ਐਨ ਆਈ ਏ ਵਲੋਂ ਐਸ ਪੀ ਸਲਵਿੰਦਰ ਕੋਲੋਂ ਪੁੱਛਗਿੱਛ

2ਨਵੀਂ ਦਿੱਲੀ  : ਐਨਆਈਏ ਅੱਜ ਦਿੱਲੀ ਵਿਚ ਗੁਰਦਾਸਪੁਰ ਦੇ ਐਸਪੀ ਸਲਵਿੰਦਰ ਸਿੰਘ ਕੋਲੋਂ ਪਠਾਨਕੋਟ ਹਮਲੇ ਬਾਰੇ ਪੁੱਛਗਿੱਛ ਕਰ ਰਹੀ ਹੈ। ਜਾਣਕਾਰੀ ਮੁਤਾਬਕ ઠਐਨ.ਆਈ.ਏ. ਟੀਮ ਵੱਲੋਂ ਐਸ.ਪੀ. ਸਲਵਿੰਦਰ ਸਿੰਘ ਦਾ ਲਾਈ-ਡਿਟੈਕਟਰ ਟੈਸਟ ਕਰਵਾਇਆ ਜਾਵੇਗਾ ਜਿਸ ਲਈ ਸਲਵਿੰਦਰ ਸਿੰਘ ਵੀ ਰਾਜ਼ੀ ਹੋ ਗਏ ਹਨ।
ਹੁਣ ਤੱਕ ਸਲਵਿੰਦਰ ਸਿੰਘ ਸਬੰਧੀ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਚੁੱਕੇ ਹਨ। ਜਿਵੇਂ ਇਕ ਸੁੰਨਸਾਨ ਇਲਾਕੇ ਵਿਚ ਇਹ ਉਚ ਅਧਿਕਾਰੀ ਕਿਸੇ ਵੀ ਅੰਗ ਰੱਖਿਅਕ ਦੇ ਬਿਨਾਂ ਹੀ ਇਕ ਨਿੱਜੀ ਗੱਡੀ ਵਿਚ ਸਵਾਰ ਹੋ ਕੇ ਕਿਉਂ ਚਲੇ ਗਏ। ਅੱਤਵਾਦੀਆਂ ਨੇ ਉਨ੍ਹਾਂ ਨੂੰ ਕਿਉਂ ਛੱਡ ਦਿੱਤਾ। ਇਸੇ ਤਰ੍ਹਾਂ ਐਸ.ਪੀ., ਰਾਜੇਸ਼ ਵਰਮਾ ਅਤੇ ਮਦਨ ਗੋਪਾਲ ਦੇ ਬਿਆਨਾਂ ਵਿਚ ਵਖਰੇਵੇਂ ਵੀ ਕਈ ਸਵਾਲ ਖੜ੍ਹੇ ਕਰਦੇ ਹਨ।
ਜ਼ਿਕਰਯੋਗ ਹੈ ਕਿ ਗੁਰਦਾਸਪੁਰ ਦੇ ਐਸ.ਪੀ. ਸਲਵਿੰਦਰ ਸਿੰਘ ਨੇ ਕਿਹਾ ਸੀ ਕਿ ਅੱਤਵਾਦੀਆਂ ਨੇ ਉਨ੍ਹਾਂ ਨੂੰ ਬੰਧਕ ਬਣਾ ਲਿਆ ਸੀ। ਉਸ ਵਕਤ ਉਹ ਨਿਹੱਥੇ ਸਨ ਤੇ ਅੱਤਵਾਦੀ ਏ.ਕੇ.47 ਵਰਗੇ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੂੰ ਨਹੀਂ ਪਤਾ ਸੀ ਕਿ ਉਹ ਐਸ.ਪੀ. ਹਨ। ਅੱਤਵਾਦੀਆਂ ਵੱਲੋਂ ਉਨ੍ਹਾਂ ਦੇ ਹੱਥ ਪੈਰ ਬੰਨ੍ਹ ਦਿੱਤੇ ਗਏ ਸਨ।