ਜੇਕਰ ਅੱਜ ਚਾਹ ਨਾਲ ਹੈਲਦੀ ਸਨੈਕਸ ਖਾਣ ਦਾ ਮਨ ਹੈ ਤਾਂ ਪਨੀਰ ਚਿੱਲੀ ਪਾਰਸਲ ਬਣਾ ਕੇ ਖਾਓ। ਇਹ ਖਾਣ ਵਿੱਚ ਕਰਿਸਪੀ, ਮਜ਼ੇਦਾਰ ਅਤੇ ਬਹੁਤ ਹੀ ਸੁਆਦੀ ਸਨੈਕਸ ਹਨ। ਇਸ ਨੂੰ ਇੱਕ ਵਾਰ ਖਾਣ ਤੋਂ ਬਾਅਦ ਤੁਸੀਂ ਇਸ ਦਾ ਸੁਆਦ ਭੁੱਲ ਨਹੀ ਪਾਓਗੇ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀਂ
ਪ੍ਰੋਸੇਸਡ ਚੀਜ਼ – 250 ਗ੍ਰਾਮ
ਪਨੀਰ (ਕੱਦੂਕਸ ਕੀਤਾ ਹੋਇਆ) – 200 ਗ੍ਰਾਮ
ਸ਼ਿਮਲਾ ਮਿਰਚ – 80 ਗ੍ਰਾਮ
ਹਰੀ ਮਿਰਚ – 1 ਚੱਮਚ
ਧਨੀਆ – 1 ਚੱਮਚ
ਨਮਕ – 1 ਚੱਮਚ
ਕਾਲੀ ਮਿਰਚ – 1 ਚੱਮਚ
ਅਜਵਾਇਨ ਦੀਆਂ ਪੱਤੀਆਂ – 1 ਚੱਮਚ
ਚਿੱਲੀ ਫ਼ਲੈਕਸ – 1 ਚੱਮਚ
ਮੈਦਾ – 2 ਚੱਮਚ
ਪਾਣੀ – 45 ਮਿਲੀਲੀਟਰ
ਸਪ੍ਰਿੰਗ ਰੋਲ ਸ਼ੀਟ
ਤੇਲ – ਤਲਣ ਲਈ
ਵਿਧੀਂ
1. ਬਾਊਲ ਵਿੱਚ 250 ਗ੍ਰਾਮ ਪ੍ਰੋਸੇਸਡ ਚੀਜ਼, 200 ਗ੍ਰਾਮ ਪਨੀਰ, 80 ਗ੍ਰਾਮ ਸ਼ਿਮਲਾ ਮਿਰਚ, 1 ਚੱਮਚ ਹਰੀ ਮਿਰਚ, 1 ਚੱਮਚ ਧਨੀਆ, 1 ਚੱਮਚ ਨਮਕ, 1 ਚੱਮਚ ਕਾਲੀ ਮਿਰਚ, 1 ਚੱਮਚ ਅਜਵਾਇਨ ਦੀਆਂ ਪੱਤੀਆਂ, 1 ਚੱਮਚ ਚਿੱਲੀ ਫ਼ਲੈਕਸ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
2. ਕਟੋਰੀ ਵਿੱਚ 2 ਚੱਮਚ ਮੈਦਾ ਅਤੇ 45 ਮਿਲੀਲੀਟਰ ਪਾਣੀ ਪਾ ਕੇ ਪੇਸਟ ਬਣਾਓ।
3. ਸਪ੍ਰਿੰਗ ਰੋਲ ਸ਼ੀਟ ਲੈ ਕੇ ਇਸ ਨੂੰ ਸਟਰਿਪਸ ‘ਚ ਕੱਟ ਲਓ।
4. ਹੁਣ ਇਸ ਦੇ ਦੋ ਟੁੱਕੜੇ ਲੈ ਕੇ ਇਸ ਤਰ੍ਹਾਂ ਰੱਖੋ, ਜਿਸ ਤਰ੍ਹਾਂ ਪਲੱਸ ਸਾਇਨ ਦਿਸਦਾ ਹੈ।
5. ਫ਼ਿਰ ਇਸ ਦੇ ਸੈਂਟਰ ਵਿੱਚ ਕੁਝ ਪਨੀਰ ਮਿਸ਼ਰਣ ਪਾਓ।
6. ਹੁਣ ਇਸ ਦੇ ਕਿਨਾਰਿਆਂ ਤੇ ਤਿਆਰ ਕੀਤਾ ਹੋਇਆ ਮੈਦੇ ਦਾ ਮਿਸ਼ਰਣ ਲਗਾਓ ਤਾਂਕਿ ਇਹ ਸ਼ੀਟਸ ਚੰਗੀ ਤਰ੍ਹਾਂ ਨਾਲ ਚਿਪਕ ਜਾਵੇ ਅਤੇ ਇਸ ਨੂੰ ਬੰਦ ਕਰੋ।
7. ਕੜ੍ਹਾਈ ਵਿੱਚ ਤੇਲ ਗਰਮ ਕਰਕੇ ਇਸ ਨੂੰ ਬਰਾਊਨ ਹੋਣ ਤੱਕ ਫ਼ਰਾਈ ਕਰੋ।
8. ਫ਼ਿਰ ਇਸ ਨੂੰ ਟਿਸ਼ੂ ਪੇਪਰ ਤੇ ਕੱਢ ਲਓ ਤਾਂਕਿ ਇਸ ਦਾ ਫ਼ਾਲਤੂ ਤੇਲ ਨਿਕਲ ਜਾਵੇ।
9. ਪਨੀਰ ਚਿੱਲੀ ਪਾਰਸਲ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਾਓਸ ਨਾਲ ਸਰਵ ਕਰੋ।










