ਖੱਟਾ-ਮਿੱਠਾ ਤੋਫ਼ੂ

ਮਿੱਠਾ ਤੋਫ਼ੂ ਚਾਈਨੀਜ਼ ਡਿੱਸ਼ ਹੈ। ਇਹ ਖਾਣ ‘ਚ ਬਹੁਤ ਹੀ ਟੇਸਟੀ ਅਤੇ ਹੈਲਦੀ ਡਿੱਸ਼ ਹੈ। ਤੁਸੀਂ ਇਸ ਨੂੰ ਬਹੁਤ ਆਸਾਨੀ ਨਾਲ ਘਰ ‘ਚ ਹੀ ਬਣਾ ਕੇ ਖਾ ਸਕਦੇ ਹੋ। ਇਸ ਨੂੰ ਖਾ ਕੇ ਘਰ ਦੇ ਸਾਰੇ ਮੈਂਬਰ ਖੁਸ਼ ਹੋ ਜਾਣਗੇ ਅਤੇ ਦੋਬਾਰਾ ਇਸ ਦੀ ਡਿਮਾਂਡ ਕਰਨਗੇ। ਤਾਂ ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸੱਮਗਰੀਂ
(ਮਿੱਠੀ ਅਤੇ ਖੱਟੀ ਸਾਓਸ ਲਈ)
ਲਾਲ ਮਿਰਚ – 1/4 ਚੱਮਚ
ਕਾਲੀ ਮਿਰਚ ਦਾ ਪਾਊਡਰ – 1/4 ਚੱਮਚ
ਜੀਰਾ ਪਾਊਡਰ (ਭੁਨਿਆ ਹੋਇਆ) – 1 ਚੱਮਚ
ਨਮਕ – 1 ਚੱਮਚ
ਇਮਲੀ ਦਾ ਗੁੱਦਾ – 1 ਚੱਮਚ
ਬਰਾਊਨ ਸ਼ੂਗਰ – 45 ਗ੍ਰਾਮ
ਪਾਣੀ – 2 ਚੱਮਚ
(ਬਾਕੀ ਦੀ ਸਮੱਗਰੀ)
ਤੇਲ – 2 ਚੱਮਚ
ਸੋਇਆ ਪਨੀਰ – 390 ਗ੍ਰਾਮ
ਤੇਲ – 2 ਚੱਮਚ
ਅਦਰਕ – 1 ਚੱਮਚ
ਸ਼ਿਮਲਾ ਮਿਰਚ – 90 ਗ੍ਰਾਮ
ਬੰਦਗੋਭੀ – 270 ਗ੍ਰਾਮ
ਹਲਦੀ – 1/4 ਚੱਮਚ
ਧਨੀਆ – ਗਾਰਨਿਸ਼ ਲਈ
ਵਿਧੀਂ
(ਮਿੱਠੀ ਅਤੇ ਖੱਟੀ ਸਾਓਸ ਲਈ)
1. ਬਾਊਲ ਵਿਚ ਸਾਰੀ ਸਮੱਗਰੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਇੱਕ ਪਾਸੇ ਰੱਖ ਦਿਓ।
(ਬਾਕੀ ਦੀ ਤਿਆਰੀ)
2. ਪੈਨ ਵਿਚ 2 ਚੱਮਚ ਤੇਲ ਗਰਮ ਕਰਕੇ ਉਸ ਵਿਚ 390 ਗਰਾਮ ਸੋਇਆ ਪਨੀਰ ਪਾ ਕੇ ਸਾਰਿਆਂ ਪਾਸਿਓ ਬਰਾਊਨ ਹੋਣ ਤੱਕ ਭੁੰਨ ਲਓ ਅਤੇ ਬਾਅਦ ‘ਚ ਟਿਸ਼ੂ ਪੇਪਰ ‘ਤੇ ਕੱਢ ਲਓ।
3. ਹੁਣ ਕੜ੍ਹਾਈ ਵਿਚ 2 ਚੱਮਚ ਤੇਲ ਗਰਮ ਕਰੋ ਅਤੇ ਇਸ ‘ਚ 1 ਚੱਮਚ ਅਦਰਕ ਪਾ ਕੇ 2-3 ਮਿੰਟ ਤੱਕ ਪਕਾਓ।
4. ਫ਼ਿਰ 90 ਗ੍ਰਾਮ ਸ਼ਿਮਲਾ ਮਿਰਚ, 270 ਗ੍ਰਾਮ ਬੰਦਗੋਭੀ ਪਾਓ ਅਤੇ 5 ਤੋਂ 7 ਮਿੰਟ ਤੱਕ ਪੱਕਣ ਦਿਓ।
5. ਫ਼ਿਰ 1/4 ਚੱਮਚ ਹਲਦੀ ਮਿਲਾਓ ਅਤੇ ਬਾਅਦ ਵਿਚ ਤਿਆਰ ਕੀਤੀ ਹੋਈ ਸਾਓਸ ਚੰਗੀ ਤਰ੍ਹਾਂ ਮਿਕਸ ਕਰੋ।
6. ਇਸ ਤੋਂ ਬਾਅਦ ਇਸ ਵਿਚ ਫ਼ਰਾਈ ਕੀਤਾ ਪਨੀਰ ਮਿਕਸ ਕਰਕੇ 3 ਤੋਂ 5 ਮਿੰਟ ਤੱਕ ਪਕਾਓ। ਖੱਟਾ-ਮਿੱਠਾ ਤੋਫ਼ੂ ਬਣ ਕੇ ਤਿਆਰ ਹੈ। ਹੁਣ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਚਾਵਲਾਂ ਨਾਲ ਸਰਵ ਕਰੋ।