ਘਰੇਲੂ ਟਿਪਸ

images-300x168ਬੰਦਗੋਭੀ ਦੇ ਜੂਸ ਨੂੰ ਪੀਣ ਨਾਲ ਅਲਸਰ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਇਸ ਨੂੰ ਪੀਣ ਨਾਲ ਆਂਤੜੀਆਂ ‘ਚ ਗੰਦਗੀ ਨਹੀਂ ਜੰਮਦੀ ਅਤੇ ਪੇਟ ਦੀ ਅੰਦਰੂਨੀ ਪਰਤ ਮਜ਼ਬੂਤ ਹੁੰਦੀ ਹੈ।
ਬੰਦਗੋਭੀ ਸਲਫ਼ੋਰਾਫ਼ੇਨ ਨਾਲ ਭਰਪੂਰ ਹੁੰਦੀ ਹੈ। ਇਹ ਤੱਤ ਸਰੀਰ ਅੰਦਰ ਕੈਂਸਰ ਕੋਸ਼ਿਕਾਵਾਂ ਨੂੰ ਵਿਕਸਿਤ ਹੋਣ ਤੋਂ ਰੋਕਦਾ ਹੈ, ਜਿਸ ਨਾਲ ਕੈਂਸਰ ਹੋਣ ਦਾ ਖ਼ਤਰਾ ਵੀ ਘੱਟ ਜਾਂਦਾ ਹੈ।
ਬੰਦਗੋਭੀ ਦਾ ਜੂਸ ਸਾਡੀਆਂ ਅੱਖਾਂ ਦੀ ਮੋਤੀਆ ਬਿੰਦ ਤੋਂ ਰੱਖਿਆ ਕਰਦਾ ਹੈ। ਵੈਸੇ ਤਾਂ ਅੱਖਾਂ ਨਾਲ ਸੰਬੰਧਤ ਇਸ ਬੀਮਾਰੀ ਨੂੰ ਆਪੇਰਸ਼ਨ ਰਾਹੀਂ ਦੂਰ ਕੀਤਾ ਜਾ ਸਕਦਾ ਹੈ ਪਰ ਜੇਕਰ ਸਮੱਸਿਆ ਗੰਭੀਰ ਹੋ ਜਾਵੇ ਤਾਂ ਇਸ ਨਾਲ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਹੈ।
ਸਰੀਰ ਦੇ ਕੋਈ ਵੀ ਹਿੱਸਾ ਜੇਕਰ ਕਿਸੇ ਕਾਰਨ ਕਰਕੇ ਸੁੱਜ ਗਿਆ ਹੈ ਤਾਂ ਗੇਂਦੇ ਦੇ ਫ਼ੁੱਲ ਨੂੰ ਪੀਹ ਕੇ ਇਸ ਦਾ ਪੇਸਟ ਬਣਾ ਲਓ। ਫ਼ਿਰ ਇਸ ਪੇਸਟ ਨੂੰ ਸਰੀਰ ਦੇ ਉਸ ਹਿੱਸੇ ‘ਤੇ ਲਗਾਓ, ਜਿੱਥੇ ਸੋਜ ਆ ਗਈ। ਨਿਯਮਿਤ ਰੂਪ ‘ਚ ਅਜਿਹਾ ਕਰਨ ਨਾਲ ਸੋਜ ਬਿਲਕੁਲ ਠੀਕ ਹੋ ਜਾਂਦੀ ਹੈ।
ਬੰਦਗੋਭੀ ਐਂਟੀ-ਆਕਸੀਡੈਂਟ ਨਾਲ ਭਰਪੂਰ ਸਬਜ਼ੀ ਹੈ। ਇਹ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਚਮੜੀ ਨਾਲ ਜੁੜੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਲਈ ਇਸ ਦੀ ਵਰਤੋਂ ਕਰਨ ਚੰਗੀ ਹੁੰਦੀ ਹੈ।
ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ‘ਚ ਬਹੁਤ ਜ਼ਿਆਦਾ ਮੱਛਰ ਹਨ ਤਾਂ ਘਰ ਦੇ ਆਲੇ-ਦੁਆਲੇ ਗੇਂਦੇ ਦੇ ਫ਼ੁੱਲ ਲਗਾਓ। ਇਨ੍ਹਾਂ ਫ਼ੁੱਲਾਂ ਦੀ ਮਹਿਕ ਤੋਂ ਮੱਛਰ ਦੂਰ ਭੱਜਦੇ ਹਨ। ਇਸ ਤਰ੍ਹਾਂ ਤੁਹਾਨੂੰ ਮੱਛਰਾਂ ਤੋਂ ਛੁਟਕਾਰਾ ਮਿਲ ਜਾਵੇਗਾ।