ਸਮੱਗਰੀਂ
ਖਜੂਰ – 100 ਗ੍ਰਾਮ
ਗਰਮ ਪਾਣੀ – 300 ਮਿਲੀਲੀਟਰ
ਓਟਸ – 115 ਗ੍ਰਾਮ
ਬਦਾਮ – 100 ਗ੍ਰਾਮ
ਚਿਆ ਬੀਜ – 1 ਚੱਮਚ
ਨਿੰਬੂ ਦਾ ਰਸ – 50 ਮਿਲੀਲੀਟਰ
ਨਿੰਬੂ ਦੇ ਛਿਲਕੇ – 1 ਚੱਮਚ
ਵਨੀਲਾ ਐਕਸਟ੍ਰੈਕਟ – 1 ਚੱਮਚ
ਹਲਦੀ – 1 ਚੱਮਚ
ਨਾਰੀਅਲ – ਕੋਟਿੰਗ ਲਈ
ਵਿਧੀਂ
1. ਸਭ ਤੋਂ ਪਹਿਲਾਂ ਬਾਊਲ ‘ਚ 100 ਗ੍ਰਾਮ ਖਜੂਰ ਲੈ ਕੇ ਉਸ ‘ਚ 300 ਮਿਲੀਲੀਟਰ ਗਰਮ ਪਾਣੀ ਪਾ ਕੇ 20 ਤੋਂ 30 ਮਿੰਟ ਤੱਕ ਭਿਉਂ ਕੇ ਰੱਖ ਦਿਓ।
2. ਹੁਣ ਬਲੈਂਡਰ ‘ਚ 100 ਗ੍ਰਾਮ ਭਿੱਜੀ ਹੋਈ ਖਜੂਰ, 115 ਗ੍ਰਾਮ ਓਟਸ, 100 ਗ੍ਰਾਮ ਬਦਾਮ, 1 ਚੱਮਚ ਚਿਆ ਬੀਜ, 50 ਮਿਲੀਲੀਟਰ ਨਿੰਬੂ ਦਾ ਰਸ, 1 ਚੱਮਚ ਨਿੰਬੂ ਦੇ ਛਿਲਕੇ, 1 ਚੱਮਚ ਵਨੀਲਾ ਐਕਸਟ੍ਰੈਕਟ, 1 ਚੱਮਚ ਹਲਦੀ ਪਾ ਕੇ ਬਲੈਂਡ ਕਰ ਲਓ।
3. ਫ਼ਿਰ ਇਸ ਨੂੰ ਬਾਊਲ ‘ਚ ਕੱਢ ਕੇ ਇਸ ‘ਚੋਂ ਕੁਝ ਮਿਸ਼ਰਣ ਹੱਥ ਵਿੱਚ ਲੈ ਕੇ ਇਸ ਨੂੰ ਗੇਂਦ ਦੇ ਆਕਾਰ ਵਿੱਚ ਗੋਲ ਕਰ ਲਓ।
4. ਇਸ ਤੋਂ ਬਾਅਦ ਇਸ ਨੂੰ ਨਾਰੀਅਲ ਨਾਲ ਕੋਟਿੰਗ ਕਰੋ।
5. ਲੈਮਨ ਟਰਮੱਰਿਕ ਐਨਰਜੀ ਬਾਲਸ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।










