ਮਾਨਸਾ : ਲੋਕਾ ਸੇਵਾ ਨੂੰ ਸਮਰਪਿਤ ਚਹਿਲ ਵੈਲਫੇਅਰ ਟਰੱਸਟ ਨੇ ਮੰਗਲਵਾਰ ਨੂੰ ਪਿੰਡ ਅਕਲੀਆ ਤੇ ਕੋਟਲੀ ਕਲਾਂ ਵਿਚ 463 ਲੋੜਵੰਦਾਂ ਨੂੰ ਨਜ਼ਰ ਦੀਆਂ ਐਨਕਾਂ ਵੰਡੀਆਂ। ਟਰੱਸਟ ਦੀ ਡਾਕਟਰੀ ਟੀਮ ਪਹਿਲਾਂ ਪਿੰਡਾਂ ਵਿਚ ਜਾ ਕੇ ਚੈਕਅੱਪ ਕੈਂਪ ਲਾਉਂਦੀ ਹੈ ਤੇ ਉਸ ਤੋਂ ਬਾਅਦ ਉਥੇ ਲੋੜਵੰਦਾਂ ਨੂੰ ਐਨਕਾਂ ਵੰਡੀਆਂ ਜਾਂਦੀਆਂ ਹਨ। ਟਰੱਸਟ ਦਾ ਕਹਿਣਾ ਹੈ ਕਿ ਇਸ ਸਿਲਸਿਲੇ ਦੇ ਨਾਲ ਆਉਂਦੇ ਦਿਨਾਂ ਵਿਚ ਸ਼ਹਿਰਾਂ ਤੇ ਪਿੰਡਾਂ ਲਈ ਫੌਗਿੰਗ ਮਸ਼ੀਨਾਂ ਆਰੰਭ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਵਧਦੇ ਮੱਛਰ ਕਾਰਨ ਲੋਕ ਨੂੰ ਮਲੇਰੀਆ ਆਦਿ ਦੀ ਬੀਮਾਰੀਆਂ ਨਾ ਲੱਗਣ।
ਇਸ ਮੌਕੇ ਬੋਲਦਿਆਂ ਚਹਿਲ ਵੈਲਫੇਅਰ ਟਰੱਸਟ ਦੇ ਚੇਅਰਮੈਨ ਬਿਕਰਮਜੀਤ ਇੰਦਰ ਸਿੰਘ ਚਹਿਲ ਨੇ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਵਿਚ ਆਮ ਲੋਕ ਛੋਟੀਆਂ ਮੋਟੀਆਂ ਥੋੜਾ ਕਾਰਨ ਮੁਸ਼ਕਿਲ ਮਹਿਸੂਸ ਕਰ ਰਹੇ ਹਨ। ਟਰੱਸਟ ਨੇ ਪਹਿਲਾਂ ਪਿੰਡਾਂ ਤੇ ਸ਼ਹਿਰਾਂ ਦਾ ਦੌਰਾ ਕਰਕੇ ਇਸ ਮੁਸ਼ਕਿਲ ਨੂੰ ਨੇੜਿÀਂ ਦੇਖਿਆ ਹੈ ਤੇ ਫਿਰ ਇਹ ਕਾਰਜ ਆਰੰਭੇ ਹਨ। ਉਨਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਲੋਕ ਸੇਵਾ ਦੇ ਹੋਰ ਕਾਰਜ ਵੀ ਸ਼ੁਰੂ ਕੀਤੇ ਜਾਣਗੇ, ਜਿਸ ਸਦਕਾ ਲੋਕਾਂ ਨੂੰ ਬੁਨਿਆਦੀ ਲੋੜਾਂ ਦੀ ਥੁੜ ਨਾਲ ਨਾ ਜੂਝਣਾ ਪਵੇ। ਉਨਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਟਰੱਸਟ ਦਾ ਇਕ ਕਾਰਜ ਨਿਰੰਤਰ ਸੇਵਾ ਦਾ ਹੈ ਤੇ ਇਸ ਵਿਚ ਕਿਤੇ ਵੀ ਕੋਈ ਰੁਕਾਵਟ ਨਹੀਂ ਆਵੇਗੀ। ਉਨਾਂ ਕਿਹਾ ਕਿ ਇਸ ਵਿਚ ਸ਼ਹਿਰਾਂ ਤੇ ਪਿੰਡਾਂ ਦੇ ਲੋਕ ਵੀ ਉਨਾਂ ਦਾ ਸਾਥ ਦੇਣ, ਜਿਸ ਨਾਲ ਇਸ ਸੇਵਾ ਕਾਰਜ ਨੂੰ ਘਰ-ਘਰ ਪਹੁੰਚਾਇਆ ਜਾਵੇ। ਇਸ ਦੌਰਾਨ ਐਨਕਾਂ ਪ੍ਰਾਪਤ ਕਰਨ ਵਾਲੇ ਲੋਕਾਂ ਨੇ ਟਰੱਸਟ ਦੇ ਯਤਨ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਪਹਿਲੀ ਵਾਰ ਕੋਈ ਸਮਾਜ ਸੇਵੀ ਸੰਸਥਾ ਨੇ ਅਜਿਹੀ ਭਾਵਨਾ ਦਿਖਾਈ ਹੈ, ਜਿਸ ਦੇ ਯਤਨਾਂ ਦਾ ਫਾਇਦਾ ਇਕ ਪਿੰਡ ਨੂੰ ਨਹੀਂ, ਬਲਕਿ ਹਰ ਪਿੰਡ ਦੇ ਵਾਸੀਆਂ ਨੂੰ ਮਿਲ ਰਿਹਾ ਹੈ। ਇਸ ਮੌਕੇ ਉਨਾਂ ਨਾਲ ਪ੍ਰਧਾਨ ਗੁਰਜੰਟ ਸਿੰਘ, ਬਲਵੀਰ ਸਿੰਘ, ਪਲਵਿੰਦਰ ਸਿੰਘ, ਗੁਰਕੇਵਲ ਸਿੰਘ, ਭੋਲਾ ਸਿੰਘ, ਗੁਲਜ਼ਾਰ ਸਿੰਘ, ਚਰਨਜੀਤ ਸਿੰਘ ਸਿੱਧੂ, ਪ੍ਰਿਤਪਾਲ ਸਿੰਘ ਡਾਲੀ, ਇਕਬਾਲ ਸਿੰਘ ਫਫੜੇ, ਹਰਚੰਦ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਗਗਨਦੀਪ ਰਾਵੜਾ,ਆਤਮਜੀਤ ਸਿੰਘ, ਨਵਲ ਕਿਸ਼ੋਰ ,ਅਸ਼ੋਕ ਸ਼ਰਮਾ ਆਦਿ ਹਾਜ਼ਰ ਸਨ।















