ਚਾਈਨੀਜ਼ ਖਾਣਾ ਸਾਰਿਆਂ ਨੂੰ ਪਸੰਦ ਹੁੰਦਾ ਹੈ ਫ਼ਿਰ ਭਾਵੇ ਛੋਟਾ ਹੋਵੇ ਜਾਂ ਵੱਡਾ। ਮੰਚੂਰਿਅਨ ਤਾਂ ਸਾਰਿਆਂ ਨੂੰ ਪਸੰਦ ਹੁੰਦਾ ਹੈ। ਮੰਚੁਰਿਆਂ ਕਈ ਤਰ੍ਹਾਂ ਨਾਲ ਬਣਾਇਆ ਜਾਂਦਾ ਹੈ ਜਿਵੇਂ ਮਿਕਸ ਵੈੱਜ ਮੰਚੁਰਿਅਨ, ਅੰਡਾ ਮੰਚੁਰਿਅਨ, ਬੰਦ ਗੋਭੀ ਮੰਚੁਰਿਅਨ ਆਦਿ। ਅੱਜ ਅਸੀਂ ਤੁਹਾਨੂੰ ਸੋਇਆ ਮੰਚੂਰਿਅਨ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ…
ਸਮੱਗਰੀ
– 80 ਗ੍ਰਾਮ ਸੋਇਆ
– 600 ਮਿਲੀਲੀਟਰ ਪਾਣੀ
– 1 ਚੱਮਚ ਹਰੀ ਮਿਰਚ
– 1/4 ਚੱਮਚ ਅਦਰਕ
– 1 ਕਾਲੀ ਮਿਰਚ
– 1 ਚੱਮਚ ਸੋਇਆ ਸਾਓਸ
– 1/2 ਚੱਮਚ ਨਮਕ
– 2 ਚੱਮਚ ਸ਼ਹਿਦ
ਚੌਲਾਂ ਦਾ ਆਟਾ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਸੋਇਆ ਨੂੰ ਪਾਣੀ ਵਿੱਚ ਮਿਲਾ ਕੇ 30 ਮਿੰਟ ਲਈ ਰੱਖ ਦਿਓ।
ਫ਼ਿਰ ਇਸ ਨੂੰ ਮਿਕਸਰ ਵਿੱਚ ਪਾ ਕੇ ਗ੍ਰਾਇੰਡ ਕਰ ਲਓ।
ਇਸ ਵਿੱਚ ਕਾਲੀ ਮਿਰਚ, ਨਮਕ, ਚੌਲਾਂ ਦਾ ਆਟਾ, ਸੋਇਆ ਸਾਓਸ ਹਰੀ ਮਿਰਚ ਅਤੇ ਅਦਰਕ ਦੀ ਪੇਸਟ ਪਾਓ।
ਫ਼ਿਰ ਇਸ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਤੋਂ ਬਾਅਦ ਇਸ ਦੇ ਛੋਟੇ-ਛੋਟੇ ਗੋਲੇ ਬਣਾ ਲਓ।
ਫ਼ਿਰ ਇੱਕ ਕੜਾਈ ਵਿੱਚ ਤੇਲ ਗਰਮ ਕਰੋ ਅਤੇ ਇਸ ਨੂੰ ਡੀਪ ਫ਼੍ਰਾਈ ਕਰੋ ਅਤੇ ਬ੍ਰਾਊਨ ਹੋਣ ਤੱਕ ਤਲ ਲਓ। ਫ਼ਿਰ ਇੱਕ ਕੜਾਈ ਵਿੱਚ ਤੇਲ ਗਰਮ ਕਰੋ ਅਤੇ ਪਿਆਜ਼ ਪਾ ਕੇ ਭੁੰਨ ਲਓ।
ਫ਼ਿਰ ਇਸ ਵਿੱਚ ਅਦਰਕ ਦੀ ਪੇਸਟ, ਸ਼ਿਮਲਾ ਮਿਰਚ, ਸੋਡਾ ਨਮਕ, ਵਿਨੇਗਰ, ਕੈਚਪ ਅਤੇ ਸ਼ਹਿਦ ਮਿਲਾ ਲਓ। ਅਤੇ ਪਾਣੀ ਪਾਓ ਅਤੇ ਚੰਗੀ ਤਰ੍ਹਾਂ ਨਾਲ ਪਕਾ ਲਓ। ਫ਼ਿਰ ਚੌਲਾਂ ਦਾ ਆਟਾ ਵਿੱਚ ਪਾਣੀ ਪਾ ਕੇ ਇਸ ਵਿੱਚ ਪਾ ਦਿਓ ਫ਼ਿਰ ਕਾਲੀ ਮਿਰਚ ਅਤੇ ਸਾਓਸ ਪਾਓ।
ਫ਼ਿਰ ਇਸ ਵਿੱਚ ਤਿਆਰ ਕੀਤੇ ਹੋਏ ਮੰਚੂਰਿਅਨ ਪਾ ਦਿਓ। ਸੋਇਆ ਮੰਚੂਰਿਅਨ ਤਿਆਰ ਹੈ ਇਸ ਨੂੰ ਸਰਵ ਕਰੋ।










