ਸਮੱਗਰੀ
2 ਵੱਡੇ ਚਮਚ ਚੌਲ
2 ਲੀਟਰ ਦੁੱਧ
100 ਗ੍ਰਾਮ ਗੁੜ
4 ਸਾਬਤ ਛੋਟੀ (ਹਰੀ) ਇਲਾਇਚੀ
8 ਤੋਂ 10 ਬਦਾਮ, ਬਰੀਕ ਕੱਟੇ
2 ਚਮਚ ਪਿਸਤਾ, ਬਰੀਕ ਕੱਟੇ ਇੱਕ ਵੱਡਾ ਚਮਚ ਚਿਰੌਜ਼ੀ ਦੇ ਦਾਣੇ
5 ਤੋਂ 6 ਪੱਤੀ ਕੇਸਰ ਦੀ
ਅੱਧਾ ਛੋਟਾ ਚਮਚ ਘਿਓ
ਅੱਧਾ ਕੱਪ ਪਾਣੀ
– ਸਭ ਤੋਂ ਪਹਿਲਾਂ ਚੌਲਾਂ ਨੂੰ ਚੰਗੀ ਤਰ੍ਹਾਂ ਧੋ ਲਓ ‘ਤੇ ਉਨ੍ਹਾਂ ਨੂੰ 10 ਮਿੰਟ ਤੱਕ ਭਿਉਂ ਕੇ ਰੱਖੋ।
– ਹੁਣ ਕੜਾਹੀ ‘ਚ ਘਿਓ ਪਾ ਕੇ ਗੈਸ ਘੱਟ ਕਰਕੇ ਗਰਮ ਕਰੋ, ਫ਼ਿਰ ਇਸ ‘ਚ ਇਲਾਇਚੀ, ਅੱਧਾ ਕੱਪ ਪਾਣੀ ‘ਤੇ ਦੁੱਧ ਪਾਓ।
– ਦੁੱਧ ਨੂੰ ਉਭਾਲ ਆਉਂਣ ਤੋਂ ਬਾਅਦ ਇਸ ‘ਚ ਚੌਲ ਪਾ ਕੇ 20 ਮਿੰਟ ਤੱਕ ਘੱਟ ਗੈਸ ‘ਤੇ ਵੱਡੇ ਚਮਚ ਨਾਲ ਹਲਾਉਂਦੇ ਹੋਏ ਪਕਾਓ, ਧਿਆਨ ਰੱਖੋ ਚੌਲ ਬਰਤਨ ਨਾਲ ਨਾ ਚਿਪਕਣ।
– ਹੁਣ ਇਸ ‘ਚ ਚੈਜ਼ੀ, ਬਦਾਮ ‘ਤੇ ਕਾਜੂ ਪਾਓ ‘ਤੇ 8 ਤੋਂ 10 ਮਿੰਟ ਘੱਟ ਗੈਸ ‘ਤੇ ਪਕਾਓ ਫ਼ਿਰ ਇਸ ‘ਚ ਗੁੜ ਪਾ ਕੇ ਚੰਗੀ ਤਰ੍ਹਾਂ ਮਿਲਾਓ ‘ਤੇ 1-2 ਮਿੰਟ ਤਕ ਪਕਾ ਕੇ ਗੈਸ ਬੰਦ ਕਰ ਦਿਓ।
– ਗੁੜਵਾਲੀ ਚੌਲਾਂ ਦੀ ਖੀਰ ਤਿਆਰ ਹੈ।
ਮੇਵਿਆ ਨਾਲ ਇਸ ਨੂੰ ਸਜਾ ਕੇ ਗਰਮਾ-ਗਰਮ ਖਾਓ ਜਾਂ ਫ਼ਿਰ ਫ਼ਰਿਜ਼ ‘ਚ ਠੰਡਾ ਕਰੋ
ਧਿਆਨ ਦਿਓ
– ਖੀਰ ਬਣਾਉਂਣ ਸਮੇਂ ਗੁੜ ਹਮੇਸ਼ਾ ਬਾਅਦ ‘ਚ ਪਾਓ ਅਤੇ 1 ਤੋਂ 2 ਮਿੰਟ ਪਕਾ ਕੇ ਗੈਸ ਬੰਦ ਕਰ ਦਿਓ।
-ਗੁੜ ਜਲਦੀ ਮਿਕਸ ਹੋ ਜਾਵੇ ਇਸ ਲਈ ਇਸ ਦੇ ਛੋਟੇ-ਛੋਟੇ ਟੁਕੜੇ ਕਰ ਲਓ।
ਜੇਕਰ ਖੀਰ ‘ਚ ਕੇਸਰ ਦਾ ਰੰਗ ਚਾਹੁੰਦੇ ਹੋ ਤਾਂ ਅੱਧੀ ਕੌਲੀ ਹਲਕੇ ਗਰਮ ਦੁੱਧ ‘ਚ ਕੇਸਰ ਨੂੰ ਭਿਓ ਕੇ ਰੱਖ ਦਿਓ,ਫ਼ਿਰ ਖੀਰ ‘ਚ ਪਾ ਦਿਓ।
ਜੇਕਰ ਪੁਰਾਣੇ ਚਾਵਲ ਇਸਤੇਮਾਲ ਕਰੋਗੇ ਤਾਂ ਖੀਰ ਹੋਰ ਵਧੀਆ ਬਣੇਗੀ।