ਨਵੀਂ ਦਿੱਲੀ : ਸਾਊਦੀ ਅਰਬ ‘ਚ ਬਿਨਾਂ ਭੋਜਨ ਅਤੇ ਪਾਣੀ ਤੋਂ ਫਸੇ 10000 ਭਾਰਤੀ ਮਜ਼ਦੂਰਾਂ ਸੰਬੰਧੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੋਮਵਾਰ ਇਹ ਭਰੋਸਾ ਦਿਵਾਇਆ ਕਿ ਸਰਕਾਰ ਨੇ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਹੈ। ਸਰਕਾਰ ਇਨ੍ਹਾਂ ਸਾਰੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਭਾਰਤ ਲੈ ਕੇ ਆਵੇਗੀ।
ਲੋਕ ਸਭਾ ‘ਚ ਸਿਫਰ ਕਾਲ ਦੌਰਾਨ ਮੈਂਬਰਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਸੁਸ਼ਮਾ ਸਵਰਾਜ ਨੇ ਕਿਹਾ ਕਿ ਵਿਦੇਸ਼ ਰਾਜ ਮੰਤਰੀ ਬੀ. ਕੇ. ਸਿੰਘ ਨੂੰ ਸਾਊਦੀ ਅਰਬ ਭੇਜਿਆ ਜਾ ਰਿਹਾ ਹੈ।















