ਸਪਾਇਸੀ ਇੰਡੀਅਨ ਪਨੀਰ

ਕਈ ਲੋਕ ਨਾਸ਼ਤੇ ‘ਚ ਸੈਂਡਵਿੱਚ ਖਾਣਾ ਪਸੰਦ ਕਰਦੇ ਹਨ। ਸਵੇਰੇ ਨਾਸ਼ਤੇ ‘ਚ ਪਨੀਰ ਸੈਂਡਵਿੱਚ ਖਾਣ ਨਾਲ ਜਲਦੀ ਭੁੱਖ ਨਹੀਂ ਲੱਗਦੀ ਨਾਲ ਹੀ ਇਹ ਹੈਲਦੀ ਵੀ ਹੁੰਦਾ ਹੈ। ਅੱਜ ਅਸੀਂ ਤੁਹਾਡੇ ਲਈ ਸਪਾਇਸੀ ਇੰਡੀਅਨ ਪਨੀਰ ਸੈਂਡਵਿੱਚ ਰੋਲ ਬਣਾਉਣ ਦੀ ਵਿਧੀ ਲੈ ਕੇ ਆਏ ਹਾਂ।
ਸਮੱਗਰੀ
1 ਤੋਂ 1/2 ਚਮਚ ਤੇਲ ਦੋ ਭਾਗਾਂ ‘ਚ ਵੰਡਿਆ ਹੋਇਆ
160 ਗ੍ਰਾਮ ਸ਼ਿਮਲਾ ਮਿਰਚ
100 ਗ੍ਰਾਮ ਪਿਆਜ਼
ਸਲਾਦ
(ਪੇਸਟ ਦੇ ਲਈ)
25 ਗ੍ਰਾਮ ਧਨੀਆ
1 ਹਰੀ ਮਿਰਚ
1/2 ਚਮਚ ਨਮਕ
1 ਚਮਚ ਨਿੰਬੂ ਦਾ ਰਸ
280 ਗ੍ਰਾਮ ਕਰੀਮ
1/2 ਚਮਚ ਕਾਲੀ ਮਿਰਚ
1/2 ਚਮਚ ਚਿੱਲੀ ਫ਼ਲੈਕਸ
1 ਚਮਚ ਅਜਵਾਇਨ ਦੀ ਪੱਤੀ
3/4 ਚਮਚ ਨਮਕ
2 ਲਸਣ ਦੀਆਂ ਕਲੀਆਂ
2 ਹਰੀ ਮਿਰਚ
35 ਗ੍ਰਾਮ ਧਨੀਆ
1/2 ਚਮਚ ਨਿੰਬੂ ਦਾ ਰਸ
1/2 ਚਮਚ ਤੇਲ
350 ਗ੍ਰਾਮ ਪਨੀਰ
ਬਣਾਉਣ ਦੀ ਵਿਧੀ
1. ਬਲੈਂਡਰ ‘ਚ 1/2 ਚਮਚ ਕਾਲੀ ਮਿਰਚ, 1/2 ਚਮਚ ਚਿੱਲੀ ਫ਼ਲੈਕਸ, 1 ਚਮਚ ਅਜਵਾਇਨ ਦੀ ਪੱਤੀ, 3/4 ਚਮਚ ਨਮਕ, 2 ਲਸਣ ਦੀਆਂ ਕਲੀਆਂ, 2 ਹਰੀ ਮਿਰਚ, 35 ਗ੍ਰਾਮ ਧਨੀਆ, 1/2 ਚਮਚ ਨਿੰਬੂ ਦਾ ਰਸ ਅਤੇ 1/2 ਚਮਚ ਤੇਲ ਪਾ ਕੇ ਪੇਸਟ ਤਿਆਰ ਕਰ ਲਓ।
2. ਇੱਕ ਬਾਊਲ ‘ਚ ਪਨੀਰ ਅਤੇ ਤਿਆਰ ਕੀਤਾ ਪੇਸਟ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਫ਼ਿਰ ਬਲੈਂਡਰ ‘ਚ 25 ਗ੍ਰਾਮ ਧਨੀਆਂ, 1 ਹਰੀ ਮਿਰਚ, 1/2 ਚਮਚ ਨਮਕ ਅਤੇ 1 ਨਿੰਬੂ ਦਾ ਰਸ ਪਾ ਕੇ ਪੀਸ ਲਓ।
3. ਹੁਣ ਇਸ ਮਿਸ਼ਰਣ ਨੂੰ ਸਾਓਸ ‘ਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
4. ਇੱਕ ਪੈਨ ‘ਚ ਤੇਲ ਗਰਮ ਕਰ ਕੇ ਸ਼ਿਮਲਾ ਮਿਰਚ ਅਤੇ ਪਿਆਜ਼ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ ਅਤੇ 3-5 ਮਿੰਟ ਲਈ ਪਕਾਓ।
5. ਇੱਕ ਹੋਰ ਪੈਨ ‘ਚ ਤੇਲ ਗਰਮ ਕਰ ਕੇ ਤਿਆਰ ਕੀਤੇ ਪਨੀਰ ਦੇ ਪੇਸਟ ਨੂੰ 3-5 ਮਿੰਟ ਲਈ ਫ਼੍ਰਾਈ ਕਰੋ।
6. ਇਸ ਤੋਂ ਬਾਅਦ ਰੋਟੀ ਲਓ ਅਤੇ ਉਸ ਦੇ ਉੱਪਰ ਤਿਆਰ ਕੀਤੀ ਕਰੀਮ ਪਾ ਕੇ ਚੰਗੀ ਤਰ੍ਹਾਂ ਫ਼ੈਲਾਓ। ਫ਼ਿਰ ਇਸ ਦੇ ਉੱਪਰ ਸਲਾਦ, ਪਿਆਜ਼ ਦਾ ਪੇਸਟ ਅਤੇ ਪਨੀਰ ਪਾ ਕੇ ਰੋਲ ਕਰੋ।
7. ਸਪਾਇਸੀ ਇੰਡੀਅਨ ਪਨੀਰ ਸੈਂਡਵਿੱਚ ਰੈਪ ਤਿਆਰ ਹੈ। ਸਰਵ ਕਰੋ।