ਜੇ ਤੁਸੀਂ ਭਿੰਡੀ ਦੀ ਸਬਜ਼ੀ ਖਾ ਕੇ ਬੋਰ ਹੋ ਗਏ ਹੋ ਤਾਂ ਇਸ ਵਾਰ ਭਿੰਡੀ ਦੀ ਨਵੀਂ ਡਿਸ਼ ਟ੍ਰਾਈ ਕਰੋ। ਜੀ ਹਾਂ ਇਸ ਹਫ਼ਤੇ ਅਸੀਂ ਤੁਹਾਨੂੰ ਕ੍ਰਿਸਪੀ ਭਿੰਡੀ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ …
ਸਮੱਗਰੀ
300 ਗ੍ਰਾਮ ਭਿੰਡੀ
ਦੋ ਵੱਡੇ ਚੱਮਚ ਨਿੰਬੂ ਦਾ ਰਸ
ਅੱਧਾ ਵੱਡਾ ਚੱਮਚ ਹਲਦੀ ਪਾਊਡਰ
ਇੱਕ ਵੱਡਾ ਚੱਮਚ ਧਨੀਆ ਪਾਊਡਰ
ਇੱਕ ਚੱਮਚ ਨਮਕ
50 ਗ੍ਰਾਮ ਮੱਕੀ ਦਾ ਆਟਾ
ਤਲਣ ਲਈ ਤੇਲ
ਬਣਾਉਣ ਦੀ ਵਿਧੀ
ਸਾਰੀਆਂ ਭਿੰਡੀਆਂ ਨੂੰ ਵਿੱਚੋਂ ਕੱਟ ਕੇ ਲੰਬੀਆਂ ਸਲਾਇਸਿਜ਼ ਬਣਾ ਲਓ। ਇੱਕ ਕਟੋਰੇ ਵਿੱਚ 300 ਗ੍ਰਾਮ ਕੱਟੀ ਹੋਈ ਭਿੰਡੀ, ਦੋ ਵੱਡੇ ਚੱਮਚ ਨਿੰਬੂ ਦਾ ਰਸ, ਅੱਧਾ ਛੋਟਾ ਚੱਮਚ ਹਲਦੀ ਪਾਊਡਰ, ਇੱਕ ਚੱਮਚ ਮਸਾਲਾ, ਇੱਕ ਚੱਮਚ ਗਰਮ ਮਸਾਲਾ, ਇੱਕ ਚੱਮਚ ਧਨੀਆ ਪਾਊਡਰ, ਇੱਕ ਚੱਮਚ ਲਾਲ ਮਿਰਚ ਪਾਊਡਰ, ਇੱਕ ਚੱਮਚ ਨਮਕ ਅਤੇ 50 ਗ੍ਰਾਮ ਮੱਕੀ ਦਾ ਆਟਾ ਪਾਓ। ਸਾਰੀਆਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ।
ਫ਼ਿਰ ਇੱਕ ਕੜ੍ਹਾਈ ਵਿੱਚ ਤੇਲ ਪਾਓ ਅਤੇ ਗਰਮ ਕਰੋ। ਹੁਣ ਇਸ ‘ਚ ਭਿੰਡੀ ਦਾ ਮਿਸ਼ਰਣ ਪਾ ਕੇ ਡਿੱਪ ਕਰਕੇ ਭੂਰਾ ਅਤੇ ਕ੍ਰਿਸਪੀ ਫ਼੍ਰਾਈ ਕਰੋ। ਕੱਢ ਕੇ ਕਿਸੇ ਕਾਗ਼ਜ ‘ਤੇ ਰੱਖ ਦਿਓ। ਗਰਮਾ-ਗਰਮ ਸਰਵ ਕਰੋ।










