ਪਨੀਰ ਕੜ੍ਹੀ

ਸਮੱਗਰੀ
– 10-15 ਟੁੱਕੜੇ ਪਨੀਰ
– 1 1/2 ਕੱਪ ਦਹੀਂ
– 3 ਚੱਮਚ ਵੇਸਣ
– 1/4 ਚੱਮਚ ਕਸੂਰੀ ਮੇਥੀ ਦੇ ਦਾਨੇ
– 1/4 ਚੱਮਚ ਕਾਲੀ ਮਿਰਚ
– ਹਲਦੀ
– ਲਾਲ ਮਿਰਚ ਪਾਊਡਰ
– ਸੁੱਕੀ ਕਸੂਰੀ ਮੇਥੀ ਦੇ ਪੱਤੇ
– ਹਰੀ ਮਿਰਚ
– 2 ਚੱਮਚ ਮੱਖਣ
– ਨਮਕ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਦਹੀਂ ਨੂੰ ਫ਼ੈਂਟ ਲਓ ਉਸ ਵਿੱਚ ਵੇਸਣ ਮਿਲਾ ਕੇ ਮਿਸ਼ਰਣ ਤਿਆਰ ਕਰ ਲਓ
2. ਫ਼ਿਰ 1 ਚੱਮਚ ਘਿਓ ਗਰਮ ਕਰੋ ਅਤੇ ਮੇਥੀ ਦੇ ਦਾਨੇ, ਜੀਰਾ, ਕਲੌਂਜੀ ਅਤੇ ਹਿੰਗ ਪਾਓ।
3. ਗੈਸ ਘੱਟ ਕਰੋ ਅਤੇ ਫ਼ਿਰ ਵੇਸਣ ਮਿਸ਼ਰਣ ਨੂੰ ਇਸ ‘ਚ ਪਾ ਕੇ ਹਿਲਾਓ।
4. ਉਸ ਤੋਂ ਬਾਅਦ ਇਸ ਵਿੱਚ ਹਲਦੀ, ਲਾਲ ਮਿਰਚ ਪਾਊਡਰ ਅਤੇ ਨਮਰ ਸ਼ਾਮਲ ਕਰੋ।
5. ਫ਼ਿਰ ਇੱਕ ਕੜਾਈ ਵਿੱਚ ਤੇਲ ਗਰਮ ਕਰੋ ਅਤੇ ਇਸ ਵਿੱਚ ਪਨੀਰ ਦੇ ਟੁੱਕੜੇ ਪਾ ਕੇ ਭੁੰਨ ਲਓ।
6. ਫ਼ਿਰ ਇਨ੍ਹਾਂ ਟੁੱਕੜਿਆਂ ਨੂੰ ਤਿਆਰ ਕੜੀ ਵਿੱਚ ਪਾ ਦਿਓ ਅਤੇ ਇਸ ਨੂੰ ਉਦੋਂ ਤੱਕ ਹਿਲਾਉਂਦੇ ਰਹੋ ਜਦੋਂ ਤੱਕ ਇਹ ਘਣੀ ਨਾ ਹੋ ਜਾਵੇ।
7. ਇਸ ਨੂੰ ਕਸੂਰੀ ਮੇਥੀ ਦੇ ਪੱਤਿਆਂ ਨਾਲ ਗਾਰਨਿਸ਼ ਕਰੋ।
8. ਫ਼ਿਰ ਚੌਲਾਂ ਨਾਲ ਸਰਵ ਕਰੋ।