ਚੰਡੀਗੜ੍ਹ : ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਐਤਵਾਰ ਨੂੰ ਫਤਹਿਗੜ੍ਹ ਸਾਹਿਬ ਵਿਖੇ ਆਪਣੀਆਂ ਆਪਣੀਆਂ ਸਿਆਸੀ ਕਾਨਫਰੰਸਾਂ ਦੌਰਾਨ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਸਿਰਫ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾ ਕੇ ਆਪਣੇ ਡਰ ਦਾ ਖੁਲਾਸਾ ਕਰ ਦਿੱਤਾ ਹੈ, ਜਿਹੜੇ ਸੱਚ ਨੂੰ ਜਾਣ ਤੇ ਸਮਝ ਚੁੱਕੇ ਹਨ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਸੋਚ ਲਿਆ ਹੈ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਕਿਹੜਾ ਹੋਵੇਗਾ।
ਇਥੇ ਜਾਰੀ ਬਿਆਨ ‘ਚ ਤਿਵਾੜੀ ਨੇ ਕਿਹਾ ਕਿ ਦੋਨਾਂ ਅਕਾਲੀ ਦਲ ਤੇ ਆਪ ਦੇ ਆਗੂਆਂ ਨੇ ਸੂਬੇ ਲਈ ਕੋਈ ਸਾਕਾਰਾਤਮਕ ਏਜੰਡਾ ਜਾਂ ਕੋਈ ਪ੍ਰਾਪਤੀ ਦੱਸਣ ਦੀ ਬਜਾਏ ਸਿਰਫ ਕੈਪਟਨ ਅਮਰਿੰਦਰ ਦੀ ਅਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਤੇ ਆਪ ਦਾ ਡਰ ਸਮਝਣਯੋਗ ਹੈ ਕਿ ਕਿਉਂਕਿ ਕੈਪਟਨ ਅਮਰਿੰਦਰ ਨੂੰ ਸੂਬੇ ਦੇ ਲੋਕਾਂ ਦਾ ਭਰੋਸਾ ਹਾਸਿਲ ਹੈ।
ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਪਹਿਲਾਂ ਖੁਦ ਨੂੰ ਸਾਬਤ ਕਰ ਚੁੱਕੇ ਹਨ ਅਤੇ ਉਹ ਲੋਕਾਂ ਵੱਲੋਂ ਅਜਮਾਏ ਹੋਏ ਹਨ। ਜਿਸ ਕਾਰਨ ਪੰਜਾਬ ਦੇ ਲੋਕ ਬੇਸਬ੍ਰੀ ਨਾਲ ਚੰਗੇ ਸ਼ਾਸਨ ਲਈ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਕਾਲੀਆਂ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ, ਜਿਨ੍ਹਾਂ ਨੇ ਬੀਤੇ 9 ਸਾਲਾਂ ਦੌਰਾਨ ਸੂਬੇ ਨੂੰ ਸਿਆਸੀ, ਆਰਥਿਕ, ਵਿੱਤੀ ਤੇ ਸਮਾਜਿਕ ਪੱਧਰ ‘ਤੇ ਤਬਾਹ ਕਰਨ ‘ਚ ਕੋਈ ਕਸਰ ਨਹੀਂ ਛੱਡੀ ਹੈ। ਦੂਜੇ ਹੱਥ ਆਪ ਮੌਕਾਪ੍ਰਸਤਾਂ ਦਾ ਗੁੱਛਾ ਹੈ, ਜਿਹੜੇ ਕੁਝ ਵੱਡਾ ਹਾਸਿਲ ਕਰਨ ਦੀ ਗਲਤਫਹਿਮੀ ‘ਚ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਸਿਆਸੀ ਤੌਰ ‘ਤੇ ਬਹੁਤ ਸਮਝਦਾਰ ਹਨ ਕਿ ਮੁੜ ਅਜਿਹੀ ਗਲਤੀ ਕਰਕੇ ਅਫਸੋਸ ਨਹੀਂ ਪ੍ਰਗਟਾਉਣਗੇ, ਜਿਵੇਂ ਦਿੱਲੀ ਦੇ ਲੋਕ ਆਪ ਨੂੰ ਸੱਤਾ ‘ਚ ਲਿਆ ਕੇ ਅਫਸੋਸ ਪ੍ਰਗਟਾ ਰਹੇ ਹਨ।
ਇਸ ਮੌਕੇ ਤਿਵਾੜੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਜਿਥੇ ਸਿੱਖਿਆ ਦੇ ਮਿਆਰ ਤੇ ਬੇਰੁਜ਼ਗਾਰੀ ਦੇ ਚਿੰਤਾ ਦਾ ਵਿਸ਼ਾ ਬਣੇ ਮੁੱਦਿਆਂ ਨੂੰ ਚੁੱਕਿਆ ਅਤੇ ਲੋਕਾਂ ਨੂੰ ਅਕਾਲੀ ਦਲ ਤੇ ਆਪ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਅਪੀਲ ਕੀਤੀ, ਜਿਨ੍ਹਾਂ ਦਾ ਇਕੋਮਾਤਰ ਏਜੰਡਾ ਕੈਪਟਨ ਅਮਰਿੰਦਰ ਦੀ ਅਲੋਚਨਾ ਕਰਨਾ ਹੈ।
ਇਸ ਲੜੀ ਹੇਠ ਇਨ੍ਹਾਂ ਨੇ ਸਿਰਫ ਆਪਣੇ ਡਰ ਦਾ ਖੁਲਾਸਾ ਕੀਤਾ ਹੈ, ਜਿਹੜੇ ਸੂਬੇ ਦੇ ਸੱਭ ਤੋਂ ਪਸੰਦੀਦਾ ਆਗੂ ਦਾ ਸਾਹਮਣਾ ਕਰਨ ਤੋਂ ਡਰਦੇ ਹਨ। ਕਿਉਂਕਿ ਚੰਗੇ ਸ਼ਾਸਨ ਦਾ ਰਿਕਾਰਡ ਰੱਖਣ ਵਾਲੇ ਕੈਪਟਨ ਅਮਰਿੰਦਰ ਦੀ ਲੋਕਪ੍ਰਿਅਤਾ ‘ਤੇ ਕੋਈ ਸ਼ੱਕ ਨਹੀਂ ਹੈ, ਜਿਸਨੂੰ ਉਨ੍ਹਾਂ ਨੇ ਅੰਮ੍ਰਿਤਸਰ ‘ਚ ਅਰੂਨ ਜੇਤਲੀ ਨੂੰ ਹਰਾ ਕੇ ਜਾਂ ਬਠਿੰਡਾ ‘ਚ ਆਪਣੇ ਅਹੁਦਾ ਸੰਭਾਲ ਸਮਾਰੋਹ ‘ਚ 5 ਲੱਖ ਤੋਂ ਵੱਧ ਲੋਕਾਂ ਦਾ ਇਕੱਠ ਕਰਕੇ ਸਾਬਤ ਕਰ ਦਿੱਤਾ ਹੈ।















