ਨਵੀਂ ਦਿੱਲੀਂ ਭਾਰਤੀ ਟੀਮ ਨੇ ਸ਼੍ਰੀਲੰਕਾ ਖਿਲਾਫ਼ ਟੈਸਟ ਸੀਰੀਜ਼ ਵਿੱਚ ਜਿੱਤ ਹਾਸਲ ਕੀਤੀ ਅਤੇ ਵਨਡੇ ਸੀਰੀਜ਼ ਵਿੱਚ ਵੀ ਪਹਿਲਾ ਮੈਚ ਜਿੱਤ ਕੇ ਸ਼ਾਨਦਾਰ ਆਗਾਜ਼ ਕੀਤਾ। ਟੀਮ ਦੇ ਪ੍ਰਦਰਸ਼ਨ ਅਤੇ ਖੁਦ ਦੇ ਪ੍ਰਦਰਸ਼ਨ ਤੋਂ ਭਾਰਤੀ ਕਪਤਾਨ ਵਿਰਾਟ ਕੋਹਲੀ ਜ਼ਰੂਰ ਖੁਸ਼ ਹੋਣਗੇ, ਪਰ ਇਸ ਵਿੱਚ ਉਨ੍ਹਾਂ ਨੂੰ ਇੱਕ ਝਟਕਾ ਵੀ ਲੱਗ ਸਕਦਾ ਹੈ। ਬੱਲੇਬਾਜ਼ਾਂ ਦੀ ਆਈ.ਸੀ.ਸੀ. ਟੈਸਟ ਰੈਂਕਿੰਗ ਵਿੱਚ ਵਿਰਾਟ ਕੋਹਲੀ ਆਪਣੇ ਨੰਬਰ ਪੰਜ ਸਥਾਨ ਤੋਂ ਹੇਠਾਂ ਖਿਸਕ ਸਕਦੇ ਹਨ। ਵਿਰਾਟ ਨੂੰ ਇੰਗਲੈਂਡ ਦੇ ਸਾਬਕਾ ਕਪਤਾਨ ਅਤੇ ਦਿਗਜ ਬੱਲੇਬਾਜ਼ ਐਲਿਸਟੀਅਰ ਕੁਕ ਚੁਣੌਤੀ ਦੇ ਰਹੇ ਹਨ। ਵੈਸਟ ਇੰਡੀਜ਼ ਖਿਲਾਫ਼ ਦੋਹਰਾ ਸੈਂਕੜਾ ਲਗਾ ਕੇ ਪਹਿਲੇ ਟੈਸਟ ਵਿੱਚ ਜਿੱਤ ਦੇ ਹੀਰੋ ਰਹੇ ਐਲਿਸਟੀਅਰ ਕੁਕ ਨੇ ਟੈਸਟ ਰੈਂਕਿੰਗ ਵਿੱਚ ਲੰਬੀ ਛਲਾਂਗ ਲਗਾਈ ਹੈ। ਕੁਕ ਨੇ 6 ਸਥਾਨਾਂ ਦੀ ਛਲਾਂਗ ਲਗਾ ਕੇ ਆਈ.ਸੀ.ਸੀ. ਟੈਸਟ ਰੈਂਕਿੰਗ ਵਿੱਚ ਛੇਵਾਂ ਸਥਾਨ ਹਾਸਲ ਕਰ ਲਿਆ ਹੈ ਅਤੇ ਹੁਣ ਉਹ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੋਂ ਸਿਰਫ਼ 8 ਅੰਕ ਪਿੱਛੇ ਹਨ। ਵਿਰਾਟ 806 ਰੇਟਿੰਗ ਪਆਇੰਟਸ ਨਾਲ ਪੰਜਵੇਂ ਸਥਾਨ ਉੱਤੇ ਹਨ, ਤਾਂ ਉਥੇ ਹੀ ਕੁਕ 798 ਰੇਟਿੰਗ ਨਾਲ 6ਵੇਂ ਸਥਾਨ ਉੱਤੇ ਹਨ।
ਦੱਸ ਦਈਏ ਕਿ ਭਾਰਤ ਨੇ ਹੁਣ ਕੁਝ ਸਮੇਂ ਤੱਕ ਟੈਸਟ ਮੈਚ ਨਹੀਂ ਖੇਡਣ ਹਨ। ਅਜਿਹੇ ਵਿੱਚ ਸੰਭਵ ਹੈ ਕਿ ਵਿਰਾਟ ਕੋਹਲੀ ਨੂੰ ਐਲਿਸਟੀਅਰ ਕੁਕ ਦੇ ਹੱਥੋਂ ਆਪਣੀ ਨੰਬਰ 5 ਦੀ ਜਗ੍ਹਾ ਗੁਆਣੀ ਪਵੇਗੀ। ਰੈਕਿੰਗ ਦੇ ਪਹਿਲੇ ਟਾਪ 4 ਬੱਲੇਬਾਜ਼ ਸਟੀਵ ਸਮਿਥ, ਜੋ ਰੂਟ, ਕੇਨ ਵਿਲੀਅਮਸਨ ਅਤੇ ਚੇਤੇਸ਼ਵਰ ਪੁਜਾਰਾ ਹਨ। ਵਿਰਾਟ ਅਤੇ ਪੁਜਾਰਾ ਦੇ ਇਲਾਵਾ ਕੇ.ਐਲ. ਰਾਹੁਲ (ਨੰਬਰ 9) ਅਤੇ ਅਜਿੰਕਯ ਰਹਾਣੇ (ਨੰਬਰ 10) ਵੀ ਟਾਪ-10 ਆਈ.ਸੀ.ਸੀ. ਟੈਸਟ ਬੱਲੇਬਾਜ਼ਾਂ ‘ਚ ਸ਼ਾਮਲ ਹਨ।












