ਮੇਥੀ ਪਨੀਰ ਦੀ ਸਬਜ਼ੀ

ਪਨੀਰ ਦਾ ਨਾਂ ਸੁਣਦੇ ਹੀ ਲੋਕਾਂ ਦੇ ਮੂੰਹਾਂ ‘ਚ ਪਾਣੀ ਆ ਜਾਂਦਾ ਹੈ। ਜੇਕਰ ਤੁਹਾਨੂੰ ਵੀ ਪਨੀਰ ਪਸੰਦ ਹੈ ਤਾਂ ਤੁਸੀਂ ਇਸ ਹਫ਼ਤੇ ਬਣਾ ਲਓ ਪਨੀਰ ਦੀ ਇੱਕ ਨਵੀਂ ਤਰ੍ਹਾਂ ਦੀ ਸਬਜ਼ੀ। ਜੀਂ ਹਾਂ, ਇਸ ਹਫ਼ਤੇ ਅਸੀਂ ਤੁਹਾਨੂੰ ਮੇਥੀ ਮਲਾਈ ਪਨੀਰ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ।
ਚਾਰ ਲੋਕਾਂ ਲਈ ਮੇਥੀ ਮਲਾਈ ਪਨੀਰ
ਬਣਾਉਣ ਲਈ ਸਮੱਗਰੀ
ਪਨੀਰ – 200 ਗ੍ਰਾਮ
ਹਰੀ ਮਿਰਚ – ਇੱਕ
ਪਿਆਜ਼ – ਇੱਕ
ਅਦਰਕ-ਲਸਣ ਦਾ ਪੇਸਟ – ਇੱਕ ਚੱਮਚ
ਟਮਾਟਰ – ਇੱਕ
ਮੇਥੀ – 100 ਗ੍ਰਾਮ
ਧਨੀਆ ਪਾਊਡਰ – ਅੱਧਾ ਚੱਮਚ
ਲਾਲ ਮਿਰਚ ਪਾਊਡਰ – ਅੱਧਾ ਚੱਮਚ
ਹਲਦੀ ਪਾਊਡਰ – ਇੱਕ ਚੁੱਟਕੀ
ਗਰਮ ਮਸਾਲਾ ਪਾਊਡਰ – ਇੱਕ ਚੱਮਚ
ਦੁੱਧ – ਦੋ ਵੱਡੇ ਚੱਮਚ
ਤਾਜ਼ੀ ਕ੍ਰੀਮ – ਇੱਕ ਕੱਪ
ਕਾਲੀ ਮਿਰਚ – ਇੱਕ ਚਿਮਚ
ਘਿਓ – ਇੱਕ ਚੱਮਚ
ਵਿਧੀ
ਇੱਕ ਪੈਨ ਵਿੱਚ ਘਿਓ ਗਰਮ ਕਰ ਕੇ ਉਸ ਵਿੱਚ ਪਨੀਰ ਦੇ ਟੁੱਕੜੇ ਪਾ ਕੇ ਦੋ ਮਿੰਟਾਂ ਤਕ ਫ਼੍ਰਾਈ ਕਰੋ ਅਤੇ ਛਾਣ ਕੇ ਇੱਕ ਪਾਸੇ ਕਰ ਕੇ ਰੱਖ ਲਓ। ਹੁਣ ਉਸ ਪੈਨ ਵਿੱਚ ਥੋੜ੍ਹਾ ਜਿਹਾ ਤੇਲ ਪਾ ਕੇ ਕੱਟੀ ਹੋਈ ਹਰੀ ਮਿਰਚ ਅਤੇ ਪਿਆਜ਼ ਪਾ ਕੇ ਥੋੜ੍ਹੀ ਦੇਰ ਤਕ ਭੁੰਨੋ। ਉਸ ਤੋਂ ਬਾਅਦ ਅਦਰਕ ਲਸਣ ਦਾ ਪੇਸਟ ਪਾ ਕੇ ਭੁੰਨੋ, ਫ਼ਿਰ ਕੱਟੇ ਹੋਏ ਟਮਾਟਰ, ਨਮਕ ਪਾ ਕੇ ਘੱਟ ਅੱਗ ‘ਤੇ ਪਕਾਓ।
ਹੁਣ ਪੈਨ ਵਿੱਚ ਮੇਥੀ ਪਾ ਕੇ ਪੰਜ ਮਿੰਟਾਂ ਤਕ ਪਕਾਓ। ਫ਼ਿਰ ਇਸ ਵਿੱਚ ਸਾਰੇ ਪਾਊਡਰ ਅਤੇ ਮਸਾਲੇ ਪਾ ਕੇ ਦੋ ਮਿੰਟਾਂ ਤਕ ਪਕਾਓ। ਹੁਣ ਪੈਨ ਵਿੱਚ ਦੁੱਧ ਅਤੇ ਕ੍ਰੀਮ ਪਾ ਕੇ ਕੁੱਝ ਦੇਰ ਲਈ ਪਕਾਓ। ਹੁਣ ਗ੍ਰੇਵੀ ਵਿੱਚ ਕਾਲੀ ਮਿਰਚ ਪਾਊਡਰ ਅਤੇ ਤਲਿਆਂ ਹੋਏ ਪਨੀਰ ਕੇ ਟੁੱਕੜੇ ਪਾ ਕੇ ਦੋ ਮਿੰਟਾ ਤਕ ਪਕਾ ਕੇ ਅੱਗ ਬੰਦ ਕਰ ਦਿਓ। ਇਸ ਨਾਲ ਚਾਰ ਲੋਕਾਂ ਦੇ ਖਾਣ ਲਈ ਮੇਥੀ-ਪਨੀਰ ਦੀ ਸਬਜ਼ੀ ਤਿਆਰ ਹੈ।