ਹੁਣ ਇੰਗਲੈਂਡ ‘ਚ ਕ੍ਰਿਕਟਰ ਦੀ ਬਾਊਂਸਰ ਲੱਗਣ ਨਾਲ ਹੋਈ ਮੌਤ

ਨਵੀਂ ਦਿੱਲੀ: ਪਾਕਿਸਤਾਨ ‘ਚ ਅਜੇ ਕੁਝ ਦਿਨਾਂ ਪਹਿਲੇ ਹੀ ਇੱਕ ਉਭਰਦੇ ਕ੍ਰਿਕਟਰ ਜੁਬੇਰ ਅਹਿਮਦ ਦੀ ਬਾਊਂਸਰ ਲੱਗਣ ਨਾਲ ਮੌਤ ਹੋ ਗਈ ਸੀ। ਜੁਬੇਰ ਤੋਂ ਬਾਅਦ ਇੱਕ ਹੋਰ ਕ੍ਰਿਕਟਰ ਦੀ ਮੈਚ ਦੇ ਦੌਰਾਨ ਮੌਤ ਹੋ ਗਈ ਹੈ। ਇਸ ਵਾਰ ਇੰਗਲੈਂਡ ਨੇ ਹਾਦਸੇ ‘ਚ ਇੱਕ ਕ੍ਰਿਕਟਰ ਨੂੰ ਗੁਆਇਆ ਹੈ। ਸਰੇ ਕਾਊਂਟੀ ਦੇ ਇਸ ਕ੍ਰਿਕਟਰ ਦੀ ਮੌਤ ਨਾਲ ਕ੍ਰਿਕਟ ਜਗਤ ਹੈਰਾਨ ਹੈ। ਪਰਿਵਾਰਕ ਮੈਂਬਰਾਂ ਦੀ ਵਜ੍ਹਾ ਨਾਲ ਕ੍ਰਿਕਟਰ ਦਾ ਨਾਂ ਸਾਂਝਾ ਨਹੀਂ ਕੀਤਾ ਗਿਆ ਹੈ।
ਪਿਛਲੇ ਸ਼ਨੀਵਾਰ ਨੂੰ ਇੰਫ਼ਿਘੰਮ ਕ੍ਰਿਕਟ ਕਲੱਬ ਵੱਲੋਂ ਨੀਵਡੀਗੇਟ ਕ੍ਰਿਕਟ ਕਲੱਬ ਦੇ ਖਿਲਾਫ਼ ਨੀਵਡੀਗੇਟ ਦੇ ਬ੍ਰੋਕਸ ‘ਚ ਮੈਚ ਖੇਡਿਆ ਜਾ ਰਿਹਾ ਸੀ। ਇਸ ਦੌਰਾਨ ਉਕਤ ਕ੍ਰਿਕਟਰ ਮੈਦਾਨ ‘ਚ ਬੇਹੋਸ਼ ਹੋ ਕੇ ਡਿਗ ਗਿਆ। ਹਾਲਤ ਵਿਗੜਦੀ ਦੇਖ ਕ੍ਰਿਕਟਰ ਨੂੰ ਲੰਡਨ ਦੇ ਹਸਪਤਾਲ ‘ਚ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਹਰਸੰਭਵ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ। ਕ੍ਰਿਕਟਰ ਦੇ ਪਰਿਵਾਰ ‘ਚ ਪਤਨੀ ਅਤੇ ਦੋ ਬੱਚੇ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕ੍ਰਿਕਟਰ ਦਾ ਨਾਂ ਜਨਤਕ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਇਸ ਦੁਖਦ ਹਾਦਸੇ ਦੀ ਸੂਚਨਾ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਦੇਣਾ ਚਾਹੁੰਦੇ ਹਨ। ਇਹ ਉਨ੍ਹਾਂ ਲਈ ਸ਼ਾਕਿੰਗ ਹੋਵੇਗਾ।