ਧੋਨੀ ਅਤੇ ਕੋਹਲੀ ਤੋਂ ਇਲਾਵਾ ਟੀਮ ਇੰਡੀਆ ਦੇ ਕਈ ਖਿਡਾਰੀ ਨੇ ਅੰਧਵਿਸ਼ਵਾਸੀ

ਨਵੀਂ ਦਿੱਲੀ: ਹਰ ਇਨਸਾਨ ਨੂੰ ਕਿਸੇ ਨਾ ਕਿਸੇ ਚੀਜ਼ ਉੱਤੇ ਵਿਸ਼ਵਾਸ ਹੁੰਦਾ ਹੈ। ਕੋਈ ਰੁਮਾਲ, ਕੜਾ ਜਾਂ ਬਰੈਸਲੇਟ ਨੂੰ ਲੱਕੀ ਮੰਨਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਚੀਜ਼ ਉਨ੍ਹਾਂ ਕੋਲ ਰਹੇਗੀ ਤਾਂ ਉਨ੍ਹਾਂ ਦੀ ਜਿੰਦਗੀ ਵਿੱਚ ਸਭ ਕੁਝ ਵਧੀਆ ਹੋਵੇਗਾ। ਕਈ ਲੋਕ ਇਸਨੂੰ ਅੰਧ-ਵਿਸ਼ਵਾਸ ਦਾ ਵੀ ਨਾਮ ਦਿੰਦੇ ਹਨ। ਪਰ ਵੱਡੇ-ਵੱਡੇ ਬਿਜ਼ਨੈੱਸਮੈਨ ਤੋਂ ਲੈ ਕੇ ਆਮ ਲੋਕ ਵੀ ਅੰਧ-ਵਿਸ਼ਵਾਸ ਵਿੱਚ ਭਰੋਸਾ ਕਰਦੇ ਹਨ। ਕ੍ਰਿਕਟ ਵੀ ਇਸ ਤੋਂ ਪਿੱਛੇ ਨਹੀਂ ਹੈ। ਸਚਿਨ ਤੇਂਦੁਲਕਰ ਤੋਂ ਲੈ ਕੇ ਮਹਿੰਦਰ ਸਿੰਘ ਧੋਨੀ ਤੱਕ ਹਰ ਖਿਡਾਰੀ ਮੈਦਾਨ ਉੱਤੇ ਉੱਤਰਨ ਤੋਂ ਪਹਿਲਾਂ ਕੁਝ ਨਾ ਕੁਝ ਕਰਦਾ ਹੈ। ਉਦਾਹਰਨ ਦੇ ਤੌਰ ਉੱਤੇ ਸਚਿਨ ਤੇਂਦੁਲਕਰ ਜਦੋਂ ਬੱਲੇਬਾਜੀ ਕਰਨ ਉਤਰਦੇ ਸਨ ਤਾਂ ਖੱਬੇ ਪੈਰ ਦਾ ਪੈਡ ਪਹਿਲਾਂ ਬੰਨਦੇ ਸਨ।
ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ
ਸਾਬਕਾ ਬੱਲੇਬਾਜ ਵਰਿੰਦਰ ਸਹਿਵਾਗ ਦੀ ਤਰ੍ਹਾਂ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਜਦੋਂ ਕਰੀਜ ਉੱਤੇ ਹੁੰਦੇ ਹਨ ਤਾਂ ਉਹ ਅਕਸਰ ਗਾਣੇ ਗਾਉਂਦੇ ਹਨ, ਤਾਂ ਕਿ ਉਹ ਅੱਗੇ ਵੱਧਦੇ ਜਾਣ। ਕਹਿਣ ਵਾਲੇ ਕੁੱਝ ਵੀ ਕਹਿਣ, ਪਰ ਧਵਨ ਨੂੰ ਇਸ ਤੋਂ ਫ਼ਾਇਦਾ ਤਾਂ ਮਿਲ ਰਿਹਾ ਹੈ। ਸ਼੍ਰੀਲੰਕਾ ਖਿਲਾਫ਼ ਟੈਸਟ ਸੀਰੀਜ ਵਿੱਚ ਉਨ੍ਹਾਂ ਨੂੰ ਮੈਨ ਆਫ਼ ਦਿ ਸੀਰੀਜ ਚੁਣਿਆ ਗਿਆ ਸੀ।
ਯੁਵਰਾਜ ਸਿੰਘ
ਫ਼ਿਲਹਾਲ ਚਰਚਾ ਇਹ ਹੈ ਕਿ ਯੁਵੀ ਅੱਗੇ ਖੇਡਣਗੇ ਜਾਂ ਨਹੀਂ। ਪਰ 2011 ਵਰਲਡ ਕੱਪ ਦੇ ਮੈਨ ਆਫ਼ ਦਿ ਸੀਰੀਜ਼ ਯੁਵਰਾਜ ਹਮੇਸ਼ਾ 12 ਨੰਬਰ ਦੀ ਜਰਸੀ ਪਾਓਂਦੇ ਹਨ। ਇਹ ਉਨ੍ਹਾਂ ਦੀ ਜਨਮ ਮਿਤੀ ਵੀ ਹੈ। ਇਸਦੇ ਇਲਾਵਾ ਉਹ ਕਲਾਈ ਉੱਤੇ ਇੱਕ ਕਾਲੇ ਰੰਗ ਦਾ ਬਰੈਸਲੇਟ ਵੀ ਪਾਓਂਦੇ ਹਨ।
ਮਹਿੰਦਰ ਸਿੰਘ ਧੋਨੀ
ਇਹ ਗੱਲ ਸਾਰਿਆਂ ਨੂੰ ਪਤਾ ਹੈ ਕਿ ਸਾਬਕਾ ਕਪਤਾਨ ਅਤੇ ਮੌਜੂਦਾ ਵਿਕਟਕੀਪਰ ਮਹਿੰਦਰ ਸਿੰਘ ਧੋਨੀ 7 ਨੰਬਰ ਨੂੰ ਆਪਣੇ ਲਈ ਲੱਕੀ ਮੰਨਦੇ ਹਨ। ਉਨ੍ਹਾਂ ਦਾ ਜਨਮ 7 ਤਾਰੀਖ ਨੂੰ ਹੋਇਆ ਸੀ ਅਤੇ ਉਨ੍ਹਾਂ ਦੀ ਜਰਸੀ ਦਾ ਨੰਬਰ ਵੀ ਇਹੀ ਹੈ। ਧੋਨੀ ਫ਼ਿਲਹਾਲ ਸ਼੍ਰੀਲੰਕਾ ਦੌਰੇ ਉੱਤੇ ਹਨ। ਪਹਿਲੇ ਵਨਡੇ ਵਿੱਚ ਉਨ੍ਹਾਂ ਨੂੰ ਬੱਲੇਬਾਜੀ ਦਾ ਮੌਕਾ ਨਹੀਂ ਮਿਲਿਆ ਸੀ।
ਵਿਰਾਟ ਕੋਹਲੀ
ਕੋਹਲੀ ਮੌਜੂਦਾ ਵਿਸ਼ਵ ਕ੍ਰਿਕਟ ਦੇ ਸਭ ਤੋਂ ਖਤਰਨਾਕ ਅਤੇ ਸਭ ਤੋਂ ਸਰਵਸ੍ਰੇਸ਼ਠ ਬੱਲੇਬਾਜ਼। 28 ਸੈਂਕੜੇ ਲਗਾ ਚੁੱਕੇ ਭਾਰਤੀ ਕਪਤਾਨ ਸਫ਼ਲਤਾ ਦੀ ਸੀਕਰੇਟ ਹਰ ਕੋਈ ਜਾਨਣਾ ਚਾਹੁੰਦਾ ਹੈ। ਹਾਲਾਂਕਿ ਦਿੱਲੀ ਦੇ ਇਸ ਖਿਡਾਰੀ ਦਾ ਕਿਸੇ ਚੀਜ ਵਿੱਚ ਖਾਸ ਵਿਸ਼ਵਾਸ ਤਾਂ ਨਹੀਂ ਹੈ, ਪਰ ਸਚਿਨ ਤੇਂਦੁਲਕਰ ਦੀ ਤਰ੍ਹਾਂ ਉਹ ਉਨ੍ਹਾਂ ਦਸਤਾਨਿਆਂ ਨੂੰ ਸੰਭਾਲ ਕੇ ਰੱਖਦੇ ਹਨ, ਜਿਸਦੇ ਨਾਲ ਉਹ ਦੌੜਾਂ ਬਣਾਉਂਦੇ ਹਨ। ਉਹ ਜਦੋਂ ਵੀ ਬੱਲੇਬਾਜ਼ੀ ਕਰਨ ਉਤਰਦੇ ਹਨ ਤਾਂ ਉਨ੍ਹਾਂ ਦਸਤਾਨਿਆਂ ਨੂੰ ਦੁਬਾਰਾ ਪਾਓਂਦੇ ਹਨ। ਕੋਹਲੀ ਦਾ ਮੰਨਣਾ ਹੈ ਕਿ ਕੜਾ ਉਨ੍ਹਾਂ ਲਈ ਲੱਕੀ ਹੈ।