ਸਮੱਗਰੀ :
2.5 ਕੱਪ ਆਟਾ
1/2 ਕੱਪ ਮੈਦਾ
1 ਚਮਚ ਬੇਕਿੰਗ ਪਾਊਡਰ
1 ਚਮਚ ਸਰੋਂ ਦਾ ਤੇਲ
1.5 ਵੱਡੇ ਚਮਚ ਖੰਡ
1/4 ਚਮਚ ਸੇਂਧਾ ਨਮਕ
ਜੈਮ
ਪਾਣੀ ਲੋੜ ਅਨੁਸਾਰ
ਬਣਾਉਣ ਦਾ ਤਰੀਕਾ :
1. ਸਭ ਤੋਂ ਪਹਿਲਾਂ ਖੰਡ ਨੂੰ ਕੋਸੇ ਪਾਣੀ ‘ਚ ਮਿਲਾ ਲਓ।
2. ਆਟੇ ਅਤੇ ਨਮਕ ਦੋਨਾਂ ਨੂੰ ਛਾਣ ਕੇ ਇਸ ‘ਚ ਤੇਲ, ਬੇਕਿੰਗ ਸੋਡਾ ਅਤੇ ਖੰਡ ਵਾਲਾ ਪਾਣੀ ਮਿਲਾ ਕੇ ਆਟਾ ਗੁੰਨ ਲਓ।
3. ਹੁਣ ਬਰਤਨ ਨੂੰ ਤੇਲ ਲਗਾ ਕੇ 1:30 ਮਿੰਟ ਲਈ ਢੱਕ ਕੇ ਰੱਖ ਦਿਓ। ਇਹ ਫੁੱਲ ਕੇ ਦੁੱਗਣਾ ਹੋ ਜਾਵੇਗਾ।
4. ਜਦੋਂ ਇਸ ‘ਚ ਖਮੀਰ ਨਿਕਲ ਆਏ ਤਾਂ ਹਲਕੇ ਹੱਥਾਂ ਨਾਲ ਦਬਾ ਕੇ 1/4 ਤੋਂ 1/2 ਤੱਕ ਦੇ ਆਇਤਕਾਰ ਬਣਾਓ।
5. ਹੁਣ ਇਸ ‘ਚ ਜੈਮ ਲਗਾ ਕੇ ਧਿਆਨ ਨਾਲ ਰੋਲ ਕਰੋ।
6. ਇਸ ਨੂੰ ਇਕ ਪੈਨ ‘ਚ ਤੇਲ ਲਗਾ ਕੇ ਰੱਖ ਦੋ ਤਾਂ ਜੋ ਚਿਪਕੇ ਨਹੀਂ।
7. 40-50 ਮਿੰਟ ਲਈ ਇਸੇ ਤਰ੍ਹਾਂ ਰਹਿਣ ਦਿਓ।
8. ‘ਓਵਨ’ 180 ਡਿਗ੍ਰੀ ‘ਤੇ ਗਰਮ ਕਰਕੇ ਇਸ ‘ਚ ਇਹ ਰੋਲ 35-40 ਮਿੰਟ ਲਈ ਬੇੱਕ ਕਰੋ ਜਦੋਂ ਤੱਕ ਕਿ ਗੂੜ੍ਹੇ ਨਾ ਹੋ ਜਾਣ। ਹੁਣ ਇਸ ਨੂੰ ਬਾਹਰ ਨਿਕਾਲ ਕੇ ਠੰਡਾ ਕਰਨ ਲਈ ਰੱਖੋ ਅਤੇ ਇਸ ਨੂੰ ਜੈਮ ਰੋਲ ਦੇ ਆਕਾਰ ‘ਚ ਕੱਟ ਕੇ ਪਰੋਸੋ।










