ਕੈਨੇਡਾ ਅਤੇ ਡੈਨਮਾਰਕ ਦਾ 49 ਸਾਲਾ ਪੁਰਾਣਾ ਟਾਪੂ ਵਿਵਾਦ ਸੁਲਝਿਆ

ਕੋਪੇਨਹੈਗਨ (ਅਜੀਤ ਵੀਕਲੀ): ਕੈਨੇਡਾ ਅਤੇ ਡੈਨਮਾਰਕ ਵਿਚਾਲੇ ਆਰਕਟਿਕ ’ਚ ਇੱਕ ਬੰਜਰ ਅਤੇ ਗ਼ੈਰ ਅਬਾਦੀ ਵਾਲੇ ਚੱਟਾਨੀ ਟਾਪੂ ਨੂੰ ਲੈ ਕੇ 49 ਸਾਲ ਪੁਰਾਣਾ ਵਿਵਾਦ ਖ਼ਤਮ ਹੋ ਗਿਆ ਹੈ। ਦੋਵੇਂ ਦੇਸ਼ ਇਸ ਛੋਟੇ ਜਿਹੇ ਟਾਪੂ ਨੂੰ ਵੰਡਣ ਲਈ ਸਹਿਮਤ ਹੋ ਗਏ ਹਨ। ਸਮਝੌਤੇ ਮੁਤਾਬਿਕ 1.3 ਵਰਗ ਕਿਲੋਮੀਟਰ ਦੇ ਇਸ ਹਾਂਸ ਟਾਪੂ ’ਤੇ ਸੀਮਾ ਰੇਖਾ ਖਿੱਚੀ ਜਾਵੇਗੀ। ਹਾਂਸ ਟਾਪੂ ਉੱਤੇ ਖਣਿਜਾਂ ਦੇ ਕੋਈ ਭੰਡਾਰ ਨਹੀਂ। ਇਹ ਟਾਪੂ ਡੈਨਮਾਰਕ ਦੇ ਅਰਧ-ਖ਼ੁਦਮੁਖਤਿਆਰ ਖੇਤਰ ਗ੍ਰੀਨਲੈਂਡ ਦੇ ਉੱਤਰ-ਪੱਛਮੀ ਤੱਟ ਅਤੇ ਕੈਨੇਡਾ ਦੇ ਐਲਸਮੀਅਰ ਆਇਲੈਂਡ ਦੇ ਵਿਚਕਾਰ ਸਮੁੰਦਰੀ ਰਸਤੇ ’ਤੇ ਸਥਿਤ ਹੈ।

ਡੈਨਮਾਰਕ ਦੇ ਵਿਦੇਸ਼ ਮੰਤਰੀ ਜੇਪੇ ਕੋਫ਼ੌਡ ਨੇ ਕਿਹਾ ਕਿ ਇਹ ਸਪੱਸ਼ਟ ਸੰਕੇਤ ਹੈ ਕਿ ਸਰਹੱਦੀ ਵਿਵਾਦਾਂ ਨੂੰ ਵਿਹਾਰਕ ਅਤੇ ਸ਼ਾਂਤੀਪੂਰਨ ਢੰਗ ਨਾਲ ਹੱਲ ਕਰਨਾ ਸੰਭਵ ਹੈ ਜਿਸ ’ਚ ਸਾਰੀਆਂ ਧਿਰਾਂ ਦੀ ਜਿੱਤ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ’ਚ ਜੰਗ ਅਤੇ ਅਸ਼ਾਂਤੀ ਦੇ ਵਿਚਕਾਰ ਇਹ ਇੱਕ ਮਹੱਤਵਪੂਰਨ ਸੰਕੇਤ ਹੈ। ਕੈਨੇਡਾ ਅਤੇ ਡੈਨਮਾਰਕ ਨੇ 1973 ’ਚ ਸਟਰੇਟ ਔਫ਼ ਨੇਰਜ਼ ਰਾਹੀਂ ਗ੍ਰੀਨਲੈਂਡ ਅਤੇ ਕੈਨੇਡਾ ਦਰਮਿਆਨ ਇੱਕ ਸਰਹੱਦ ਬਣਾਉਣ ਲਈ ਸਹਿਮਤੀ ਦਿੱਤੀ ਸੀ, ਪਰ ਉਹ ਇਸ ਗੱਲ ’ਤੇ ਸਹਿਮਤ ਨਹੀਂ ਸਨ ਕਿ ਹਾਂਸ ਟਾਪੂ ’ਤੇ ਕਿਸ ਦੇਸ਼ ਦੀ ਪ੍ਰਭੂਸੱਤਾ ਹੋਵੇ ਜੋ ਉੱਤਰੀ ਧਰੁਵ ਦੇ ਦੱਖਣ ’ਚ ਲਗਭਗ 1,100 ਕਿਲੋਮੀਟਰ (680 ਮੀਲ) ’ਤੇ ਸਥਿਤ ਹੈ। ਅੰਤ ’ਚ ਉਹਨਾਂ ਨੇ ਬਾਅਦ ’ਚ ਮਾਲਕੀ ਦੇ ਸਵਾਲ ’ਤੇ ਕੰਮ ਕਰਨ ਦਾ ਫ਼ੈਸਲਾ ਕੀਤਾ।

ਬਾਅਦ ਦੇ ਸਾਲਾਂ ’ਚ ਖੇਤਰੀ ਵਿਵਾਦ ਨੂੰ ਮੀਡੀਆ ਦੁਆਰਾ ਵਿਸਕੀ ਯੁੱਧ ਦਾ ਉਪਨਾਮ ਨਾਲ ਕਈ ਵਾਰ ਉਠਾਇਆ ਗਿਆ ਸੀ। ਇਹ ਸਮਝੌਤਾ ਦੋਵਾਂ ਦੇਸ਼ਾਂ ਦੀਆਂ ਅੰਦਰੂਨੀ ਪ੍ਰਕਿਰਿਆਵਾਂ ਪੂਰੀਆਂ ਹੋਣ ਤੋਂ ਬਾਅਦ ਲਾਗੂ ਹੁੰਦਾ ਹੈ। ਡੈਨਮਾਰਕ ’ਚ ਸੰਸਦ ਨੂੰ ਪਹਿਲਾਂ ਸਮਝੌਤੇ ਨੂੰ ਆਪਣੀ ਮਨਜ਼ੂਰੀ ਦੇਣੀ ਹੋਵੇਗੀ। ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਾਨੀਆ ਜੋਲੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਯੂਕ੍ਰੇਨ ’ਤੇ ਹਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਕੈਨੇਡਾ ਦੀ ਜਿੱਤ ਹੈ। ਇਹ ਡੈਨਮਾਰਕ ਦੀ ਜਿੱਤ ਹੈ। ਅਸੀਂ ਦੂਜੇ ਦੇਸ਼ਾਂ ਨੂੰ ਦਿਖਾ ਰਹੇ ਹਾਂ ਕਿ ਖੇਤਰੀ ਵਿਵਾਦਾਂ ਨੂੰ ਕਿਵੇਂ ਸੁਲਝਾਉਣਾ ਹੈ … ਅਸੀਂ ਰਾਸ਼ਟਰਪਤੀ ਪੂਤਿਨ ਨੂੰ ਕੀ ਕਹਿ ਰਹੇ ਹਾਂ, “ਸਾਡੇ ਕੋਲ ਵਿਵਾਦਾਂ ਨੂੰ ਸੁਲਝਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਦੋਵਾਂ ਵਿਦੇਸ਼ ਮੰਤਰੀਆਂ ਨੇ ਵਿਸਕੀ ਦੀਆਂ ਬੋਤਲਾਂ ਦਾ ਆਦਾਨ-ਪ੍ਰਦਾਨ ਵੀ ਕੀਤਾ।

ਹਾਲਾਂਕਿ ਦੋਵਾਂ ਦੇਸ਼ਾਂ ਨੇ ਇਸ ਟਾਪੂ ’ਤੇ ਜੰਗੀ ਬੇੜੇ ਭੇਜੇ ਸਨ, ਪਰ ਗੋਲੀਬਾਰੀ ਦੀ ਜੰਗ ਦਾ ਕਦੇ ਵੀ ਕੋਈ ਖ਼ਤਰਾ ਨਹੀਂ ਸੀ। ਦੋਵਾਂ ਧਿਰਾਂ ਨੇ ਸਮੱਸਿਆ ਦਾ ਸ਼ਾਂਤੀਪੂਰਵਕ ਹੱਲ ਕੱਢਣ ਲਈ ਸੰਕਲਪ ਲਿਆ ਅਤੇ ਗੱਲਬਾਤ 2005 ’ਚ ਸ਼ੁਰੂ ਹੋਈ। ਸਮਝੌਤੇ ਦਾ ਮਤਲਬ ਹੈ ਕਿ ਅਮਰੀਕਾ ਹੁਣ ਇਕੱਲਾ ਅਜਿਹਾ ਦੇਸ਼ ਨਹੀਂ ਰਹੇਗਾ ਜਿਸ ਨਾਲ ਕੈਨੇਡਾ ਦੀ ਜ਼ਮੀਨੀ ਸਰਹੱਦ ਸਾਂਝੀ ਹੈ। ਜੋਲੀ ਨੇ ਕਿਹਾ ਕਿ ਸਾਡੀ ਹੁਣ ਯੌਰਪੀਅਨ ਯੂਨੀਅਨ ਨਾਲ ਸਰਹੱਦ ਹੈ। ਯੌਰਪ ਤੋਂ ਦੂਰ ਪੂਰਬ ਤਕ ਦੀ ਯਾਤਰਾ ਨੂੰ ਛੋਟਾ ਕਰ ਸਕਦਾ ਹੈ। ਸੰਯੁਕਤ ਰਾਜ, ਕੈਨੇਡਾ, ਰੂਸ, ਡੈਨਮਾਰਕ ਅਤੇ ਨੌਰਵੇ ਆਰਕਟਿਕ ’ਚ ਦਾਅਵੇ ਕਰ ਰਹੇ ਹਨ।