ਚਾਟ ਹਰ ਕਿਸੇ ਨੂੰ ਪਸੰਦ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਬਰੈੱਡ ਚਾਟ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਇਸ ਨੂੰ ਬਣਾਉਣ ਵਿੱਚ ਬਹੁਤ ਹੀ ਘੱਟ ਸਮਾਂ ਲੱਗਦਾ ਹੈ ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
ਬਰੈੱਡ
ਬਟਰ
ਡ੍ਰੈਸਿੰਗ ਲਈ
ਉਬਲੇ ਆਲੂ
ਲਾਲ ਮਿਰਚ ਪਾਊਡਰ
ਚਾਟ ਮਸਾਲਾ
ਨਮਕ
ਪਿਆਜ
ਟਮਾਟਰ
ਕੱਚਾ ਅੰਬ
ਲਾਲ ਚਟਨੀ
ਹਰੀ ਚਟਨੀ
ਸੇਬ
ਬਣਾਉਣ ਦੀ ਵਿਧੀ
ਇੱਕ ਬਰੈੱਡ ਸਲਾਈਸ ਲਓ ਅਤੇ ਕਿਨਾਰਿਆਂ ਨੂੰ ਕੱਟ ਲਓ। ਫ਼ਿਰ ਸਰਕਲ ਜਾਂ ਆਪਣੇ ਪਸੰਦ ਦੇ ਡਿਜ਼ਾਈਨ ਨਾਲ ਬਰੈੱਡ ਨੂੰ ਕੱਟ ਲਓ।
ਨਾਨ-ਸਟਿਕ ਪੈਨ ਨੂੰ ਗਰਮ ਕਰੋ। ਬਰੈੱਡ ਸਲਾਇਸ ਅਤੇ ਕਿਨਾਰਿਆਂ ਨੂੰ ਵੀ ਟੋਸਟ ਕਰੋ। ਫ਼ਿਰ ਇਸ ਵਿੱਚ ਥੋੜ੍ਹਾ ਜਿਹਾ ਬਟਰ ਲਗਾਓ ਅਤੇ ਸਰਵਿੰਗ ਪਲੇਟ ‘ਤੇ ਰੱਖ ਦਿਓ।
ਫ਼ਿਰ ਇਸ ‘ਤੇ ਉਬਲਿਆਂ ਹੋਇਆ ਆਲੂ, ਲਾਲ ਮਿਰਚ, ਚਾਟ ਮਸਾਲਾ, ਨਮਕ, ਪਿਆਜ ਅਤੇ ਟਮਾਟਰ ਅਤੇ ਅੰਬ ਪਾਓ।
ਫ਼ਿਰ ਇਸ ਦੇ ਉੱਪਰ ਲਾਲ ਚਟਨੀ, ਹਰੀ ਚਟਨੀ ਅਤੇ ਸੇਵ ਪਾਓ। ਫ਼ਿਰ ਟੋਸਟਿਡ ਬਰੈੱਡ ਨੂੰ ਹਰੀ ਚਟਨੀ ਵਿੱਚ ਡੀਪ ਕਰਕੇ ਸੇਵ ਵਿੱਚ ਰੋਲ ਕਰੋ।
ਬਰੈੱਡ ਚਾਟ ਤਿਆਰ ਹੈ ਇਸ ਨੂੰ ਸਰਵ ਕਰੋ।










