ਸਟ੍ਰਾਬਰੀ ਚਾਕਲੇਟ ਬਾਰਸ

ਸਮੱਗਰੀ
4-5 ਸਟ੍ਰਾਬਰੀ
11/2 ਕੱਪ ਕਦੂਕਸ ਕੀਤਾ ਹੋਇਆ ਨਾਰੀਅਲ
1/4 ਕੱਪ ਮੈਪਲ ਸਿਰਪ
150 ਗ੍ਰਾਮ ਕੋਕੋਨਟ ਕ੍ਰੀਮ
2 ਚਮੱਚ ਕੋਕੋਨਟ ਤੇਲ
1 ਚਮੱਚ ਵਨੀਲਾ ਅਕਸਟ੍ਰੈਕਟ
200 ਗ੍ਰਾਮ ਡਾਰਕ ਚਾਕਲੇਟ
ਬਣਾਉਣ ਦੀ ਵਿਧੀ
ਸੱਭ ਤੋਂ ਪਹਿਲਾਂ ਸਟ੍ਰਾਬਰੀ ਨੂੰ ਕੁਝ ਦੇਰ ਲਈ ਫ਼ਰਿੱਜ ਵਿੱਚ ਰੱਖ ਦਿਓ ਤਾਂ ਕਿ ਉਹ ਸਖਤ ਹੋ ਜਾਵੇ। ਫ਼ਿਰ ਇਨ੍ਹਾਂ ਨੂੰ ਕੱਢ ਕੇ ਪੀਸ ਲਓ ਅਤੇ ਪਾਊਡਰ ਬਣਾ ਲਓ।
ਇੱਕ ਦੂਜੇ ਕਟੋਰੇ ਵਿੱਚ ਨਾਰੀਅਲ, ਮੈਪਲ ਸਿਰਪ, ਕੋਕੋਨਟ ਕ੍ਰੀਮ, ਵਨੀਲਾ ਅਕਸਟ੍ਰੈਕਟ ਅਤੇ ਕੋਕੋਨਟ ਤੇਲ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
ਫ਼ਿਰ ਇਸ ਵਿੱਚ ਪੀਸੀ ਹੋਈ ਸਟ੍ਰਾਬੇਰੀ ਪਾਊਡਰ ਮਿਲਾਓ ਅਤੇ ਹੱਥ ਨਾਲ ਸਾਰੇ ਮਿਸ਼ਰਣ ਦੇ ਛੋਟੇ ਆਕਾਰ ਦੇ ਬਾਰ ਬਣਾ ਲਓ। ਜਦੋਂ ਸਾਰੇ ਸਟ੍ਰਾਬੇਰੀ ਬਾਰ ਬਣ ਜਾਣ ਤਾਂ ਇਸ ਨੂੰ ਕੁਝ ਦੇਰ ੍ਰਲਈ ਫ਼ਰਿੱਜ ਵਿੱਚ ਰੱਖ ਦਿਓ।
ਫ਼ਿਰ ਚਾਕਲੇਟ ਨੂੰ ਕਿਸੇ ਕਟੋਰੇ ਵਿੱਚ ਪਾ ਕੇ ਮਾਈਕਰੋਵੇਵ ਵਿੱਚ ਪਿਘਲਣ ਲਈ ਰੱਖ ਦਿਓ।
ਜਦੋਂ ਚਾਕਲੇਟ ਪਿਘਲ ਜਾਵੇ ਤਾਂ ਤਿਆਰ ਸਟ੍ਰਾਬੇਰੀ ਬਾਰ ਨੂੰ ਫ਼ਰਿੱਜ ਵਿੱਚੋਂ ਕੱਢ ਲਓ ਅਤੇ ਇੱਕ-ਇੱਕ ਚਾਕਲੇਟ ਵਿੱਚ ਡਿੱਪ ਕਰਕੇ ਦੂਜੀ ਪਲੇਟ ਵਿੱਚ ਰੱਖ ਦਿਓ।
ਇਸੇ ਤਰ੍ਹਾਂ ਸਾਰੀ ਚਾਕਲੇਟ ਬਾਰ ਨੂੰ ਡਿਪ ਕਰਕੇ ਪਲੇਟ ਵਿੱਚ ਕੱਢ ਲਓ ਅਤੇ ਕੁਝ ਦੇਰ ਲਈ ਫ਼ਰਿੱਜ ਵਿੱਚ ਰੱਖ ਦਿਓ ਤਾਂ ਕਿ ਚਾਕਲੇਟ ਚੰਗੀ ਤਰ੍ਹਾਂ ਨਾਲ ਸੈਟ ਹੋ ਜਾਵੇ। ਤੁਹਾਡਾ ਸਟ੍ਰਾਬੇਰੀ ਚਾਕਲੇਟ ਤਿਆਰ ਹੈ।