਰ੍ਹਾਂ ਦੇ ਆਪਣੇ ਚੰਗੇ ਮਾੜ੍ਹੇ ਸ਼ੌਂਕ ਪੈਦਾ ਕੀਤੇ ਅਤੇ ਚੰਗੀ ਮਜ਼ੇਦਾਰ ਜਿੰਦਗੀ ਪਾਉਣ ਲਈ ਹਰ ਮੱਨੁਖ ਕਿਸੇ ਨਾ ਕਿਸੇ ਤਰੀਕੇ ਨਾਲ ਯਤਨਸ਼ੀਲ ਰਿਹਾ। ਹਰ ਮਨੁੱਖ ਆਪਣੇ ਜੀਵਨ ਵਿੱਚ ਵੱਧ ਚੜ੍ਹ ਕੇ ਕਮਾਈ ਕਰ ਕੇ ਚੰਗੇ ਪ੍ਰਦਾਰਥਾਂ ਨੂੰ ਭੋਗਣ ਲਈ ਦਿਨ ਰਾਤ ਇੱਕ ਕਰਦਾ ਹੈ।
ਦੁਨੀਆ ਦੇ ਲੱਗਭਗ ਹਰ ਇੱਕ ਮਰਦ ਦੀ ਜ਼ਿੰਦਗੀ ਵਿੱਚ ਸੰਭੋਗ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਮਰਦਾਂ ਲਈ ਇਹ ਇੱਕ ਵੱਡਮੁਲੀ ਆਨੰਦਮਈ ਕਿਰਿਆ ਹੈ। ਜੇ ਸਹੀ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਸੈੱਕਸ ਹੀ ਔਰਤ ਅਤੇ ਮਰਦ ਦੇ ਪਿਆਰ ਦਾ ਸਿਖਰ ਹੈ। ਦੁਨੀਆ ਦੇ ਵੱਖ-ਵੱਖ ਦੇਸ਼ ਕਾਮ ਵਿਗਿਆਨ ਨੂੰ ਲੈ ਕੇ ਵੱਖ-ਵੱਖ ਸੋਚ ਸਮਝ ਅਤੇ ਧਾਰਨਾ ਰੱਖਦੇ ਹਨ। ਕੁੱਝ ਦੇਸ਼ਾ ਦੇ ਲੋਕ ਸੰਭੋਗ ਪ੍ਰਤੀ ਅਤਿਅੰਤ ਜਾਗਰੂਕ ਹਨ ਅਤੇ ਉਹ ਜਾਣਦੇ ਹਨ ਕਿ ਜਿਸ ਵੇਲੇ ਔਰਤ ਅਤੇ ਮਰਦ ਦਾ ਸ਼ਰੀਰ ਸੰਭੋਗ ਪ੍ਰਤੀ ਪੂਰੀ ਤਰ੍ਹਾਂ ਕਿਰਿਆਸ਼ੀਲ ਹੁੰਦਾ ਹੈ, ਭਾਵ ਜਵਾਨੀ ਵੇਲੇ, ਉਸ ਸਮੇਂ ਆਉਣ ਵਾਲੀਆਂ ਸੰਭੋਗ ਸੱਮਸਿਆਵਾ ਤੋਂ ਔਰਤ ਮਰਦ ਦੋਵੇਂ ਹੀ ਜਾਣੂ ਹੁੰਦੇ ਹਨ। ਬੱਚਿਆ ਨੂੰ ਵੀ ਛੋਟੀ ਉਮਰ ਵਿੱਚ ਉਹਨਾਂ ਦੀ ਸ਼ਰੀਰਕ ਬਣਤਰ, ਲਿੰਗ ਦੇ ਭੇਦਭਾਵ, ਉਹਨਾਂ ਦੇ ਸ਼ਰੀਰ ਵਿੱਚ ਪੈਦਾ ਹੋਣ ਵਾਲੀ ਸੰਭੋਗ ਊਰਜਾ ਬਾਰੇ ਗਿਆਨ ਸਕੂਲਾਂ ਵਿੱਚ ਹੀ ਮਿਲ ਜਾਂਦਾ ਹੈ, ਪਰ ਕਈ ਦੇਸ਼ਾ ਵਿੱਚ ਸੰਭੋਗ ਨੂੰ ਬਿਲਕੁਲ ਪਰਦੇ ਵਿੱਚ ਰੱਖਿਆ ਜਾਂਦਾ ਹੈ। ਬੱਚਿਆ ਨੂੰ ਸੈੱਕਸ ਦੇ ਵਿਸ਼ੇ ਬਾਰੇ ਕੋਈ ਜਾਣਕਾਰੀ ਨਹੀ ਦਿੱਤੀ ਜਾਂਦੀ। ਸਿਰਫ਼ ਸੈੱਕਸ ਪ੍ਰਕਿਰਿਆ ਨੂੰ ਗੰਦਾ ਕੰਮ ਕਹਿ ਕੇ ਬੱਚਿਆ ਨੂੰ ਇਸ ਤੋ ਦੂਰ ਰਹਿਣ ਦੀ ਹਦਾਇਤ ਦਿੱਤੀ ਜਾਂਦੀ ਹੈ। ਜੇਕਰ ਕਿਸੇ ਬੱਚੇ ਦੇ ਮਨ ਵਿੱਚ ਕੋਈ ਕਿਸੇ ਤਰ੍ਹਾਂ ਦਾ ਸਵਾਲ ਉੱਠਦਾ ਵੀ ਹੈ ਤਾਂ ਉਹ ਡਰਦਾ ਹੋਇਆ ਕਿਸੇ ਨਾਲ ਆਪਣੀ ਗੱਲ ਸਾਂਝੀ ਨਹੀ ਕਰ ਸਕਦਾ। ਸਿਰਫ਼ ਆਪਣੀ ਉਮਰ ਦੇ ਬੱਚਿਆਂ, ਯਾਰਾਂ ਦੋਸਤਾਂ, ਸਹੇਲੀਆਂ ਨਾਲ ਜਦੋਂ ਬੱਚਾ ਇਸ ਵਿਸ਼ੇ ‘ਤੇ ਗੱਲ ਕਰਦਾ ਹੈ ਤਾਂ ਕਿਸੇ ਬੱਚੇ ਨੂੰ ਵੀ ਸਹੀ ਤਰ੍ਹਾਂ ਦੀ ਜਾਣਕਾਰੀ ਨਾ ਹੋਣ ਕਾਰਨ ਬੱਚਿਆ ਦੇ ਮਨ ਵਿੱਚ ਕਈ ਤਰ੍ਹਾਂ ਦੇ ਭੰਬਲਭੂਸੇ ਪੈ ਜਾਂਦੇ ਹਨ।
ਸ਼ਰੀਰ ਦਾ ਵਿਕਾਸ ਨਹੀ ਰੁਕਦਾ, ਨਾਲ ਦੇ ਨਾਲ ਸੈੱਕਸ ਵੀ ਪੂਰੇ ਜੋਸ਼ ਨਾਲ ਕਿਰਿਆਸ਼ੀਲ ਹੋ ਚੜ੍ਹਦੀ ਜਵਾਨੀ ਵਿੱਚ ਬੱਚਿਆਂ ਦੀ ਚਿੰਤਾ ਦਾ ਗਹਿਰਾ ਵਿਸ਼ਾ ਬਣ ਜਾਂਦਾ ਹੈ। ਚੜ੍ਹਦੀ ਜਵਾਨੀ ਵਿੱਚ ਬੱਚਿਆਂ ਨੂੰ ਆਪਣੇ ਯੋਯ ਅੰਗਾ ਵਿੱਚ ਪੈਦਾ ਹੋਈ ਊਰਜਾ ਨੂੰ ਸੰਭਾਲਣਾ ਅਤਿਅੰਤ ਮੁਸ਼ਕਿਲ ਹੋ ਜਾਂਦਾ ਹੈ। ਮੁੰਡਿਆਂ ਅਤੇ ਕੁੜੀਆ ਦੇ ਸ਼ਰੀਰ ਵਿੱਚ ਪੈਦਾ ਹੋਈ ਸੈੱਕਸ ਪਾਵਰ ਉਹਨਾਂ ਦੇ ਸ਼ਰੀਰ ਨੂੰ ਚੀਰ ਪਾਰ ਲੰਘ ਜਾਣ ਦੀ ਕੋਸ਼ਿਸ਼ ਕਰਦੀ ਹੈ। ਮੁੰਡੇ ਨੂੰ ਕੁੜੀ ਅਤੇ ਕੁੜੀ ਨੂੰ ਮੁੰਡੇ ਦੀ ਤਲਾਸ਼ ਰਹਿੰਦੀ ਹੈ, ਪਰ ਸਮਾਜ ਵਿੱਚ ਅਨੇਕਾਂ ਤਰ੍ਹਾ ਦੀਆ ਰੁਕਾਵਟਾਂ, ਰੋਕਾਂ ਟੋਕਾਂ ਅਤੇ ਸੈੱਕਸ ਕ੍ਰਿਰਿਆ ਨੂੰ ਗ਼ਲਤ ਕਿਰਿਆ ਸਮਝਣ ਦੇ ਪ੍ਰਭਾਵ ਕਾਰਨ ਇਹ ਤਲ਼ਾਸ਼ ਭਟਕਣ ਬਣ ਕਈ ਵਾਰ ਸਮਾਜ ਵਿੱਚ ਇਨਸਾਨ ਨੂੰ ਬੇਇਜ਼ਤ ਵੀ ਕਰਵਾਉਂਦੀ ਹੈ।
ਔਰਤ ਅਤੇ ਮਰਦ ਸ਼ਾਦੀ ਦੇ ਬੰਧਨ ਵਿੱਚ ਬੱਝ ਕੇ ਆਪਣੀ ਕਾਮ ਸ਼ਕਤੀ ਦੀ ਵਰਤੋ ਕਰ ਤ੍ਰਿਪਤ ਹੁੰਦੇ ਹਨ ਤਾਂ ਸਮਾਜ ਵੀ ਇਸ ਰਿਸ਼ਤੇ ਨੂੰ ਪੂਰੀ ਮਾਨਤਾ ਦਿੰਦਾ ਹੈ। ਰੱਬ ਨਾ ਕਰੇ ਸ਼ਾਦੀ ਤੋਂ ਬਾਅਦ ਮਰਦ ਜਾਂ ਔਰਤ ਵਿੱਚ ਸੈੱਕਸ ਪੱਖੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪਾਈ ਜਾਵੇ ਤਾਂ ਇਹ ਰਿਸ਼ਤਾ ਵੀ ਗਲ ਦਾ ਫ਼ਾਹਾ ਬਣ ਜਾਂਦਾ ਹੈ। ਦੇਖਣ ਵਿੱਚ ਆਇਆ ਹੈ ਕਿ ਜ਼ਿਆਦਾਤਰ ਸੈੱਕਸ ਸਮੱਸਿਆਵਾਂ ਮਰਦਾਂ ਵਿੱਚ ਹੀ ਪਾਈਆਂ ਜਾਂਦੀਆ ਹਨ ਕਿਉਕਿ ਬਚਪਨ ਤੋਂ ਹੀ ਸਾਡੇ ਸਮਾਜ ਵਿੱਚ ਮਰਦਾਂ ਨੂੰ ਔਰਤਾਂ ਨਾਲੋਂ ਜ਼ਿਆਦਾ ਖੁੱਲ੍ਹ ਮਿਲਦੀ ਹੈ ਜਿਸ ਕਾਰਨ ਮੁੰਡੇ ਚੜ੍ਹਦੀ ਜਵਾਨੀ ਵਿੱਚ ਹੀ ਆਪਣੇ ਸਾਥੀਆਂ ਨਾਲ ਮਿਲ ਆਪਣੀ ਸੈੱਕਸ ਊਰਜਾ ਦਾ ਰੱਜ ਕੇ ਦੁਰਉਪਯੋਗ ਕਰ ਮਰਦਾਨਗੀ ਪੱਖੋਂ ਕਾਫ਼ੀ ਕਮਜੋਰ ਹੋ ਜਾਂਦੇ ਹਨ ਜਿਸ ਦੇ ਫ਼ਲਸਰੂਪ ਆਪਣੀ ਜੀਵਨ ਸਾਥੀ ਦੀ ਸੈੱਕਸ ਪੱਖੋਂ ਤ੍ਰਿਪਤੀ ਕਰਨ ਵਿੱਚ ਮਰਦ ਕਾਮਯਾਬ ਨਹੀਂ ਹੁੰਦੇ। ਇਸ ਦੇ ਨਾਲ ਹੀ ਕੁੱਝ ਕੁੜੀਆਂ ਜੋ ਛੋਟੀ ਉਮਰ ਵਿੱਚ ਹੀ ਕਿਸੇ ਵੱਡੀ ਉਮਰ ਦੇ ਮਰਦ ਦੇ ਸਪੰਰਕ ਵਿੱਚ ਆ ਕੇ ਸੈੱਕਸ ਦੀ ਖੇਡ ਰਚਾ ਬੈਠਦੀਆਂ ਹਨ, ਉਹਨਾਂ ਨੂੰ ਸੈੱਕਸ ਪੱਖੋਂ ਤ੍ਰਿਪਤ ਕਰਨਾ ਕੱਚੀ ਉਮਰ ਦੇ ਮਰਦ ਲਈ ਕਠਿਨ ਹੁੰਦਾ ਹੈ। ਜਦੋਂ ਕੋਈ ਔਰਤ ਸੰਭੋਗ ਵਿੱਚ ਤ੍ਰਿਪਤ ਨਾ ਹੋਵੇ ਤਾਂ ਅੰਦਰ ਹੀ ਅੰਦਰ ਉਸ ਔਰਤ ਨੂੰ ਫ਼ਿਕਰ ਹੋਣ ਲਗਦੀ ਹੈ, ਅਤੇ ਸਹੀ ਸਮੇਂ ਦੀ ਉਡੀਕ ਕਰਦੀ ਹੈ, ਪਰ ਜੇਕਰ ਮਰਦ ਦੇ ਧਿਆਨ ਵਿੱਚ ਇਹ ਗੱਲ ਨਾ ਆਵੇ ਅਤੇ ਰੋਜ਼-ਰੋਜ਼ ਮਰਦ ਸੰਭੋਗ ਵਿੱਚ ਕਾਮਯਾਬ ਨਾ ਹੋਵੇ ਤਾਂ ਔਰਤ ਦੇ ਸੁਭਾਅ ਵਿੱਚ ਅਕਸਰ ਚਿੜਚ੍ਹਿੜਾਪਨ ਆ ਜਾਂਦਾ ਹੈ। ਸਾਡੇ ਸਮਾਜ ਵਿੱਚ ਔਰਤਾਂ ਖੁੱਲ੍ਹ ਕੇ ਆਪਣੀ ਮੂੰਹੋਂ ਆਪਣੀ ਇਸ ਵਿਥਿਆ ਨੁੰ ਬਿਆਨ ਨਹੀਂ ਕਰਦੀਆਂ ਜਿਸ ਕਾਰਨ ਉਹ ਡੂੰਘੀ ਚਿੰਤਾਂ ਵਿੱਚ ਗ੍ਰਸਤ ਹੋ ਆਪਣੇ ਪਤੀ ਨਾਲ ਪਿਆਰ ਭਾਵਨਾ ਵਾਲੀ ਜ਼ਿੰਦਗੀ ਬਤੀਤ ਕਰਨ ਦੀ ਬਜਾਏ ਆਪਣੇ ਆਪ ਨੂੰ ਬੇਬਸ, ਮਜਬੂਰ ਅਤੇ ਲਾਚਾਰ ਸਮਝਣ ਲਗ ਪੈਂਦੀਆਂ ਹਨ। ਕਈ ਬਾਗ਼ੀ ਸੁਭਾਅ ਦੀਆਂ ਔਰਤਾ ਆਪਣੀ ਸੰਭੋਗ ਤ੍ਰਿਪਤੀ ਵਾਸਤੇ ਦੂਸਰੇ ਮਰਦ ਦੀ ਭਾਲ ਸ਼ੁਰੂ ਕਰ ਦਿੰਦੀਆ ਹਨ ਜਿਸ ਦੇ ਫ਼ਲਸਵਰੂਪ ਘਰਾਂ ਵਿੱਚ ਲੜਾਈ ਝਗੜੇ ਫ਼ਸਾਦ ਜਨਮ ਲੈਂਦੇ ਹਨ ਜਿੰਨਾ ਦਾ ਮੂਲ ਰੂਪ ਵਿੱਚ ਕਾਰਨ ਖ਼ੁਦ ਮਰਦ ਹਜ਼ਰਾਤ ਹੀ ਹੁੰਦੇ ਹਨ।
ਮਰਦ ਨੂੰ ਹਮੇਸ਼ਾ ਆਪਣੀ ਸੰਭੋਗ ਤ੍ਰਿਪਤੀ ਦੇ ਨਾਲ ਨਾਲ ਆਪਣੀ ਜੀਵਨ ਸਾਥੀ ਔਰਤ ਦੀ ਸੰਭੋਗ ਤ੍ਰਿਪਤੀ ਵੱਲ ਵੀ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਮਰਦ ਨੂੰ ਖੋਜ ਕਰਨੀ ਚਾਹੀਦੀ ਹੈ ਕਿ ਉਸ ਨੂੰ ਮਰਦਾਨਾ ਕਮ:ਜੋਰੀ ਕਿਉਂ ਹੋ ਰਹੀ ਹੈ।
ਸੂਰਜਵੰਸ਼ੀ










