ਮਹਾਰਾਸ਼ਟਰ ‘ਚ 3500 ਸੀਟਾਂ ਵਾਲੇ 35 ਬੀ.ਪੀ.ਓ ਦੀ ਹੋਵੇਗੀ ਸਥਾਪਨਾ

10ਨਵੀਂ ਦਿੱਲੀ – ਕੇਂਦਰੀ ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਮੁੰਬਈ ਨੂੰ ਛੇਤੀ ਹੀ ਇਕ ਲੱਖ ਹਾਈ-ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਜ਼ੋਰ ਦੇ ਕੇ ਕਿਹਾ ਕਿ ਡਿਜੀਟਲ ਇੰਡੀਆ ਅਭਿਆਨ ਨੂੰ ਸਫ਼ਲ ਬਣਾਉਣ ਲਈ ਸੰਪਰਕ ਦੀ ਸਭ ਤੋਂ ਪਹਿਲਾ ਤਰਜੀਹ ਹੋਣੀ ਚਹੀਦੀ ਹੈ। ਮੁੰਬਈ ਵਿੱਚ ਆਪਣੇ ਮੰਤਰਾਲੇ ਅਧੀਨ ਵਿਭਾਗਾਂ ਦੀ ਸਮੀਖਿਆ ਕਰਨ ਦੇ ਬਅਦ ਇਕ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਪ੍ਰਸਾਦ ਨੇ ਕਿਹਾ ਕਿ ਦੇਸ਼ ਵਿੱਚ ਬ੍ਰਾਂਡਬੈਂਡ, ਵਾਈ-ਫਾਈ ਅਤੇ ਨੇਕਸਟ ਜੇਨਰੇਸ਼ਨ ਨੈੱਟਵਰਕ ਦੇ ਪ੍ਰਸਾਰ ਦੇ ਨਾਲ ਹੀ ਸੰਪਰਕ ਵਰਗੀਆਂ ਸਮੱਸਿਆਵਾਂ ਦੇ ਹੱਲ ਲਈ ਕਦਮ ਚੁੱਕੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅਗਲੇ ਮਾਲੀ ਵਰ੍ਹੇ ਦੌਰਾਨ
ਮਹਾਰਾਸ਼ਟਰ ਵਿੱਚ ਸੰਪਰਕ ਵਿੱਚ ਸੁਧਾਰ ਤਹਿਤ ਰੋਡਮੈਪ ਦੀ ਘੋਸ਼ਣਾ ਕਰਦੇ ਹੋਏ ਸ੍ਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਅਗਲੇ ਮਾਲੀ ਵਰ੍ਹੇ ਦੌਰਾਨ 2016-17 ਦੌਰਾਨ ਮਹਾਰਾਸ਼ਟਰ ਵਿੱਚ ਨੇਕਸਟ ਜੇਨਰੇਸ਼ਨ ਨੈੱਟਵਰਕ ਤਹਿਤ 4 ਲੱਖ ਕੁਨੈਕਸ਼ਨ ਉਪਲੱਬਧ ਕਰਾਏ ਜਾਣਗੇ। ਮੰਤਰੀ ਨੇ ਇਹ ਵੀ ਘੋਸ਼ਣਾ ਕੀਤੀ ਕਿ ਮਹਾਰਾਸ਼ਟਰ ਦੇ 58 ਸ਼ਹਿਰਾਂ ਵਿੱਚ 174 ਵਾਈ-ਫਾਈ ਹਾਟ-ਸਪਾਟ ਲਗਾਏ ਜਾਣਗੇ।
ਉਹਨਾਂ ਕਿਹਾ ਕਿ ਪੁਨੇ ਵਿੱਚ ਇਕ ਨਵਾਂ ਮੋਬਾਇਲ ਇੰਟੈਲੀਜੈਂਸ ਨੈੱਟਵਰਕ ਸਥਾਪਿਤ ਕੀਤਾ ਜਾਵੇਗਾ, ਜੋ ਗ੍ਰਾਹਕਾਂ ਨੂੰ  ਪ੍ਰੀ-ਪੇਡ ਮੋਬਾਇਲ ਸਰਵਿਸ ਉਪਲੱਬਧ ਕਰਵਾਏਗਾ।