ਜੇਕਰ ਤੁਸੀਂ ਨਾਨ ਵੈੱਜ ਖਾਣ ਦੇ ਸ਼ੌਕੀਨ ਹੋ ਤਾਂ ਇਸ ਨੂੰ ਵੱਖਰੇ ਅੰਦਾਜ਼ ਵਿੱਚ ਬਣਾ ਕੇ ਖਾਓ। ਮਟਨ ਪੈਪਰ ਮਸਾਲਾ ਨਾਨ ਵੈੱਜ ਖਾਣ ਵਾਲਿਆਂ ਦਾ ਪਸੰਦੀਦਾ ਪਕਵਾਨ ਹੈ। ਇਹ ਪੂਰੇ ਭਾਰਤ ਵਿੱਚ ਬਣਾਈ ਅਤੇ ਖਾਧੀ ਜਾਣ ਵਾਲੀ ਮਟਨ ਦੀ ਡਿਸ਼ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਨੂੰ ਬਣਾਉਣ ਦੇ ਤਰੀਕੇ ਬਾਰੇ।
ਸਮੱਗਰੀ
ਮਟਨ – 600 ਗ੍ਰਾਮ
ਹਲਦੀ – 1/2 ਚੱਮਚ
ਤੇਲ – 60 ਮਿਲੀਲੀਟਰ
ਅਦਰਕ ਲਸਣ ਪੇਸਟ – 1 ਚੱਮਚ
ਕਰੀ ਪੱਤੇ – 5
ਹਰੀਆਂ ਮਿਰਚਾਂ – 3
ਪਿਆਜ਼ – 210 ਗ੍ਰਾਮ
ਟਮਾਟਰ – 225 ਗ੍ਰਾਮ
ਨਮਕ – 1,1/2 ਚੱਮਚ
ਧਨੀਆ ਪਾਊਡਰ – 1/2 ਚੱਮਚ
ਜ਼ੀਰਾ ਪਾਊਡਰ – 1/2 ਚੱਮਚ
ਕਾਲੀ ਮਿਰਚ ਪਾਊਡਰ – 1, 1/2 ਚੱਮਚ
ਗਰਮ ਮਸਾਲਾ – 1/2 ਚੱਮਚ
ਪਾਣੀ – 150 ਮਿਲੀਲੀਟਰ
ਧਨੀਆ – ਗਾਰਨਿਸ਼ਿੰਗ ਲਈ
ਵਿਧੀ
1. ਇੱਕ ਕਟੋਰੀ ਵਿੱਚ 600 ਗ੍ਰਾਮ ਮਟਨ ਲੈ ਕੇ ਉਸ ‘ਚ 1/2 ਚੱਮਚ ਹਲਦੀ ਪਾ ਕੇ ਚੰਗੀ ਤਰ੍ਹਾਂ ਮਿਲਾਓ।
2. ਮਟਨ ਨੂੰ ਮੈਰੀਨੇਟ ਲਈ 30 ਮਿੰਟ ਲਈ ਰੱਖ ਦਿਓ।
3. ਇਸ ਤੋਂ ਬਾਅਦ ਕੁੱਕਰ ਵਿੱਚ 60 ਮਿਲੀਲੀਟਰ ਤੇਲ ਗਰਮ ਕਰੋ, ਅਤੇ ਇਸ ਵਿੱਚ 1 ਚੱਮਚ ਅਦਰਕ ਲਸਣ ਦਾ ਪੇਸਟ ਪਾ ਕੇ 1-2 ਮਿੰਟ ਲਈ ਭੁੰਨ ਲਓ।
4. ਹੁਣ 5 ਕਰੀ ਪੱਤੇ ਅਤੇ 3 ਹਰੀਆਂ ਮਿਰਚਾਂ ਪਾ ਕੇ ਭੁੰਨ ਲਓ।
5. ਇਸ ਤੋਂ ਬਾਅਦ 210 ਗ੍ਰਾਮ ਪਿਆਜ਼ ਨੂੰ ਹਲਕਾ ਬਰਾਊਨ ਹੋਣ ਤਕ ਭੁੰਨ ਲਓ।
6. ਹੁਣ 225 ਗ੍ਰਾਮ ਟਮਾਟਰ ਪਾ ਕੇ ਓਦੋਂ ਤਕ ਭੁੰਨੋ ਜਦੋਂ ਤਕ ਟਮਾਟਰ ਨਰਮ ਨਾ ਹੋ ਜਾਵੇ।
7. ਇਸ ਦੇ ਨਾਲ 1, 1/2 ਚੱਮਚ ਨਮਕ ਪਾ ਕੇ ਚੰਗੀ ਤਰ੍ਹਾਂ ਹਿਲਾਓ।
8. ਇਸ ਵਿੱਚ ਮੈਰੀਨੇਟਿਡ ਮਟਨ ਪਾ ਕੇ ਚੰਗੀ ਤਰ੍ਹਾਂ ਮਿਲਾਓ।
9. ਮਟਨ ਭੁੰਨ ਜਾਣ ਤੋਂ ਬਾਅਦ 1/2 ਚੱਮਚ ਧਨੀਆ ਪਾਊਡਰ, 1/2 ਚੱਮਚ ਜੀਰਾ ਪਾਊਡਰ, 1, 1/2 ਚੱਮਚ ਕਾਲੀ ਮਿਰਚ ਪਾਊਡਰ, 1/2 ਚੱਮਚ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਲਾਓ।
10. ਇਸ ਤੋਂ ਬਾਅਦ ਇਸ ਵਿੱਚ 150 ਮਿਲੀਲੀਟਰ ਪਾਣੀ ਪਾ ਕੇ ਫ਼ਿਰ ਤੋਂ ਮਿਲਾਓ।
11. ਕੁੱਕਰ ਨੂੰ ਢੱਕਣ ਨਾਲ ਕਵਰ ਕਰੋ ਜਦੋਂ ਤਕ 4-5 ਸੀਟੀਆਂ ਨਾ ਆ ਜਾਣ ਓਦੋਂ ਤਕ ਪਕਾਓ।
12. ਇਸ ਤੋਂ ਬਾਅਦ ਕੁੱਕਰ ਦਾ ਢੱਕਣ ਖੋਲ੍ਹੋ ਅਤੇ 3-5 ਮਿੰਟ ਤਕ ਲਈ ਘੱਟ ਗੈਸ ‘ਤੇ ਪਕਾਉਂਦੇ ਰਹੋ।
13. ਇਸ ਤੋਂ ਬਾਅਦ ਧਨੀਏ ਨਾਲ ਗਾਰਨਿਸ਼ ਕਰ ਕੇ ਗਰਮਾ- ਗਰਮ ਸਰਵ ਕਰੋ।










