ਰੋਜ਼ਾਨਾ ਕੱਦੂ ਦਾ ਜੂਸ ਪੀਣ ਦੇ ਫ਼ਾਇਦੇ

ਨਵੀ ਦਿੱਲੀ ਂ ਪੌਸ਼ਟਿਕਤਾ ਨਾਲ ਭਰਪੂਰ ਕੱਦੂ ਦੀ ਸਬਜ਼ੀ ਸਿਰਫ਼ ਖਾਣ ‘ਚ ਸੁਆਦ ਨਹੀਂ ਸਗੋਂ ਸਿਹਤ ਲਈ ਵੀ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ। ਇਸ ਨੂੰ ਖਾਣ ਨਾਲ ਸ਼ਰੀਰ ਨੂੰ ਖ਼ੂਬ ਐਨਰਜੀ ਮਿਲਦੀ ਹੈ ਅਤੇ ਇਹ ਸ਼ਰੀਰ ਦੇ ਕਈ ਰੋਗਾਂ ਤੋਂ ਬਚਾ ਕੇ ਰੱਖਦੀ ਹੈ, ਪਰ ਇਸ ਹਫ਼ਤੇ ਅਸੀਂ ਤੁਹਾਨੂੰ ਕੱਦੂ ਦੇ ਬੀਜ ਦਾ ਜੂਸ ਪੀਣ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਐਂਟੀਔਕਸੀਡੈਂਟਸ, ਵਾਇਟਾਮਿਨ, ਬੀਟਾ ਕੈਰੋਟੀਨ, ਪੋਟੈਸ਼ੀਅਮ, ਬਲੱਡ ਪ੍ਰੈਸ਼ਰ ਤਕ ਦੀਆਂ ਸਮੱਸਿਆ ਨੂੰ ਦੂਰ ਕਰਦਾ ਹੈ। ਤਾਂ ਚਲੋ ਜਾਣਦੇ ਹਾਂ ਕੱਦੂ ਦੇ ਜੂਸ ਨੂੰ ਆਪਣੀ ਡਾਈਟ ‘ਚ ਸ਼ਾਮਿਲ ਕਰਨ ਨਾਲ ਤੁਹਾਨੂੰ ਕੀ-ਕੀ ਫ਼ਾਇਦੇ ਮਿਲਦੇ ਹਨ। ਕੱਦੂ ਦਾ ਜੂਸ ਬਣਾਉਣ ਦਾ ਤਰੀਕਾ ਇਸ ਦਾ ਜੂਸ ਬਣਾਉਣ ਲਈ 1/4 ਕੱਪ ਕੱਦੂ, 1/4 ਕੱਪ ਆਲੂ ਅਤੇ 1/2 ਕੱਪ ਗਾਜਰ ਦਾ ਵੱਖ-ਵੱਖ ਰਸ ਕੱਢ ਲਓ। ਫ਼ਿਰ ਤਿਆਰ ਕੀਤੇ ਹੋਏ ਤਿੰਨਾ ਜੂਸਾਂ ਅਤੇ 3 ਚੱਮਚ ਐਵੋਕੈਡੋ ਨੂੰ 1/4 ਕੱਪ ਦੁੱਧ ‘ਚ ਮਿਕਸ ਕਰ ਲਓ। ਫ਼ਿਰ ਇਸ ਨੂੰ ਠੰਡਾ ਹੋਣ ਲਈ 30 ਮਿੰਟ ਲਈ ਫ਼ਰਿੱਜ ‘ਚ ਰੱਖ ਦਿਓ। ਇਸ ਤੋ੬ ਬਾਅਦ ਇਸ ‘ਚ ਪੁਦੀਨੇ ਦੇ ਰਸ ਦੀਆਂ ਕੁੱਝ ਪੱਤੀਆਂ ਪਾ ਕੇ ਪੀਓ। ਕੱਦੂ ਦਾ ਜੂਸ ਪੀਣ ਦੇ ਫ਼ਾਇਦੇ ਲਿਵਰ ਅਤੇ ਕਿਡਨੀ ਦੀ ਸਮੱਸਿਆ: ਲਿਵਰ ‘ਚ ਗਾਲ ਬਲੈਡਰ ਜਾਂ ਕਿਡਨੀ ‘ਚ ਪੱਥਰੀ ਦੀ ਸਮੱਸਿਆ ਹੋਣ ‘ਤੇ 10 ਦਿਨ ਇਸ ਦੇ ਜੂਸ ਦੀ ਵਰਤੋਂ ਕਰੋ। ਤੁਹਾਡੀਆਂ ਦੋਹੇ੬ ਸਮੱਸਿਆਵਾਂ ਦੂਰ ਹੋ ਜਾਣਗੀਆਂ। ਦਿਲ ਦੇ ਰੋਗਾਂ ਤੋਂ ਬਚਾਅ: ਇਸ ਜੂਸ ਦੀ ਵਰਤੋਂ ਨਾ ਸਿਰਫ਼ ਧਮਨੀਆਂ ਨੂੰ ਡਿਟੌਕਸ ਕਰਦਾ ਹੈ ਸਗੋਂ ਇਹ ਧਮਨੀਆਂ ਦੀਆਂ ਦੀਵਾਰਾਂ ਨੂੰ ਸਖ਼ਤ ਹੋਣ ਤੋਂ ਵੀ ਰੋਕਦਾ ਹੈ। ਇਸ ਨਾਲ ਤੁਸੀਂ ਦਿਲ ਦੀਆਂ ਬੀਮਾਰੀਆਂ ਅਤੇ ਹਾਰਟ ਅਟੈਕ ਦੇ ਖ਼ਤਰੇ ਤੋਂ ਬਚੇ ਰਹਿੰਦੇ ਹੋ। ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ: ਕੱਦੂ ਦੇ ਜੂਸ ‘ਚ ਮੌਜੂਦ ਪੈਕਟਿਨ ਅਤੇ ਫ਼ਾਇਟੋਸਟੈਰੋਲ ਨਾਮ ਦੇ ਤੱਤ ਵਧੇ ਹੋਏ ਕੋਲੈਸਟਰੋਲ ਨੂੰ ਘੱਟ ਕਰ ਕੇ ਬਲੱਡ ਪ੍ਰੈਸ਼ਰ ਨੂੰ ਨੌਰਮਲ ਕਰਨ ‘ਚ ਮਦਦ ਕਰਦੇ ਹਨ। ਮੌਰਨਿੰਗ ਸਿਕਨੈੱਸ ਨੂੰ ਕਰੇ ਦੂਰ: ਗਰਭਵਤੀ ਔਰਤਾਂ ਨੂੰ ਅਕਸਰ ਪ੍ਰੈਗਨੈਂਸੀ ਪੀਰੀਅਰਡ ਦੌਰਾਨ ਸਿਕਨੈੱਸ ਦੀ ਪਰੇਸ਼ਾਨੀ ਹੁੰਦੀ ਹੈ। ਅਜਿਹੇ ‘ਚ ਇਸ ਜੂਸ ਦੀ ਵਰਤੋਂ ਇਸ ਸਮੱਸਿਆ ਨੂੰ ਦੂਰ ਕਰਦਾ ਹੈ। ਉਂਝ ਵੀ ਇਸ ਜੂਸ ਦੀ ਵਰਤੋਂ ਗਰਭਵਤੀ ਔਰਤਾਂ ਲਈ ਚੰਗੀ ਹੁੰਦੀ ਹੈ। ਐਸਿਡਿਟੀ ਜਾਂ ਅਲਸਰ ਦੀ ਸਮੱਸਿਆ: ਕੱਦੂ ਦੇ ਜੂਸ ਦੀ ਵਰਤੋ੬ ਕਿਡਨੀ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਯੂਰਿਨ ਦੇ ਰਸਤੇ ਬਾਹਰ ਕੱਢਦਾ ਹੈ। ਇਸ ਨਾਲ ਪੇਟ ‘ਚ ਬਣਨ ਵਾਲੇ ਅਲਸਰ ਦਾ ਖ਼ਤਰਾ ਵੀ ਕਾਫ਼ੀ ਹੱਦ ਤਕ ਘੱਟ ਹੋ ਜਾਂਦਾ ਹੈ। ਇਸ ਤੋ੬ ਇਲਾਵਾ ਇਸ ਦੀ ਵਰਤੋਂ ਕਰਨ ਨਾਲ ਐਸੀਡਿਟੀ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਨੀਂਦ ਨਾ ਆਉਣ ਦੀ ਸਮੱਸਿਆ: ਕੱਦੂ ਦਾ ਜੂਸ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦਾ ਹੈ। ਦਿਮਾਗ਼ ਦੀਆਂ ਤੰਤਰਕਾਵਾਂ ਨੂੰ ਸ਼ਾਂਤ ਕਰਨ ਅਤੇ ਨੀਂਦ ਨੂੰ ਦੂਰ ਕਰਨ ਲਈ ਕੱਦੂ ‘ਚ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਤੁਹਾਨੂੰ ਨੀਂਦ ਚੰਗੀ ਆਵੇਗੀ। ਗਰਮੀ ‘ਚ ਫ਼ਾਇਦੇਮੰਦ: ਇੱਕ ਗ਼ਿਲਾਸ ਕੱਦੂ ਦੇ ਜੂਸ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਬਾਹਰੀ ਗਰਮੀ ਦੇ ਨਾਲ ਸ਼ਰੀਰ ਦੇ ਅੰਦਰ ਹੋਣ ਵਾਲੀ ਗਰਮੀ ਤੋਂ ਵੀ ਆਰਾਮ ਮਿਲਦਾ ਹੈ। ਪ੍ਰਤੀਰੋਧਕ ਸ਼ਮਤਾ ਨੂੰ ਵਧਾਉਣ ‘ਚ ਮਦਦਗਾਰ: ਇਸ ਜੂਸ ‘ਚ ਵਾਇਟਾਮਿਨ ਸੀ, ਐਂਟੀਔਕਸੀਡੈ੬ਟ, ਬੀਟਾ ਕੈਰੋਟੀਨ, ਪੋਟੈਸ਼ੀਅਮ, ਫ਼ਾਸਫ਼ੋਰਸ, ਕੈਲਸ਼ੀਅਮ ਅਤੇ ਮੈਗਨੀਜ਼ੀਅਮ ਵਰਗੇ ਗੁਣ ਮੌਜੂਦ ਹੁੰਦੇ ਹਨ। ਅਜਿਹੇ ‘ਚ ਇਸ ਜੂਸ ਦੀ ਵਰਤੋਂ ਇਮਊਨ ਸਿਸਟਮ ਨੂੰ ਵਧਾਉਣ ‘ਚ ਮਦਦ ਕਰਦੀ ਹੈ। —