ਆਲੂ ਦਾ ਸਲਾਦ

ਗ੍ਰੀਨ ਸਲਾਦ ਅਤੇ ਮਿਕਸ ਵੇੱਜ ਸਲਾਦ ਤਾਂ ਤੁਸੀਂ ਸਾਰਿਆਂ ਨੇ ਖਾਦਾ ਹੋਵੇਗਾ ਅੱਜ ਅਸੀਂ ਤੁਹਾਨੂੰ ਆਲੂ ਦਾ ਸਲਾਦ ਬਣਾਉਣ ਦੇ ਬਾਰੇ ਦੱਸਣ ਜਾ ਰਹੇ ਹਾਂ ਇਹ ਖਾਣ ‘ਚ ਵੀ ਕਾਫ਼ੀ ਸੁਆਦ ਹੈ ਇਸ ਲਈ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
– 150 ਗ੍ਰਾਮ ਆਲੂ
– 50 ਗ੍ਰਾਮ ਬੀਂਸ
– 80 ਗ੍ਰਾਮ ਪਿਆਜ
– 80 ਗ੍ਰਾਮ ਗਾਜਰ
– 80 ਗ੍ਰਾਮ ਮਟਰ ਦੇ ਦਾਣੇ
– 3-4 ਵੱਡੇ ਚਮਚ ਵੇੱਜ ਮਿਓਨੀਜ
– 2-3 ਵੱਡੇ ਚਮਚ ਮਸਟਰਟ ਸਾਓਸ
ਬਣਾਉਣ ਦੀ ਵਿਧੀ
– ਸਭ ਤੋਂ ਪਹਿਲਾਂ ਆਲੂ, ਗਾਜਰ, ਹਰੀ ਬੀਨਸ ਅਤੇ ਮਟਰ ਨੂੰ ਧੋ ਲਓ।
– ਇਸ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਪ੍ਰੈਸ਼ਰ ਕੁੱਕਰ ‘ਚ ਪਾ ਕੇ ਅੱਧਾ ਕੱਪ ਪਾਣੀ ਪਾ ਕੇ ਉਬਾਲ ਲਓ ਅਤੇ ਫ਼ਿਰ ਗੈਸ ਬੰਦ ਕਰ ਦਿਓ।
– ਸਾਰੀਆਂ ਚੀਜ਼ਾਂ ਨੂੰ ਛਾਣ ਕੇ ਪਲੇਟ ‘ਚ ਰੱਖ ਲਓ।
– ਫ਼ਿਰ ਆਲੂ ਨੂੰ ਛਿੱਲ ਲਓ
– ਆਲੂ ਅਤੇ ਗਾਜਰ ਨੂੰ ਇਕ ਆਕਾਰ ਕੱਟ ਲਓ।
– ਫ਼ਿਰ ਪਿਆਜ ਅਤੇ ਬੀਨਸ ਨੂੰ ਵੀ ਛੋਟਾ-ਛੋਟਾ ਕੱਟ ਲਓ।
– ਇਕ ਵੱਡੇ ਬਰਤਨ ‘ਚ ਸਾਰੀ ਸਬਜ਼ੀਆਂ ਨੂੰ ਪਾ ਦਿਓ।
– ਫ਼ਿਰ ਇਸ ‘ਚ ਮਿਓਨੀਜ਼, ਮਸਟਰਟ ਸਾਓਸ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਿਓ।
– ਜਰਮਨ ਪਟੈਟੋ ਸੈਲਡ ਤਿਆਰ ਹੈ ਇਸ ਨੂੰ ਸਰਵ ਕਰੋ ਅਤੇ ਇਸ ਦਾ ਸੁਆਦ ਲਓ।