ਤੁਸੀਂ ਬਾਜ਼ਾਰ ਦੀ ਬਣੀ ਕਚੋਰੀ ਤਾਂ ਬਹੁਤ ਵਾਰ ਖਾਧੀ ਹੋਵੇਗੀ। ਜੇਕਰ ਤੁਸੀਂ ਇੱਕ ਵਾਰ ਘਰ ਦੀ ਬਣੀ ਆਲੂ ਕਚੋਰੀ ਦਾ ਸੁਆਦ ਚੱਖ ਲਿਆ ਤਾਂ ਤੁਸੀ ਬਾਜ਼ਾਰ ਵਾਲੀ ਕਚੋਰੀ ਖਾਣਾ ਛੱਡ ਦੇਵੋਗੇ। ਇਹ ਖਾਣ ਵਿੱਚ ਬਹੁਤ ਹੀ ਲਾਜਵਾਬ ਅਤੇ ਬਣਾਉਣ ਵਿੱਚ ਵੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀਂ
ਮੈਦਾ – 300 ਗ੍ਰਾਮ
ਸੂਜੀ – 1 ਚੱਮਚ
ਨਮਕ – 1/2 ਚੱਮਚ
ਘਿਉਂ – 40 ਮਿਲੀਲੀਟਰ
ਪਾਣੀ – 160 ਮਿਲੀਲੀਟਰ
ਤੇਲ – 2 ਚੱਮਚ
ਜੀਰਾ – 1 ਚੱਮਚ
ਧਨੀਏ ਦੇ ਬੀਜ – 1 ਚੱਮਚ
ਸੌਫ਼ ਪਾਊਡਰ – 1/2 ਚੱਮਚ
ਹਿੰਗ – 1/4 ਚੱਮਚ
ਹਰੀ ਮਿਰਚ – 2 ਚੱਮਚ
ਅਦਰਕ ਦਾ ਪੇਸਟ – 1 ਚੱਮਚ
ਹਲਦੀ – 1/4 ਚੱਮਚ
ਆਲੂ (ਉੱਬਲ਼ੇ ਅਤੇ ਮੈਸ਼ ਕੀਤੇ ਹੋਏ) – 300 ਗ੍ਰਾਮ
ਲਾਲ ਮਿਰਚ – 1/2 ਚੱਮਚ
ਅੰਬਚੂਰਨ – 1/2 ਚੱਮਚ
ਨਮਕ – 1/2 ਚੱਮਚ
ਗਰਮ ਮਸਾਲਾ – 1/2 ਚੱਮਚ
ਤੇਲ – ਤਲਣ ਲਈ
ਵਿਧੀਂ
1. ਸਭ ਤੋਂ ਪਹਿਲਾਂ ਬਾਊਲ ਵਿੱਚ 300 ਗ੍ਰਾਮ ਮੈਦਾ, 1 ਚੱਮਚ ਸੂਜੀ, 1/2 ਚੱਮਚ ਨਮਕ, 40 ਮਿਲੀਲੀਟਰ ਘਿਉਂ, 160 ਮਿਲੀਲੀਟਰ ਪਾਣੀ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ ਅਤੇ 20 ਮਿੰਟ ਲਈ ਇੱਕ ਪਾਸੇ ਰੱਖ ਦਿਓ।
2. ਪੈਨ ਵਿੱਚ 2 ਚੱਮਚ ਤੇਲ ਗਰਮ ਕਰਕੇ ਉਸ ਵਿੱਚ 1 ਚੱਮਚ ਜੀਰਾ, 1 ਚੱਮਚ ਧਨੀਏ ਦੇ ਬੀਜ, 1/2 ਚੱਮਚ ਸੌਫ਼ ਪਾਊਡਰ, 1/4 ਚੱਮਚ ਹਿੰਗ ਪਾਓ ਅਤੇ ਹਿਲਾਓ।
3. ਫ਼ਿਰ ਇਸ ਵਿੱਚ 2 ਚੱਮਚ ਹਰੀ ਮਿਰਚ ਅਤੇ 1 ਚੱਮਚ ਅਦਰਕ ਦਾ ਪੇਸਟ ਪਾ ਕੇ 2-3 ਮਿੰਟ ਤੱਕ ਭੁੰਨ ਲਓ।
4. ਹੁਣ 1/4 ਚੱਮਚ ਹਲਦੀ ਪਾ ਕੇ ਹਿਲਾਓ ਅਤੇ ਫ਼ਿਰ 300 ਗ੍ਰਾਮ ਉੱਬਲ਼ੇ ਅਤੇ ਮੈਸ਼ ਕੀਤੇ ਆਲੂ ਮਿਲਾ ਕੇ 5 ਤੋਂ 7 ਮਿੰਟ ਤੱਕ ਪਕਾਓ।
5. ਇਸ ਤੋਂ ਬਾਅਦ ਇਸ ਵਿੱਚ 1/2 ਚੱਮਚ ਲਾਲ ਮਿਰਚ, 1/2 ਚੱਮਚ ਅੰਬਚੂਰ, 1/2 ਚੱਮਚ ਨਮਕ, 1/2 ਚੱਮਚ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ 3 ਤੋਂ 5 ਮਿੰਟ ਤੱਕ ਦੁਬਾਰਾ ਪੱਕਨ ਦਿਓ ਅਤੇ ਫ਼ਿਰ ਇੱਕ ਪਾਸੇ ਰੱਖ ਦਿਓ।
6. ਹੁਣ ਗੁੰਨੇ ਆਟੇ ‘ਚੋਂ ਕੁਝ ਹਿੱਸਾ ਲੈ ਕੇ ਨਿੰਬੂ ਦੇ ਆਕਾਰ ਜਿੰਨੀਆਂ ਲੋਈਆਂ ਬਣਾਓ ਅਤੇ ਇਸ ਨੂੰ ਹੱਥਾਂ ਨਾਲ ਫ਼ੈਲਾਓ।
7. ਫ਼ਿਰ ਇਸ ਦੇ ‘ਚ ਤਿਆਰ ਕੀਤਾ ਆਲੂ ਮਿਸ਼ਰਣ ਭਰੋ।
8. ਹੁਣ ਇਸ ਦੇ ਕਿਨਾਰਿਆਂ ਨੂੰ ਵਿਚਕਾਰ ਇੱਕੱਠਾ ਕਰਕੇ ਦਬਾ ਕੇ ਚੰਗੀ ਤਰ੍ਹਾਂ ਬੰਦ ਕਰੋ ਤਾਂਕਿ ਸਟਫ਼ਿੰਗ ਮਿਸ਼ਰਣ ਬਾਹਰ ਨਾ ਨਿਕਲ ਸਕੇ।
9. ਇਸ ਨੂੰ ਕਟੋਰੀ ਦੀ ਸ਼ੇਪ ਦੇਣ ਲਈ ਹੌਲੀ-ਹੌਲੀ ਨਾਲ ਦਬਾਓ।
10. ਕੜ੍ਹਾਈ ਵਿੱਚ ਤੇਲ ਗਰਮ ਕਰਕੇ ਇਸ ਨੂੰ ਬਰਾਊਨ ਅਤੇ ਕਰਿਸਪੀ ਹੋਣ ਤੱਕ ਫ਼ਰਾਈ ਕਰੋ।
11. ਆਲੂ ਕਚੋਰੀ ਬਣ ਕੇ ਤਿਆਰ ਹੈ। ਇਸ ਨੂੰ ਚਟਨੀ ਨਾਲ ਸਰਵ ਕਰੋ।










