ਮਲਾਈ, ਦੁੱਧ ਨਾਲ ਬਣੀ ਮਿਠਾਈ ਤਾਂ ਤੁਸੀਂ ਕਈ ਵਾਰ ਬਣਾ ਕੇ ਖਾਦੀ ਹੋਵੇਗੀ। ਪਰ ਕੀ ਤੁਸੀਂ ਕਦੇਂ ਬਾਦਾਮ ਕਦਾਕੰਦ ਦੇ ਬਾਰੇ ਸੁਣਿਆ ਹੈ, ਜੇ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਬਾਦਾਮ ਨਾਲ ਬਣੇ ਕਲਾਕੰਦ ਬਾਰੇ ਦੱਸਣ ਜਾ ਰਹੇ ਹਾਂ ਇਹ ਖਾਣ ਵਿੱਚ ਬਹੁਤ ਹੀ ਸੁਆਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
– 100 ਗ੍ਰਾਮ ਬਾਦਾਮ
– 2 ਕੋਲੀ ਖੰਡ
– 3 ਕੋਲੀ ਘਿਓ
– 1 ਕੋਲੀ ਪਾਣੀ
– ਚੁਟਕੀ ਇੱਕ ਇਲਾਇਚੀ ਪਾਊਡਰ
ਬਣਾਉਣ ਦੀ ਵਿਧੀ
– ਸੱਭ ਤੋਂ ਪਹਿਲਾਂ ਇੱਕ ਕੜਾਈ ਜਾਂ ਪੈਨ ਵਿੱਚ ਖੰਡ ਅਤੇ ਪਾਣੀ ਪਾ ਕੇ ਘੁਲਣ ਲਈ ਘੱਟ ਗੈਸ ‘ਤੇ ਰੱਖ ਦਿਓ।
– ਜਦੋਂ ਖੰਡ ਘੁੱਲ ਜਾਵੇ ਤਾਂ ਇਸ ਵਿੱਚ ਬਾਦਾਮ ਪਾਊਡਰ ਅਤੇ ਇਲਾਇਚੀ ਪਾਊਡਰ ਪਾ ਕੇ ਉੱਤੋਂ ਘਿਓ ਪਾ ਦਿਓ ਅਤੇ ਨਾਲ-ਨਾਲ ਹਿਲਾਉਂਦੇ ਰਹੋ।
– ਇਸ ਨੂੰ ਉਦੋਂ ਤੱਕ ਹਿਲਾਓ ਜਦੋਂ ਤੱਕ ਮਿਸ਼ਰਣ ਵਿੱਚ ਗੁਲਾਬੀਪਨ ਨਾ ਆ ਜਾਵੇ ਤਾਂ ਗੈਸ ਬੰਦ ਕਰ ਦਿਓ।
– ਇੱਕ ਡੁੰਗੀ ਪਲੇਟ ਜਾਂ ਥਾਲੀ ਨੂੰ ਚਿਕਨਾ ਕਰ ਲਓ।
– ਇਸ ਮਿਸ਼ਰਣ ਨੂੰ ਉਸ ਵਿੱਚ ਫ਼ੈਲਾ ਦਿਓ।
– ਜਦੋਂ ਇਹ ਹਲਕਾ ਠੰਡਾ ਹੋ ਜਾਵੇ ਤਾਂ ਇਸ ਨੂੰ ਆਪਣੇ ਪਸੰਦ ਦੇ ਆਕਾਰ ਵਿੱਚ ਕੱਟ ਲਓ।










