ਚੌਕਲੇਟ ਪੇੜਾ

ਸਮੱਗਰੀ
ਇੱਕ ਚੌਥਾਈ ਕੱਪ ਮੈਦਾ
ਦੋ ਚੱਮਚ ਮਿਲਕ ਪਾਊਡਰ
ਅੱਧਾ ਕੱਪ ਖੰਡ
ਇੱਕ ਚੱਮਚ ਕੋਕੋ ਪਾਊਡਰ
ਇੱਕ ਚੌਥਾਈ ਕੱਪ ਪਾਣੀ
ਦੋ ਚੱਮਚ ਕੱਟਿਆ ਹੋਇਆ ਪਿਸਤਾ
ਵਿਧੀ
ਇੱਕ ਪੈਨ ‘ਚ ਘਿਓ ਗਰਮ ਕਰ ਕੇ ਉਸ ‘ਚ ਮੈਦਾ ਪਾ ਕੇ ਗੈਸ ਬੰਦ ਕਰ ਦਿਓ। ਮੈਦੇ ਨੂੰ ਘਿਓ ‘ਚ ਚੰਗੀ ਤਰ੍ਹਾਂ ਰਲਾ ਕੇ ਇੱਕ ਪਾਸੇ ਰੱਖ ਦਿਓ। ਇੱਕ ਹੋਰ ਪੈਨ ‘ਚ ਖੰਡ ਅਤੇ ਪਾਣੀ ਪਾ ਕੇ ਚਾਸ਼ਨੀ ਬਣਾਓ। ਇਸ ਪਿੱਛੋਂ ਇਸ ‘ਚ ਕੋਕੋ ਪਾਊਡਰ ਮਿਕਸ ਕਰ ਕੇ ਗੈਸ ਬੰਦ ਕਰ ਦਿਓ। ਫ਼ਿਰ ਇਸ ‘ਚ ਘਿਓ ‘ਚ ਮਿਕਸ ਕਰ ਕੇ ਰੱਖਿਆ ਮੈਦਾ ਪਾ ਦਿਓ। ਇਸ ‘ਚ ਮਿਲਕ ਪਾਊਡਰ ਪਾ ਕੇ ਸੰਘਣਾ ਘੋਲ ਤਿਆਰ ਕਰੋ। ਜਦੋਂ ਮਿਸ਼ਰਣ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤਾਂ ਇਸ ਨੂੰ ਪੰਜ ਮਿੰਟਾਂ ਲਈ ਠੰਡਾ ਹੋਣ ਲਈ ਰੱਖ ਦਿਓ। ਆਪਣੀਆਂ ਤਲੀਆਂ ‘ਤੇ ਥੋੜ੍ਹਾ ਜਿਹਾ ਘਿਓ ਲਗਾਓ ਅਤੇ ਪੇੜੇ ਦੇ ਮਿਸ਼ਰਣ ਨਾਲ ਛੋਟੇ-ਛੋਟੇ ਪੇੜੇ ਬਣਾ ਲਓ। ਪੇੜੇ ਐਨ ਵਿਚਕਾਰ ਕੱਟਿਆ ਹੋਇਆ ਪਿਸਤਾ ਅਤੇ ਕਿਸ਼ਮਿਸ਼ ਲਗਾਓ। ਇਸ ਨੂੰ ਠੰਡਾ ਜਾਂ ਫ਼ਿਰ ਗਰਮਾ-ਗਰਮ ਕਿਸੇ ਤਰ੍ਹਾਂ ਵੀ ਸਰਵ ਕਰ ਸਕਦੇ ਹੋ।