ਜੇਕਰ ਅੱਜ ਸਬਜ਼ੀਆਂ ਅਤੇ ਨਾਨ-ਵੈੱਜ ਦੋਵਾਂ ਦਾ ਸੁਆਦ ਲੈਣਾ ਚਾਹੁੰਦੇ ਹੋ ਤਾਂ ਇਸ ਵਾਰ ਸਪਾਇਸੀ ਟੋਮੈਟੋ ਚਿਕਨ ਕੜੀ ਟਰਾਈ ਕਰਕੇ ਦੇਖੋ। ਇਹ ਬਹੁਤ ਹੀ ਪੌਸ਼ਟਿਕ ਅਤੇ ਯੰਮੀ ਡਿਸ਼ ਹੈ। ਇਸ ਨੂੰ ਖਾ ਕੇ ਬੱਚੇ- ਵੱਡੇ ਸਾਰੇ ਖੁਸ਼ ਹੋ ਜਾਣਗੇ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀਂ
ਤੇਲ – 2 ਚੱਮਚ
ਬੋਨਲੇਸ ਚਿਕਨ – 450 ਗ੍ਰਾਮ
ਤੇਲ – 2 ਚੱਮਚ
ਪਿਆਜ਼ – 100 ਗ੍ਰਾਮ
ਲਸਣ ਦਾ ਪੇਸਟ – 1 ਚੱਮਚ
ਟਮਾਟਰ ਦਾ ਪੇਸਟ – 1 ਚੱਮਚ
ਮਦਰਾਸ ਕੜੀ ਪੇਸਟ – 1 ਚੱਮਚ
ਟਮਾਟਰ – 400 ਗ੍ਰਾਮ
ੈਰੈੱਡ ਵਾਈਨ ਸਿਰਕਾ – 1 ਚੱਮਚ
ਪਾਣੀ – 200 ਮਿਲੀਲੀਟਰ
ਸ਼ਿਮਲਾ ਮਿਰਚ – 70 ਗ੍ਰਾਮ
ੁਫ਼ੁੱਲਗੋਭੀ – 70 ਗ੍ਰਾਮ
ਹਰੀ ਬੀਨਸ – 70 ਗ੍ਰਾਮ
ਗਾਜਰ – 70 ਗ੍ਰਾਮ
ਪਾਣੀ – 300 ਮਿਲੀਲੀਟਰ
ਨਮਕ – 1 ਚੱਮਚ
ਕਾਲੀ ਮਿਰਚ – 1/2 ਚੱਮਚ
ਧਨੀਆ – ਗਾਰਨਿਸ਼ ਲਈ
ਵਿਧੀਂ
1. ਕੜ੍ਹਾਈ ਵਿੱਚ 2 ਚੱਮਚ ਤੇਲ ਗਰਮ ਕਰਕੇ ਇਸ ਵਿੱਚ 450 ਗ੍ਰਾਮ ਬੋਨਲੇਸ ਚਿਕਨ ਮਿਲਾ ਕੇ 5 ਤੋਂ 7 ਮਿੰਟ ਤੱਕ ਪਕਾਓ ਅਤੇ ਬਾਅਦ ਵਿੱਚ ਗੈਸ ਤੋਂ ਹਟਾ ਕੇ ਇੱਕ ਪਾਸੇ ਰੱਖ ਦਿਓ।
2. ਦੂਜੀ ਕੜ੍ਹਾਈ ਵਿੱਚ 2 ਚੱਮਚ ਤੇਲ ਗਰਮ ਕਰੋ ਅਤੇ ਫ਼ਿਰ 100 ਗ੍ਰਾਮ ਪਿਆਜ ਪਾ ਕੇ ਚੰਗੀ ਤਰ੍ਹਾਂ ਨਾਲ ਪਕਾਓ।
3. ਹੁਣ ਇਸ ਵਿੱਚ 1 ਚੱਮਚ ਲਸਣ ਦਾ ਪੇਸਟ ਪਾ ਕੇ 2-3 ਮਿੰਟ ਤੱਕ ਪੱਕਣ ਦਿਓ।
4. ਫ਼ਿਰ 1 ਚੱਮਚ ਟਮਾਟਰ ਦਾ ਪੇਸਟ, 1 ਚੱਮਚ ਮਦਰਾਸ ਕੜੀ ਪੇਸਟ ਪਾਓ ਅਤੇ ਹਿਲਾਓ।
5. ਇਸ ਤੋਂ ਬਾਅਦ ਇਸ ਵਿੱਚ 400 ਗ੍ਰਾਮ ਟਮਾਟਰ, 1 ਚੱਮਚ ਰੈੱਡ ਵਾਈਨ ਪਾਓ ਅਤੇ ਉਦੋਂ ਤੱਕ ਪਕਾਓ ਜਦੋਂ ਤੱਕ ਟਮਾਟਰ ਨਰਮ ਨਾ ਹੋ ਜਾਵੇ।
6. ਹੁਣ ਇਸ ਵਿੱਚ 200 ਮਿਲੀਲੀਟਰ ਪਾਣੀ ਮਿਲਾਓ ਅਤੇ ਬਾਅਦ ਵਿੱਚ 70 ਗ੍ਰਾਮ ਸ਼ਿਮਲਾ ਮਿਰਚ, 70 ਗ੍ਰਾਮ ਫ਼ੁੱਲਗੋਭੀ, 70 ਗ੍ਰਾਮ ਹਰੀ ਬੀਨਸ, 70 ਗ੍ਰਾਮ ਗਾਜਰ ਮਿਲਾ ਕੇ 5 ਤੋਂ 7 ਮਿੰਟ ਤੱਕ ਸਬਜ਼ੀਆਂ ਨੂੰ ਪਕਾਓ।
7. ਇਸ ਨੂੰ ਪਕਾਉਣ ਤੋਂ ਬਾਅਦ ਇਸ ਵਿੱਚ 300 ਮਿਲੀਲੀਟਰ ਪਾਣੀ ਮਿਲਾਓ ਅਤੇ ਫ਼ਿਰ ਫ਼ਰਾਈ ਕੀਤਾ ਹੋਇਆ ਚਿਕਨ, 1 ਚੱਮਚ ਨਮਕ, 1/2 ਚੱਮਚ ਕਾਲੀ ਮਿਰਚ ਮਿਕਸ ਕਰੋ।
8. ਹੁਣ ਇਸ ਨੂੰ ਢੱਕ ਕੇ 15 ਮਿੰਟ ਤੱਕ ਪੱਕਣ ਲਈ ਰੱਖ ਦਿਓ।
9. ਟੋਮੈਟੋ ਚਿਕਨ ਕੜੀ ਬਣ ਕੇ ਤਿਆਰ ਹੈ। ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਨਾਨ ਜਾਂ ਚੌਲਾਂ ਨਾਲ ਗਾਰਨਿਸ਼ ਕਰੋ॥॥॥॥॥॥॥॥॥॥॥॥॥॥॥॥॥॥॥॥॥॥॥॥॥॥॥॥।










