ਸਮੱਗਰੀ,
ਅੱਧਾ ਕਿੱਲੋ ਭਿੰਡੀਆਂ, ਇੱਕ ਕੱਪ ਦਹੀਂ, ਦੋ ਚੱਮਚ ਤੇਲ, ਦੋ ਲਾਲ ਮਿਰਚਾਂ ਸੁੱਕੀਆਂ ਹੋਈਆਂ, ਇੱਕ ਕੱਟਿਆ ਹੋਇਆ ਪਿਆਜ਼, ਇੱਕ ਚੱਮਚ ਰਾਈ, ਅੱਧਾ ਚੱਮਚ ਹਲਦੀ, ਅੱਧਾ ਚੱਮਚ ਮਿਰਚ, ਅੱਧਾ ਟਮਾਟਰ ਅਤੇ ਨਮਕ ਸਵਾਦ ਅਨੁਸਾਰ।
ਵਿਧੀ
ਸਭ ਤੋਂ ਪਹਿਲਾਂ ਭਿੰਡੀਆਂ ਨੂੰ ਧੋ ਕੇ ਪੂੰਝ ਲਓ। ਪੰਜ ਮਿੰਟਾਂ ਲਈ ਇਸੇ ਤਰ੍ਹਾਂ ਪਈਆਂ ਰਹਿਣ ਦਿਓ ਤਾਂ ਕਿ ਚੰਗੀ ਤਰ੍ਹਾਂ ਸੁੱਕ ਜਾਣ। ਫ਼ਿਰ ਭਿੰਡੀਆਂ ਨੂੰ ਵੱਡੇ-ਵੱਡੇ ਟੁਕੜਿਆਂ ‘ਚ ਕੱਟ ਲਓ। ਇੱਕ ਪੈਨ ‘ਚ ਥੋੜ੍ਹਾ ਜਿਹਾ ਤੇਲ ਗਰਮ ਕਰੋ। ਉਸ ਵਿੱਚ ਰਾਈ ਦੇ ਦਾਣੇ ਅਤੇ ਕੱਟਿਆ ਪਿਆਜ਼ ਪਾ ਕੇ ਕੁੱਝ ਦੇਰ ਭੁੰਨੋ। ਜਦੋਂ ਪਿਆਜ਼ ਸੁਨਹਿਰਾ ਹੋ ਜਾਏ ਤਾਂ ਇਸ ‘ਚ ਮਿਰਚ ਅਤੇ ਹਲਦੀ ਪਾ ਕੇ ਫ਼੍ਰਾਈ ਕਰੋ। ਫ਼ਿਰ ਪੈਨ ‘ਚ ਟਮਾਟਰ ਪਾ ਕੇ ਫ਼੍ਰਾਈ ਕਰੋ। ਜਦੋਂ ਤੇਲ ਥੋੜ੍ਹਾ ਵੱਖਰਾ ਨਜ਼ਰ ਆਉਣ ਲੱਗੇ ਤਾਂ ਇਸ ‘ਚ ਕੱਟੀਆਂ ਹੋਈਆਂ ਭਿੰਡੀਆਂ ਪਾ ਦਿਓ। ਚੰਗੀ ਤਰ੍ਹਾਂ ਹਿਲਾ ਕੇ ਨਮਕ ਪਾਓ। ਸੇਕ ਬਿਲਕੁਲ ਘੱਟ ਕਰ ਦਿਓ ਅਤੇ ਪੈਨ ਢਕ ਦਿਓ ਤਾਂ ਕਿ ਭਿੰਡੀਆਂ ਚੰਗੀ ਤਰ੍ਹਾਂ ਪੱਕ ਜਾਣ। ਥੋੜ੍ਹੀ ਦੇਰ ਪਿੱਛੋਂ ਢਕਣ ਚੁੱਕ ਦਿਓ ਅਤੇ ਇਸ ‘ਚ ਦਹੀਂ ਨੂੰ ਦੋ ਮਿੰਟ ਤਕ ਉਬਲਣ ਦਿਓ। ਜਦੋਂ ਸਬਜ਼ੀ ਥੋੜ੍ਹੀ ਸੁੱਕ ਜਾਏ ਤਾਂ ਗੈਸ ਬੰਦ ਕਰ ਦਿਓ। ਤੁਹਾਡੀ ਚਿਲੀ ਦਹੀਂ ਭਿੰਡੀ ਫ਼੍ਰਾਈ ਤਿਆਰ ਹੈ, ਇਸ ਨੂੰ ਗਰਮਾ-ਗਰਮ ਸਰਵ ਕਰੋ।










