ਸ਼ਿਵ ਸੈਨਾ ਨੇ ਕਿਹਾ

2ਪਾਕਿ ਨਾਲ ਨੇੜਤਾ ਵਧਾਉਣ ਵਾਲਾ ਰਾਜਨੀਤੀ ‘ਚ ਲੰਬੇ ਸਮੇਂ ਤੱਕ ਨਹੀਂ ਰਹਿੰਦਾ
ਮੁੰਬਈ/ਬਿਊਰੋ ਨਿਊਜ਼
ਭਾਜਪਾ ਦੇ ਦਿੱਗਜ ਨੇਤਾਵਾਂ ਅਟੱਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਦਾ ਉਦਾਹਰਨ ਦਿੰਦੇ ਹੋਏ ਸ਼ਿਵਸੈਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਾਹੌਰ ਦੀ ਅਚਾਨਕ ਯਾਤਰਾ ਦੀ ਆਲੋਚਨਾ ਕੀਤੀ ਹੈ। ਸ਼ਿਵ ਸੈਨਾ ਨੇ ਕਿਹਾ ਕਿ ਪਾਕਿਸਤਾਨ ਦੇ ਜ਼ਿਆਦਾ ਨਜ਼ਦੀਕ ਜਾਣ ਵਾਲੇ ਨੇਤਾਵਾਂ ਦਾ ਰਾਜਨੀਤਕ ਗ੍ਰਾਫ ਹੇਠਾਂ ਵੱਲ ਚਲਾ ਗਿਆ ਹੈ। ਸ਼ਿਵਸੈਨਾ ਨੇ ਕਿਹਾ ਕਿ ਗੁਆਂਢੀ ਦੇਸ਼ ਦੀ ਜ਼ਮੀਨ ਨੂੰ ‘ਸਰਾਪ’ ਹੈ ਕਿਉਂਕਿ ਇਹ ਲੱਖਾਂ ਨਿਰਦੋਸ਼ ਭਾਰਤੀਆਂ ਦੇ ਖ਼ੂਨ ਨਾਲ ਰੰਗੀ ਹੈ। ਪਾਰਟੀ ਨੇ ਆਪਣੇ ਮੁੱਖ ਪੱਤਰ ‘ਸਾਮਣਾ’ ਵਿਚ ਕਿਹਾ ਕਿ ਪਾਕਿਸਤਾਨ ਦੇ ਬਹੁਤ ਨਜ਼ਦੀਕ ਹੋਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਰਾਜਨੇਤਾ ਦਾ ਰਾਜਨੀਤਕ ਕਰੀਅਰ ਬਹੁਤ ਜ਼ਿਆਦਾ ਨਹੀਂ ਚੱਲਿਆ। ਲਾਲ ਕ੍ਰਿਸ਼ਨ ਅਡਵਾਨੀ ਇੱਕ ਵਾਰ ਜ਼ਿਨਾਹ ਦੀ ਮਜ਼ਾਰ ‘ਤੇ ਗਏ ਸਨ ਤੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਰਾਜਨੀਤਕ ਗਰਾਫ਼ ਡਿੱਗਣ ਲੱਗਾ ਤੇ ਅੱਜ ਉਹ ਅਲੱਗ ਥਲੱਗ ਪੈ ਗਏ ਹਨ।ઠ