ਚੀਜ਼ੀ ਫ਼੍ਰੈਂਚ ਫ਼ਰਾਈਜ਼

ਸਮੱਗਰੀ
ਫ਼੍ਰੋਜ਼ਨ ਪੋਟੇਟੋ ਫ਼੍ਰੈਂਚ ਫ਼ਰਾਈਜ਼ – 28 ਔਂਸ
ਸਪਾਈਸੀ ਨਾਚੋ ਚਿਪਸ – 200 ਗ੍ਰਾਮ
ਕੱਦੂਕਸ ਕੀਤਾ ਹੋਇਆ ਚੀਜ਼ – 50 ਗ੍ਰਾਮ
ਪਿਸਿਆ ਹੋਏ ਜ਼ੀਰਾ – ਛੋਟਾ ਕੁਆਰਟਰ ਚੱਮਚ
ਪਿਆਜ਼ – ਇੱਕ (ਬਾਰੀਕ ਕੱਟਿਆ ਹੋਇਆ)
ਟਮਾਟਰ – ਇੱਕ (ਬਾਰੀਕ ਕੱਟਿਆ ਹੋਇਆ)
ਹਰੀ ਮਿਰਚ – ਦੋ (ਬਾਰੀਕ ਕੱਟੀਆਂ ਹੋਈਆਂ)
ਹਰਾ ਧਨੀਆ – ਗਾਰਨਿਸ਼ ਕਰਨ ਲਈ।
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਬੇਕਿੰਗ ਟਰੇਅ ‘ਚ 28 ਔਂਸ ਫ਼ਰੋਜ਼ਨ ਪੋਟੇਟੋ ਫ਼ਰੈਂਚ ਫ਼ਰਾਈਜ਼ ਅਤੇ 200 ਗ੍ਰਾਮ ਸਪਾਈਸੀ ਨਾਚੋ ਚਿਪਸ ਨੂੰ ਮਿਕਸ ਕਰ ਕੇ ਫ਼ੈਲਾਓ। ਫ਼ਿਰ ਇਸ ਦੇ ਉੱਪਰ 50 ਗ੍ਰਾਮ ਕੱਦੂਕਸ ਕੀਤਾ ਹੋਇਆ ਚੀਜ਼ ਬਰਾਬਰ ਮਾਤਰਾ ‘ਚ ਪਾਓ। ਇਸ ਤੋਂ ਬਾਅਦ ਇਸ ਦੇ ਉੱਪਰ 1/4 ਛੋਟਾ ਚਮਚ ਪਿੱਸਿਆ ਹੋਇਆ ਜ਼ੀਰਾ, ਬਾਰੀਕ ਕੱਟਿਆ ਪਿਆਜ਼ ਅਤੇ ਕਟੀ ਹੋਈ ਹਰੀ ਮਿਰਚ ਮਿਕਸ ਕਰੋ।
ਉਸ ਤੋਂ ਬਾਅਦ ਮਾਈਕ੍ਰੋਵੇਵ ‘ਚ 7-8 ਮਿੰਟ ਲਈ ਚੀਜ਼ ਪਿਘਲਣ ਤਕ ਗ੍ਰਿਲ ਕਰੋ। ਇਸ ਨੂੰ ਬੌਲ ਜਾਂ ਪਲੇਟ ‘ਚ ਕੱਢ ਕੇ ਹਰੇ ਧਨੀਏ ਨਾਲ ਗਾਰਨਿਸ਼ ਕਰੋ। ਤੁਹਾਡੇ ਚੀਜ਼ੀ ਫ਼ਰੈਂਚ ਚਿਪਸ ਬਣ ਕੇ ਤਿਆਰ ਹਨ। ਹੁਣ ਤੁਸੀਂ ਇਨ੍ਹਾਂ ਨੂੰ ਆਪਣੇ ਮਹਿਮਾਨਾਂ ਨੂੰ ਸਰਵ ਕਰ ਸਕਦੇ ਹੋ।