ਪਨੀਰ ਹੌਟ ਡੌਗ

ਬੱਚੇ ਹਰ ਸਮੇਂ ਰੋਟੀ ਨਾ ਖਾਣ ਦੀ ਜਿਦ ਕਰਦੇ ਹਨ, ਪਰ ਸਨੈਕਸ ਦਾ ਨਾਮ ਲੈਂਦੇ ਹੀ ਉਨ੍ਹਾਂ ਨੂੰ ਭੁੱਖ ਲੱਗ ਜਾਂਦੀ ਹੈ। ਆਓ ਜਾਣਦੇ ਹਾਂ ਸਨੈਕਸ ‘ਚ ਪਨੀਰ ਹੌਟ ਡੌਗ ਦੀ ਵਿਧੀ ਜੋ ਖਾਣ ‘ਚ ਸੁਵਾਦੀ ਵੀ ਹੈ ਅਤੇ ਲਾਭਦਾਇਕ ਵੀ ਹੈ।
ਸਮੱਗਰੀ
ਦੋ ਚੱਮਚ ਤੇਲ
ਅੱਧਾ ਚੱਮਚ ਅਦਰਕ ਲਸਣ ਪੇਸਟ
75 ਗ੍ਰਾਮ ਪਿਆਜ਼
ਅੱਧਾ ਚੱਮਚ ਲੂਣ
45 ਮਿਲੀਟਰ ਟਮਾਟਰ ਪਿਯੂਰੇ
ਅੱਧਾ ਚੱਮਚ ਲਾਲ ਮਿਰਚ
ਅੱਧਾ ਚੱਮਚ ਗਰਮ ਮਸਾਲਾ
200 ਗ੍ਰਾਮ ਪਨੀਰ
ਇੱਕ ਚੱਮਚ ਧਨੀਆ
ਹੌਟ ਡੌਗ ਬਨ
ਵਿਧੀ
ਇੱਕ ਕੜਾਈ ‘ਚ ਤੇਲ ਪਾ ਕੇ ਗਰਮ ਕਰੋ ਅਤੇ ਇਸ ‘ਚ ਅਦਰਕ, ਲਸਣ, ਪਿਆਜ਼ ਪਾ ਕੇ ਹਲਕਾ ਭੂਰਾ ਹੋਣ ਤਕ ਪਕਓ। ਹੁਣ ਇਸ ‘ਚ ਲੂਣ, ਟਮਾਟਰ ਦੀ ਪਿਯੂਰੇ, ਲਾਲ ਮਿਰਚ ਅਤੇ ਗਰਮ ਮਸਾਲਾ ਪਾ ਦਿਓ। ਹੁਣ ਹੌਟ ਡੌਗ ਬਨ ਦੇ ‘ਚ ਕੱਟ ਕੇ ਲਗਾਓ ਅਤੇ ਉਸ ‘ਚ ਪਨੀਰ ਭਰ ਦਿਓ। ਇਸ ਨੂੰ ਸੋਸ ਦੇ ਨਾਲ ਖਾਓ।