ਛੋਲੇ ਭਟੂਰੇ, ਪੂਰੀ ਛੋਲੇ ਤਾਂ ਸਾਰੇ ਹੀ ਬਹੁਤ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਅਮ੍ਰਿਤਸਰੀ ਛੋਲੇ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਇਹ ਖਾਨ ‘ਚ ਬਹੁਤ ਹੀ ਸੁਆਦੀ ਹੁੰਦੇ ਹਨ। ਸਵੇਰੇ ਨਾਸ਼ਤੇ ‘ਚ ਤੁਸੀਂ ਇਸ ਨੂੰ ਸਰਵ ਕਰੋ ਤਾਂ ਗੱਲ ਹੀ ਬਣ ਜਾਂਦੀ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀਂ
ਕਾਬਲੀ ਛੋਲੇ – 200 ਗ੍ਰਾਮ
ਪਾਣੀ – 2 ਲੀਟਰ (ਦੋ ਹਿਸਿਆਂ ਵਿਚ ਵੰਡਿਆ ਹੋਇਆ)
ਟੀ ਬੈਗ – 1
ਤੇਲ – 2 ਚੱਮਚ
ਬਟਰ – 1 ਚੱਮਚ
ਸ?ਟਾਰ ਐਨਿਸ (ਚੱਕਰ ਫੁਲ) – 1
ਤੇਜ ਪੱਤਾ – 1
ਲੌਂਗ – 5
ਦਾਲਚੀਨੀ – 1 ਇੰਚ
ਮੇਥੀ ਦੇ ਬੀਜ – 1/4 ਚੱਮਚ
ਪਿਆਜ਼ – 70 ਗ੍ਰਾਮ
ਅਦਰਕ – 1 ਚੱਮਚ
ਲਸਣ – 1 ਚੱਮਚ
ਹਰੀ ਮਿਰਚ ਦਾ ਪੇਸਟ – 1 ਚੱਮਚ
ਟਮਾਟਰ ਪਿਊਰੀ – 100 ਗ੍ਰਾਮ
ਹਿੰਗ – 1/4 ਚੱਮਚ
ਹਲਦੀ – 1/2 ਚੱਮਚ
ਧਨੀਆ ਪਾਊਡਰ – 2 ਚੱਮਚ
ਜੀਰਾ ਪਾਊਡਰ – 1/2 ਚੱਮਚ
ਪੈਪਰਿਕਾ – 1/2 ਚੱਮਚ
ਚਨਾ ਮਸਾਲਾ ਪਾਊਡਰ – 2 ਚੱਮਚ
ਕਾਲੀ ਇਲਾਇਚੀ – 1
ਨਮਕ – 1 ਚੱਮਚ
ਚਾਟ ਮਸਾਲਾ – 1/2 ਚੱਮਚ
ਵਿਧੀਂ
1. ਸਭ ਤੋਂ ਪਹਿਲਾਂ 1 ਲੀਟਰ ਪਾਣੀ ਵਿਚ 200 ਗ੍ਰਾਮ ਛੋਲੇ ਰਾਤ ਭਿਉਂ ਕੇ ਰੱਖ ਲਓ।
2. ਹੁਣ ਕੁੱਕਰ ‘ਚ 1 ਲੀਟਰ ਪਾਣੀ ਗਰਮ ਕਰਕੇ ਉਸ ਵਿਚ ਭਿੱਜੇ ਹੋਏ ਛੋਲੇ, 1 ਟੀ ਬੈਗ ਪਾਓ ਅਤੇ ਢੱਕਣ ਨਾਲ ਕਵਰ ਕਰਕੇ 4 ਸੀਟੀਆਂ ਲਗਾਉਣ ਲਈ ਰੱਖ ਦਿਓ।
3. ਇਸ ਤੋਂ ਬਾਅਦ ਪਾਣੀ ‘ਚੋਂ ਵੱਖ ਕਰਕੇ ਇਸ ਨੂੰ ਇਕ ਪਾਸੇ ਰੱਖ ਦਿਓ।
4. ਕੜ੍ਹਾਈ ਵਿਚ 2 ਚੱਮਚ ਤੇਲ ਅਤੇ 1 ਚੱਮਚ ਬਟਰ ਗਰਮ ਕਰਕੇ ਇਸ ਵਿਚ 1 ਸਟਾਰ ਐਨੀਜ, 1 ਤੇਜ਼ ਪੱਤਾ, 5 ਲੌਂਗ , 1 ਇੰਚ ਦਾਲਚੀਨੀ, 1/4 ਚੱਮਚ ਮੇਥੀ ਦੇ ਬੀਜ ਪਾ ਕੇ ਹਿਲਾਓ।
5. ਫਿਰ 70 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਨਾਲ ਪਕਾਓ ਅਤੇ ਬਾਅਦ ਵਿਚ 1 ਚੱਮਚ ਅਦਰਕ, 1 ਚੱਮਚ ਲਸਣ ਮਿਕਸ ਕਰਕੇ 2-3 ਮਿੰਟ ਤੱਕ ਭੁੰਨ ਲਓ।
6. ਹੁਣ ਇਸ ਵਿਚ 1 ਚੱਮਚ ਹਰੀ ਮਿਰਚ ਦਾ ਪੇਸਟ ਮਿਲਾਓ ਅਤੇ ਫਿਰ 100 ਗ੍ਰਾਮ ਟਮਾਟਰ ਪਿਊਰੀ ਪਾ ਕੇ 3 ਤੋਂ 5 ਮਿੰਟ ਤੱਕ ਪਕਾਓ।
7. ਫਿਰ 1/4 ਚੱਮਚ ਹਿੰਗ ਮਿਕਸ ਕਰੋ ਅਤੇ ਬਾਅਦ ਵਿਚ 1/2 ਚੱਮਚ ਹਲਦੀ ਪਾ ਕੇ ਹਿਲਾਓ।
8. ਇਸ ਤੋਂ ਬਾਅਦ 2 ਚੱਮਚ ਧਨੀਆ ਪਾਊਡਰ, 1/2 ਚੱਮਚ ਜੀਰਾ ਪਾਊਡਰ, 1/2 ਚੱਮਚ ਪੈਪਰਿਕਾ, 2 ਚੱਮਚ ਚਨਾ ਮਸਾਲਾ ਪਾਊਡਰ ਚੰਗੀ ਤਰ੍ਹਾਂ ਨਾਲ ਮਿਲਾਓ।
9. ਹੁਣ ਉੱਬਲ਼ੇ ਹੋਏ ਛੋਲੇ ਮਿਲਾ ਕੇ 5 ਤੋਂ 7 ਮਿੰਟ ਤੱਕ ਪਕਾ ਲਓ।
10. ਇਸ ਨੂੰ ਪਕਾਉਣ ਤੋਂ ਬਾਅਦ 1 ਕਾਲੀ ਇਲਾਇਚੀ, 1 ਚੱਮਚ ਨਮਕ, 1/2 ਚੱਮਚ ਚਾਟ ਮਸਾਲਾ ਮਿਲਾਓ ਅਤੇ ਉਬਾਲ ਲਓ।
11. ਅਮ੍ਰਿਤਸਰੀ ਛੋਲੇ ਬਣ ਕਰ ਤਿਆਰ ਹੈ। ਇਸ ਨੂੰ ਪਿਆਜ਼ ਦੇ ਸਲਾਈਸ ਨਾਲ ਗਾਰਨਿਸ਼ ਕਰਕੇ ਨਾਨ ਜਾਂ ਪੂਰੀ ਨਾਲ ਸਰਵ ਕਰੋ।