ਸਊਦੀ ਵਿੱਚ ਫੰਸੇ ਭਾਰਤੀਆਂ ਨੂੰ ਬਕਾਇਆ ਤਨਖਾਹਾਂ ਦਿਲਾਵਾਂਗੇ: ਸੁਸ਼ਮਾ ਸਵਰਾਜ

1ਨਵੀਂ ਦਿੱਲੀ : ਸੁਸ਼ਮਾ ਸਵਰਾਜ ਨੇ ਸੋਮਵਾਰ ਨੂੰ ਰਾਜ ਸਭਾ ਵਿੱਚ ਸਊਦੀ ਵਿੱਚ ਫੰਸੇ ਬੇਰੁਜਗਾਰ ਭਾਰਤੀ ਨਾਗਰਿਕਾਂ ਵਾਸਤੇ ਸਰਕਾਰ ਵੱਲੋਂ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਇਸ ਗੱਲ ਦੀ ਜਿੰਮੇਦਾਰੀ ਲੈਂਦੀ ਹੈ ਕਿ ਭਾਰਤ ਦਾ ਕੋਈ ਵੀ ਮਜਦੂਰ ਜੇਕਰ ਦੇਸ਼ ਦੇ ਬਾਹਰ ਬੇਰੁਜਗਾਰ ਹੈ ਤਾਂ ਉਹ ਭੁੱਖਾ ਨਹੀਂ ਸੁਤੇਗਾ। ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਮੰਗਲਵਾਰ ਨੂੰ ਸਊਦੀ ਜਾ ਕੇ ਬੇਰੁਜਗਾਰ ਹੋ ਚੁੱਕੇ ਭਾਰਤੀਆਂ ਨੂੰ ਸਵਦੇਸ਼ ਲੈ ਕੇ ਆਉਣਗੇ ਤੇ ਉਥੇ ਦੇ ਵਿਦੇਸ਼ ਤੇ ਲੇਬਰ ਵਿਭਾਗ ਨਾਲ ਗੱਲਬਾਤ ਕਰਕੇ ਇਹ ਤੈਅ ਕਰਨਗੇ ਕਿ ਇਨਾਂ ਲੋਕਾਂ ਦਾ ਬਕਾਇਆ ਪੈਸਾ ਇਨਾਂ ਨੂੰ ਸਵਦੇਸ਼ ਪਰਤਣ ਦੇ ਬਾਅਦ ਵੀ ਮਿਲੇ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਸਊਦੀ ਅਰਬ ਵਿੱਚ ਫੰਸੇ ਬੇਰੁਜਗਾਰ ਭਾਰਤੀਆਂ ਨੂੰ ਵਾਪਸ ਲਿਆਉਣ ਤੇ ਉਨਾਂ ਦਾ ਬਕਾਇਆ ਪੈਸਾ ਵਾਪਸ ਦਿਲਾਉਣ ਦੇ ਉਦੇਸ਼ ਨਾਲ ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਮੰਗਲਵਾਰ ਨੂੰ ਸਊਦੀ ਜਾਣਗੇ। ਸੁਸ਼ਮਾ ਨੇ ਦੱਸਿਆ ਕਿ ਅਜਿਹੀ ਸਥਿਤੀ ਵਿੱਚ ਉਥੇ ਫੰਸੇ ਭਾਰਤੀਆਂ ਨੂੰ ਕੱਢਣ ਵਾਸਤੇ ਇਕ ਕੰਟ੍ਰੈਕਟ ‘ਤੇ ਹਸਤਾਖਰ ਕਰਨ ਦੀ ਗੱਲ ਕਹੀ ਗਈ ਹੈ ਜਿਸਦੇ ਮੁਤਾਬਕ ਸਊਦੀ ਅਰਬ ਸਰਕਾਰ ਜਦੋਂ ਵੀ ਇਨਾਂ ਕੰਪਨੀਆਂ ਨਾਲ ਮਾਮਲੇ ਨੂੰ ਨਿਪਟਾਏ ਤਾਂ ਭਾਰਤੀਆਂ ਨੂੰ ਬਕਾਈ ਤਨਖਾਹ ਪਹਿਲੀ ਦਿੱਤੀ ਜਾਵੇ। ਸਊਦੀ ਅਰਬ ਦੀ ਸਰਕਾਰ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ। ਉਨਾਂ ਕਿਹਾ ਕਿ ਸਊਦੀ ਵਿੱਚ ਫੰਸੇ ਭਾਰਤੀ ਕਾਮਗਾਰਾਂ ਦੇ ਮੁੱਦੇ ਨੂੰ ਕੇਂਦਰ ਸਰਕਾਰ ਨੇ ਤਤਕਾਲ ਗੰਭੀਰਤਾ ਨਾਲ ਲਿਆ ਹੈ। ਸਰਕਾਰ ਨੂੰ ਜਿਵੇਂ ਹੀ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਉਥੇ ਦੀ ਕੰਪਨੀ ਸਊਦੀ ਓਜਰ ਵਿੱਚ ਕੰਮ ਕਰਨ ਵਾਲੇ ਲਗਭਗ 2450 ਭਾਰਤੀ ਲੋਕ ਪੰਚ ਕੈਂਪਾਂ ਵਿੱਚ ਰਹ ਰਹੇ ਹਨ ਤੇ ਉਨਾਂ ਨੂੰ ਖਾਣਾ ਨਹੀਂ ਮਿਲ ਰਿਹਾ ਹੈ ਤਾਂ ਉਨਾਂ ਤੁਰੰਤ ਰਿਆਦ ਤੇ ਜੇਹਾਦ ਵਿੱਚ ਭਾਰਤੀ ਦੂਤਾਵਾਸ ਨੂੰ ਸੰਪਰਕ ਕੀਤਾ ਤੇ ਤੁਰੰਤ ਉਨਾਂ ਮੁਫ਼ਤ ਰਾਸ਼ਨ ਵੰਡ ਕਰਾਇਆ।